PIB Chandigarh send a Journalist Delegation on tour to Rajasthan .
ਪੀਆਈਬੀ ਚੰਡੀਗੜ੍ਹ ਵੱਲੋਂ ਪੱਤਰਕਾਰ ਵਫ਼ਦ 8 ਮਾਰਚ ਤੋਂ 14 ਮਾਰਚ ਤੱਕ ਰਾਜਸਥਾਨ ਦੇ ਦੌਰੇ 'ਤੇ
ਜੋਧਪੁਰ ਵਿੱਚ ਬਣੇਗਾ ਵੰਦੇ ਭਾਰਤ ਕੋਚ ਮੇਨਟੇਨੈਂਸ ਡਿਪੋ ਦਾ ਅਤਿ-ਆਧੁਨਿਕ ਵਿਸਤਾਰ, ਬਹੁ-ਮੰਤਵੀ ਵਰਕਸ਼ੌਪ ਅਤੇ ਵਿਸ਼ਵ ਪੱਧਰੀ ਟ੍ਰੇਨਿੰਗ ਸੈਂਟਰ
ਵੰਦੇ ਭਾਰਤ ਸਮੇਤ ਸੈਮੀ ਹਾਈ ਸਪੀਡ ਟ੍ਰੇਨਾਂ ਦੇ ਰੱਖ-ਰਖਾਅ ਅਤੇ ਟ੍ਰੇਨਿੰਗ ਦੀ ਸਹੂਲਤ ਹੁਣ ਜੋਧਪੁਰ ਵਿੱਚ
ਦੇਸ਼ ਦੇ ਇੰਜੀਨੀਅਰਾਂ ਅਤੇ ਸਹਾਇਕ ਸਟਾਫ ਅਤੇ ਲੋਕੋ ਪਾਇਲਟਾਂ ਨੂੰ ਹਾਈ ਸਪੀਡ ਟ੍ਰੇਨਾਂ ਦੇ ਰੱਖ-ਰਖਾਅ ਦੀ ਮਿਲੇਗੀ ਟ੍ਰੇਨਿੰਗ
ਜੋਧਪੁਰ/ਚੰਡੀਗੜ੍ਹ, 8 ਮਾਰਚ, 2026
ਪੱਤਰ ਸੂਚਨਾ ਦਫ਼ਤਰ (ਪੀਆਈਬੀ), ਚੰਡੀਗੜ੍ਹ ਵੱਲੋਂ ਪੰਜਾਬ, ਹਰਿਆਣਾ, ਚੰਡੀਗੜ੍ਹ ਦੇ ਵੱਖ ਵੱਖ ਮੀਡੀਆ ਸੰਸਥਾਨਾਂ ਦੇ ਸੀਨੀਅਰ ਪੱਤਰਕਾਰਾਂ ਦਾ ਇੱਕ ਵਫ਼ਦ 08 ਤੋਂ 14 ਮਾਰਚ 2026 ਦੌਰਾਨ ਰਾਜਸਥਾਨ ਦੇ ਦੌਰੇ 'ਤੇ ਹੈ। ਪੱਤਰਕਾਰਾਂ ਦੇ ਪ੍ਰਦੇਸ਼ ਵਿੱਚ ਦੌਰੇ ਦਾ ਉਦੇਸ਼ ਕੇਂਦਰ ਸਰਕਾਰ ਦੁਆਰਾ ਸੰਚਾਲਿਤ ਪ੍ਰਮੁੱਖ ਵਿਕਾਸ ਪ੍ਰੋਜੈਕਟਾਂ ਦੀ ਪ੍ਰਗਤੀ ਅਤੇ ਵੱਖ-ਵੱਖ ਵਿਭਾਗਾਂ ਦੇ ਸਰਵੋਤਮ ਅਭਿਆਸਾਂ (Best Practices) ਦਾ ਨਿਰੀਖਣ ਅਤੇ ਪ੍ਰਚਾਰ ਪ੍ਰਸਾਰ ਕਰਨਾ ਹੈ।
