ਚੁੱਪ .
ਚੁੱਪ
ਮਾੜੀ ਵੀ ਆ , ਚੰਗੀ ਵੀ ਆ
ਖੁਸ਼ਹਾਲ ਵੀ ਆ, ਮੰਦੀ ਵੀ ਆ
ਹੋਸ਼ 'ਚ ਵੀ ਆ ਨਾਲ ਭੰਗੀ ਵੀ ਆ
ਕੈਸੀਆਂ ਏਹ ਰਾਹਾਂ ਨੇ, ਕੈਸੀਆਂ ਦਿਸ਼ਾਵਾਂ ਨੇ
ਜਦ ਲਫਜ਼ਾਂ ਦਾ ਗਲਾ ਘੁੱਟ ਲਿਆ ਸਾਹਾਂ ਨੇ
ਜਦ ਦੇਖ ਕੇ ਜ਼ੁਲਮ ਮੇਰੀ ਨਿਕਲੀ ਨਾ ਅਵਾਜ਼
ਪਿਗੁੰਲ ਜਿਹੇ ਜਾਪਦੇ ਮੈਨੂੰ ਮੇਰੇ ਅਲ਼ਫਾਜ
ਜਦ ਦੁੱਖੜੇ ਸੁਣਾਨ ਪੀੜਤ ਆਇਆ ਮੇਰੇ ਕੋਲ਼
ਕਿਉਂ ਨਿਕਲੇ ਨਾ ਮੂੰਹ 'ਚੋਂ ਦਿਲਾਸੇ ਦੇ ਬੋਲ
ਕਿਸੇ ਨਿੰਦਾ ਨੂੰ ਸੁਣ ਕਦੇ ਕਿਉਂ ਨਾ ਫਿਟਕਾਰਿਆ
ਦੀਨ ਦੇ ਵਾਲਾਂ 'ਚ ਹੱਥ ਫੇਰ ਕਿਉਂ ਨਾ ਪੁਚਕਾਰਿਆ
ਕਿਉਂ ਤੁਰ ਜਾਣ ਸੱਜਣਾਂ ਤੇ ਵੱਟ ਲਈ ਚੁੱਪ
ਅੰਦਰ ਹੀ ਅੰਦਰ ਕਿਉਂ ਪਾਲ ਲਏ ਦੁੱਖ
ਨੀਂਦ ਕਿਉਂ ਬਣਦੀ ਹੁਣ ਬੇਹੋਸ਼ੀ
ਮਹਿੰਗੀ ਨਾ ਪੈ ਜੇ ਕਿਤੇ ਅਕ੍ਰਿਤਘਣ ਅੱਗੇ ਖਮੋਸ਼ੀ।
- ਜਸਪ੍ਰੀਤ ਸਿੰਘ।