Adv Simranpreet Singh takes charge as President ofJCI Central .

ਐਡਵੋਕੇਟ ਸਿਮਰਨਪ੍ਰੀਤ ਸਿੰਘ ਨੇ ਜੇ ਸੀ ਆਈ ਸੈਂਟਰਲ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਐਨਜੀਓ ਦੀ 50 ਵਰ੍ਹੇਗੰਢ ਮੌਕੇ ਸ਼ਾਨਦਾਰ ਸਮਾਗ਼ਮ ਦਾ ਅਯੋਜਨ; ਬਾਲੀਵੁੱਡ ਗਾਇਕ ਕਮਲ ਖ਼ਾਨ ਨੇ ਕੀਤੀ ਬੇਹਤਰੀਨ ਪੇਸ਼ਕਾਰੀ

ਲੁਧਿਆਣਾ, 2 ਮਾਰਚ: ਐਡਵੋਕਟ ਸਿਮਰਨਪ੍ਰੀਤ ਸਿੰਘ ਨੇ ਜੇ ਸੀ ਆਈ ਸੈਂਟਰਲ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲ ਲਿਆ। ਇਸ ਮੌਕੇ ਜੂਨੀਅਰ ਚੈਂਬਰ ਇੰਟਰਨੈਸ਼ਨਲ (ਜੇ ਸੀ ਆਈ) ਸੈਂਟਰਲ ਦੀ 50ਵੀਂ ਵਰ੍ਹੇਗੰਢ ਸਬੰਧੀ ਲੁਧਿਆਣਾ-ਮਲੇਰਕੋਟਲਾ ਰੋਡ ਸਥਿਤ ਤਾਜ ਰਿਜੋਰਟ ਵਿਖੇ ਇੱਕ ਪ੍ਰੋਗਰਾਮ ਕੀਤਾ ਗਿਆ ਸੀ। ਜਿਸ ਦੌਰਾਨ ਮਸ਼ਹੂਰ ਬੋਲੀਵੁੱਡ ਗਾਇਕ ਕਮਲ ਖਾਨ ਵੱਲੋਂ ਸ਼ਾਨਦਾਰ ਪੇਸ਼ਕਾਰੀ ਦਿੱਤੀ ਗਈ। ਜਿੱਥੇ ਪੰਜਾਬ ਦੇ ਹੋਰ ਹਿੱਸਿਆਂ ਸਣੇ ਹਰਿਆਣਾ, ਹਿਮਾਚਲ ਅਤੇ ਜੰਮੂ ਕਸ਼ਮੀਰ ਵਰਗੇ ਸੂਬਿਆਂ ਤੋਂ ਵੀ ਵੱਡੀ ਗਿਣਤੀ ਚ ਮੈਂਬਰ ਸ਼ਾਮਿਲ ਹੋਏ ।

ਪ੍ਰਧਾਨ ਐਡਵੋਕੇਟ ਸਿਮਰਨਪ੍ਰੀਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਦੱਸਿਆ ਕਿ ਜੇ ਸੀ ਆਈ ਸੈਂਟਰਲ ਸਮਾਜ ਸੇਵਾ, ਵਿਅਕਤੀਗਤ ਵਿਕਾਸ, ਬਿਜਨਸ ਡਿਵੈਲਪਮੈਂਟ ਵਰਗੇ ਖੇਤਰਾਂ ਵਿੱਚ ਕੰਮ ਕਰਦਿਆਂ ਹੋਇਆਂ, ਬੱਚਿਆਂ, ਬਜ਼ੁਰਗਾਂ, ਨੌਜਵਾਨਾਂ ਅਤੇ ਬਿਜਨੈਸਮੈਨਾਂ ਲਈ ਕੰਮ ਕਰਦੀ ਹੈ। ਇਸ ਸੰਸਥਾ ਦੇ ਭਾਰਤ ਵਿੱਚ 50 ਹਜ਼ਾਰ ਤੋਂ ਵੱਧ ਮੈਂਬਰ ਹਨ ਅਤੇ ਇਕੱਲੇ ਲੁਧਿਆਣਾ ਵਿੱਚ ਕਰੀਬ 1000 ਮੈਂਬਰ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ, ਹਫਤੇ ਦੇ ਅੰਦਰ ਅਸੀਂ ਇੱਕ ਸੈਚੂਰੀਨ ਚੈਪਟਰ ਬਣਨ ਜਾ ਰਹੇ ਹਾਂ। ਇਸੇ ਤਰ੍ਹਾਂ, ਜੇ ਸੀ ਆਈ ਜਲੰਧਰ ਸੈਂਟਰਲ ਦੀ ਨਵੀਂ ਸ਼ੁਰੂਆਤ ਕੀਤੀ ਜਾ ਰਹੀ ਹੈ।