ਪੀਆਈਬੀ ਚੰਡੀਗੜ੍ਹ ਦੇ ਪੱਤਰਕਾਰ ਵਫ਼ਦ ਨੇ ਅੱਜ ਜੋਧਪੁਰ ਵਿੱਚ ਰੇਲਵੇ ਦੁਆਰਾ ਸੰਚਾਲਿਤ ਮਹੱਤਵਪੂਰਨ ਰੇਲ ਪ੍ਰੋਜੈਕਟਾਂ ਦੇ ਤਹਿਤ ਭਗਤ ਕੀ ਕੋਠੀ ਵੰਦੇ ਭਾਰਤ ਮੇਨਟੇਨੈਂਸ ਡਿਪੋ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਉੱਤਰ ਪੱਛਮੀ ਰੇਲਵੇ ਦੇ ਜੋਧਪੁਰ ਮੰਡਲ ਵਿੱਚ ਭਗਤ ਕੀ ਕੋਠੀ ਰੇਲਵੇ ਸਟੇਸ਼ਨ ਖੇਤਰ ਵਿੱਚ ਵਿਕਸਿਤ ਕੀਤੇ ਜਾ ਰਹੇ ਵੰਦੇ ਭਾਰਤ ਸਲੀਪਰ ਕੋਚ ਮੇਨਟੇਨੈਂਸ ਡਿਪੋ ਦੇ ਵਿਸਤਾਰ ਲਈ ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਦੁਆਰਾ 195 ਕਰੋੜ ਰੁਪਏ ਦੇ ਮਹੱਤਵਪੂਰਨ ਪ੍ਰੋਜੈਕਟ ਨੂੰ ਮਨਜ਼ੂਰੀ ਪ੍ਰਦਾਨ ਕੀਤੀ ਗਈ ਹੈ। ਇਸ ਪ੍ਰਵਾਨਗੀ ਨਾਲ ਇੱਥੇ ਅਤਿ-ਆਧੁਨਿਕ ਬਹੁ-ਮੰਤਵੀ ਵਰਕਸ਼ੌਪ ਅਤੇ ਵਿਸ਼ਵ ਪੱਧਰੀ ਟ੍ਰੇਨਿੰਗ ਸੈਂਟਰ ਦੀ ਸਥਾਪਨਾ ਦਾ ਰਾਹ ਪੱਧਰਾ ਹੋ ਗਿਆ ਹੈ।
ਜੋਧਪੁਰ ਰੇਲ ਮੰਡਲ ਦੇ ਡੀਆਰਐੱਮ (DRM) ਸ਼੍ਰੀ ਅਨੁਰਾਗ ਤ੍ਰਿਪਾਠੀ ਨੇ ਦੱਸਿਆ ਕਿ ਪ੍ਰੋਜੈਕਟ ਦੇ ਤਹਿਤ ਵੰਦੇ ਭਾਰਤ ਸਲੀਪਰ ਟ੍ਰੇਨਾਂ ਦੇ ਮੇਨਟੇਨੈਂਸ ਡਿਪੋ ਦੇ ਵਿਸਤਾਰ ਦੇ ਨਾਲ-ਨਾਲ ਆਧੁਨਿਕ ਟ੍ਰੇਨਿੰਗ ਸੈਂਟਰ ਦੀ ਸਥਾਪਨਾ ਕੀਤੀ ਜਾਵੇਗੀ, ਜਿੱਥੇ ਵੰਦੇ ਭਾਰਤ ਸਮੇਤ ਸਾਰੀਆਂ ਹਾਈ ਸਪੀਡ ਟ੍ਰੇਨਾਂ ਦੇ ਰੱਖ-ਰਖਾਅ ਨਾਲ ਜੁੜੇ ਇੰਜੀਨੀਅਰਾਂ, ਲੋਕੋ ਪਾਇਲਟਾਂ ਅਤੇ ਸਹਾਇਕ ਕਰਮਚਾਰੀਆਂ ਨੂੰ ਉੱਚ ਤਕਨੀਕ ਅਧਾਰਿਤ ਮਸ਼ੀਨਰੀ ਦੇ ਸੰਚਾਲਨ ਅਤੇ ਰੱਖ-ਰਖਾਅ ਦੀ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾਵੇਗੀ।
ਉਨ੍ਹਾਂ ਨੇ ਦੱਸਿਆ ਕਿ ਭਗਤ ਕੀ ਕੋਠੀ ਵਾਸ਼ਿੰਗ ਲਾਈਨ ਨੇੜੇ ਲਗਭਗ 167 ਕਰੋੜ ਰੁਪਏ ਦੀ ਲਾਗਤ ਨਾਲ ਵੰਦੇ ਭਾਰਤ ਕੋਚ ਮੇਨਟੇਨੈਂਸ ਡਿਪੋ ਦਾ ਨਿਰਮਾਣ ਕਾਰਜ ਜੰਗੀ ਪੱਧਰ 'ਤੇ ਜਾਰੀ ਹੈ। ਪ੍ਰੋਜੈਕਟ ਦੇ ਦੂਜੇ ਪੜਾਅ ਵਿੱਚ ਬਹੁ-ਮੰਤਵੀ, ਆਧੁਨਿਕ ਅਤੇ ਰਿਹਾਇਸ਼ੀ ਟ੍ਰੇਨਿੰਗ ਸੈਂਟਰ ਦਾ ਨਿਰਮਾਣ ਕੀਤਾ ਜਾਵੇਗਾ, ਜਿਸ ਨਾਲ ਦੇਸ਼ ਭਰ ਦੇ ਇੰਜੀਨੀਅਰਾਂ ਅਤੇ ਤਕਨੀਕੀ ਸਟਾਫ ਨੂੰ ਹਾਈ ਸਪੀਡ ਟ੍ਰੇਨਾਂ ਦੇ ਲੋਕੋ ਪਾਇਲਟ ਰੱਖ-ਰਖਾਅ ਦੀ ਟ੍ਰੇਨਿੰਗ ਜੋਧਪੁਰ ਵਿੱਚ ਹੀ ਉਪਲਬਧ ਹੋ ਸਕੇਗੀ।
ਟ੍ਰੇਨਿੰਗ ਸੈਂਟਰ ਦੀ ਇਮਾਰਤ ਦਾ ਨਿਰਮਾਣ ਪਹਿਲਾਂ ਤੋਂ ਬਣੇ ਲੋਹੇ ਦੇ ਢਾਂਚੇ (ਪ੍ਰੀ-ਫੈਬਰੀਕੇਟਿਡ) ਦੀ ਵਰਤੋਂ ਨਾਲ ਕੀਤਾ ਜਾ ਰਿਹਾ ਹੈ ਜਿਸ ਨਾਲ ਤਾਪਮਾਨ ਨੂੰ ਬਰਕਰਾਰ ਰੱਖਣ ਵਿੱਚ ਸਹਾਇਕ ਹੋਵੇਗਾ ਅਤੇ ਨਿਰਮਾਣ ਕਾਰਜ ਘੱਟ ਸਮੇਂ ਵਿੱਚ ਪੂਰਾ ਕੀਤਾ ਜਾ ਸਕੇਗਾ। ਪ੍ਰਸਤਾਵਿਤ ਪ੍ਰੋਜੈਕਟ ਵਿੱਚ ਸਮੂਚੇ ਡਿਪੋ ਅਤੇ ਟ੍ਰੇਂਨਿੰਗ ਸੈਂਟਰ ਖੇਤਰ ਵਿੱਚ ਪਾਵਰ ਸਪਲਾਈ ਲਈ 32 ਕੇਵੀ ਦੇ ਜੀਐੱਸਐੱਸ ਸਮੇਤ ਹੋਰ ਆਧੁਨਿਕ ਸੁਵਿਧਾਵਾਂ ਦਾ ਵੀ ਪ੍ਰਾਵਧਾਨ ਰੱਖਿਆ ਗਿਆ ਹੈ।