ਇਸ ਦੌਰਾਨ ਐਡਵੋਕੇਟ ਸਿਮਰਨਪ੍ਰੀਤ ਸਿੰਘ ਨੇ ਸਾਬਕਾ ਪ੍ਰਧਾਨ, ਐਸਕਿਊਟਿਵ ਮੈਂਬਰਜ ਅਤੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ, ਜਿਨਾਂ ਨੇ ਉਹਨਾਂ ਉੱਪਰ ਭਰੋਸਾ ਜਤਾਇਆ ਹੈ। ਉਹਨਾਂ ਨੇ ਕਿਹਾ ਕਿ ਇਹ ਸਾਲ ਜੇ ਸੀ ਆਈ ਵਾਸਤੇ ਹੋਰ ਤਰੱਕੀ ਲੈ ਕੇ ਆਵੇਗਾ। ਉਹਨਾਂ ਦੱਸਿਆ ਕਿ ਜੇ ਸੀ ਆਈ 18 ਤੋਂ 40 ਸਾਲ ਤੱਕ ਦੇ ਨੌਜਵਾਨਾਂ  ਦੀ ਓਵਰਆਲ ਡਿਵੈਲਪਮੈਂਟ ਵਾਸਤੇ ਕੰਮ ਕਰਦੀ ਹੈ। ਇਸਦੇ ਵੱਖ-ਵੱਖ ਪ੍ਰੋਗਰਾਮਾਂ ਰਾਹੀਂ ਨੈਟਵਰਕਿੰਗ ਡਿਵੈਲਪਮੈਂਟ, ਬਿਜਨਸ ਡਿਵੈਲਪਮੈਂਟ,  ਸਮਾਜ ਸੇਵਾ ਵਰਗੇ ਮੌਕੇ ਮਿਲਦੇ ਰਹਿਣਗੇ।

ਇਸ ਮੌਕੇ ਜ਼ੋਨ ਪ੍ਰਧਾਨ ਸੋਮੇਨ ਗੋਇਲ, ਜ਼ੋਨ ਮੀਤ ਪ੍ਰਧਾਨ ਪੁਨੀਤ ਚੱਢਾ, ਜ਼ੋਨ ਮੀਤ ਪ੍ਰਧਾਨ ਵਿਭੂ ਅਰੋੜਾ, ਸਾਬਕਾ ਪ੍ਰਧਾਨ ਪਰਦੀਪ ਸਿੰਘ ਮੁੰਡੀ, ਸਪਾਂਸਰ ਮਨਮੋਹਨ ਸਿੰਘ (ਕ੍ਰਿਸਟਲ ਸਵਿੱਚਗੀਅਰ), ਸਪਾਂਸਰ ਜਗਪ੍ਰੀਤ ਸਿੰਘ ਖੰਗੂੜਾ (ਖੰਗੂੜਾ ਸਕਿਓਰਿਟੀ ਸਰਵਿਸਿਜ਼), ਸਪਾਂਸਰ ਅਨਿਲ ਵਰਮਾ (ਆਨ ਲੌਜਿਸਟਿਕਸ), ਸਕੱਤਰ ਵਿਨਾਇਕ ਕਸ਼ਯਿੰਦਰ ਕਸ਼ਯਰ, ਸਕੱਤਰ ਕਨਵੀਨਰ ਕਸ਼ਯਦੀਪ, ਸਕੱਤਰ ਸ. ਇਸ ਮੌਕੇ ਸੰਯੁਕਤ ਖਜ਼ਾਨਚੀ ਅਵਤਾਰ ਸਿੰਘ, ਵੀਪੀ ਮੈਨੇਜਮੈਂਟ ਕੁਲਜੀਤ ਸਿੰਘ, ਡਾਇਰੈਕਟਰ ਜਤਿੰਦਰ ਪਾਲ ਸਿੰਘ ਮੱਕੜ, ਡਾਇਰੈਕਟਰ ਨਰੇਸ਼ ਕਲੋਤਰਾ, ਡਾਇਰੈਕਟਰ ਗੁਰਪ੍ਰੀਤ ਸਿੰਘ ਰਿਆਤ, ਵੀਪੀ ਜੀਡੀ ਅਸ਼ੀਸ਼ ਚੋਪੜਾ, ਡਾਇਰੈਕਟਰ ਤੇਜਸਵੀ ਧੀਮਾਨ, ਡਾਇਰੈਕਟਰ ਪਰਮਜੀਤ ਸਿੰਘ, ਡਾਇਰੈਕਟਰ ਤਰੁਣ ਗੋਇਲ, ਡਾਇਰੈਕਟਰ ਇਸ਼ਵਿੰਦਰ ਸਿੰਘ, ਡਾਇਰੈਕਟਰ ਗੁਰਵਿੰਦਰ ਸਿੰਘ, ਪਰਮਵੀਰ ਆਹੂਜਾ, ਰੋਹਿਤ ਸਿੰਘ ਪਰਮਿੰਦਰ ਸਿੰਘ, ਮਨਜੀਤ ਸਿੰਘ, ਮਨਜੀਤ ਸਿੰਘ, ਮਨਮੋਹਨ ਸਿੰਘ, ਡਾ. ਪਲਾਹਾ, ਕਰਨਵੀਰ ਸਿੰਘ ਅਤੇ ਜ਼ੋਨ 1 ਦੇ ਕਈ ਜੇ.ਸੀ.ਆਈ ਮੈਂਬਰ ਵੀ ਹਾਜ਼ਰ ਸਨ।