ਇੰਜੀਨੀਅਰਿੰਗ ਡਿਪੋ ਬਨਾੜ ਸਟੇਸ਼ਨ 'ਤੇ ਕੀਤਾ ਗਿਆ ਟ੍ਰਾਂਸਫਰ
ਵੰਦੇ ਭਾਰਤ ਟ੍ਰੇਨਾਂ ਦੇ ਰੱਖ-ਰਖਾਅ ਟ੍ਰੇਨਿੰਗ ਸੈਂਟਰ ਨੂੰ ਮੇਨਟੇਨੈਂਸ ਡਿਪੋ ਦੇ ਨੇੜੇ ਸਥਾਪਿਤ ਕਰਨ ਦੇ ਉਦੇਸ਼ ਨਾਲ ਭਗਤ ਕੀ ਕੋਠੀ ਸਥਿਤ ਇੰਜੀਨੀਅਰਿੰਗ ਡਿਪੋ ਨੂੰ ਸਥਾਈ ਤੌਰ 'ਤੇ ਬਨਾੜ ਰੇਲਵੇ ਸਟੇਸ਼ਨ ਖੇਤਰ ਵਿੱਚ ਤਬਦੀਲ ਕੀਤਾ ਗਿਆ ਹੈ। ਇਸ ਨਾਲ ਵੰਦੇ ਭਾਰਤ ਕੋਚ ਮੇਨਟੇਨੈਂਸ ਡਿਪੋ ਸਹਿ-ਕਾਰਜਸ਼ਾਲਾ ਦਾ ਵਿਸਤਾਰ ਲਗਭਗ 780 ਮੀਟਰ ਤੱਕ ਹੋ ਜਾਵੇਗਾ।
ਪ੍ਰਧਾਨ ਮੰਤਰੀ ਨੇ ਰੱਖਿਆ ਸੀ ਨੀਂਹ ਪੱਥਰ
ਭਗਤ ਕੀ ਕੋਠੀ (ਜੋਧਪੁਰ) ਵਿੱਚ ਸਲੀਪਰ ਵੰਦੇ ਭਾਰਤ ਟ੍ਰੇਨਾਂ ਦੇ ਰੱਖ-ਰਖਾਅ ਲਈ ਲਗਭਗ 167 ਕਰੋੜ ਰੁਪਏ ਦੀ ਲਾਗਤ ਨਾਲ ਮੇਨਟੇਨੈਂਸ ਡਿਪੋ ਦੇ ਨਿਰਮਾਣ ਕਾਰਜ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ 16 ਫਰਵਰੀ 2024 ਨੂੰ ਰੱਖਿਆ ਗਿਆ ਸੀ ਅਤੇ ਵਰਤਮਾਨ ਵਿੱਚ ਇਸ ਦਾ ਨਿਰਮਾਣ ਤੇਜ਼ ਗਤੀ ਨਾਲ ਪ੍ਰਗਤੀ ‘ਤੇ ਹੈ।
ਹਾਈ ਸਪੀਡ ਰੇਲ ਈਕੋਸਿਸਟਮ ਵਿੱਚ ਮਹੱਤਵਪੂਰਨ ਕੇਂਦਰ ਬਣੇਗਾ ਜੋਧਪੁਰ
ਮੇਨਟੇਨੈਂਸ ਡਿਪੋ ਅਤੇ ਟ੍ਰੇਨਿੰਗ ਸੈਂਟਰ ਵਿੱਚ ਵੱਖ-ਵੱਖ ਵਿਸ਼ੇਸ਼ ਵਿਭਾਗ ਸਥਾਪਿਤ ਕੀਤੇ ਜਾਣਗੇ, ਜੋ ਵੱਖ-ਵੱਖ ਤਕਨੀਕੀ ਅਤੇ ਸੰਚਾਲਨ ਖੇਤਰਾਂ ਲਈ ਸਮਰਪਿਤ ਹੋਣਗੇ। ਇਸ ਵਿਕਾਸ ਦੇ ਨਾਲ ਜੋਧਪੁਰ ਦੇਸ਼ ਦੇ ਹਾਈ ਸਪੀਡ ਰੇਲ ਈਕੋਸਿਸਟਮ ਵਿੱਚ ਇੱਕ ਮਹੱਤਵਪੂਰਨ ਕੇਂਦਰ ਵਜੋਂ ਉਭਰੇਗਾ।
ਸਰਵੋਤਮ ਰੱਖ-ਰਖਾਅ ਸੁਵਿਧਾਵਾ, ਕੇਂਦਰੀਕ੍ਰਿਤ ਸੰਚਾਲਨ ਅਤੇ ਵਿਸ਼ਵ ਪੱਧਰੀ ਟ੍ਰੇਨਿੰਗ ਇਨਫ੍ਰਾਸਟ੍ਰਕਚਰ ਦਾ ਇਹ ਸੁਮੇਲ ਨਾ ਸਿਰਫ਼ ਖੇਤਰ ਦੀਆਂ ਰੇਲ ਸਮਰੱਥਾਵਾਂ ਨੂੰ ਮਜ਼ਬੂਤ ਕਰੇਗਾ, ਸਗੋਂ ਭਾਰਤੀ ਰੇਲਵੇ ਦੀਆਂ ਭਵਿੱਖ ਦੀਆਂ ਤਿਆਰੀਆਂ ਲਈ ਨਵੇਂ ਮਾਪਦੰਡ ਵੀ ਸਥਾਪਿਤ ਕਰੇਗਾ।
ਯਾਤਰੀਆਂ ਨੂੰ ਮਿਲੇਗਾ ਬਿਹਤਰ ਅਤੇ ਪਹੁੰਚਯੋਗ ਸਫ਼ਰ
ਡਿਪੋ ਦੇ ਪੂਰੀ ਤਰ੍ਹਾਂ ਸੰਚਾਲਿਤ ਹੋਣ ਤੋਂ ਬਾਅਦ ਵੰਦੇ ਭਾਰਤ ਸਲੀਪਰ ਟ੍ਰੇਨਾਂ ਦੇ ਸੰਪੂਰਨ ਰੱਖ-ਰਖਾਅ ਦਾ ਪ੍ਰਮੁੱਖ ਕੇਂਦਰ ਬਣੇਗਾ। ਇਸ ਨਾਲ ਰੇਲ ਸੰਚਾਲਨ ਵਧੇਰੇ ਸੁਚਾਰੂ ਹੋਵੇਗਾ ਅਤੇ ਯਾਤਰੀਆਂ ਨੂੰ ਬਿਹਤਰ ਗਤੀ, ਭਰੋਸੇਯੋਗਤਾ ਅਤੇ ਆਰਾਮਦਾਇਕ ਯਾਤਰਾ ਦਾ ਅਨੁਭਵ ਮਿਲੇਗਾ।
ਮੇਨਟੇਨੈਂਸ ਸਹਿ-ਵਰਕਸ਼ੌਪ ਡਿਪੋ ਵਿੱਚ ਵਿਕਸਿਤ ਹੋਣਗੀਆਂ ਇਹ ਸੁਵਿਧਾਵਾਂ:
-ਇੰਸਪੈਕਸ਼ਨ ਬੇਅ ਲਾਈਨ 'ਤੇ ਕਵਰਡ ਸ਼ੈੱਡ ਦਾ ਨਿਰਮਾਣ
-ਵਿਸ਼ਾਲ ਕਵਰਡ ਵਰਕਸ਼ੌਪ ਖੇਤਰ ਦਾ ਵਿਕਾਸ
- ਓਐੱਚਈ ਸੁਵਿਧਾ ਵਾਲੀ ਪਿਟ ਲਾਈਨ
- ਪਿਟ ਵ੍ਹੀਲ ਰੱਖ-ਰਖਾਅ ਸੁਵਿਧਾਵਾਂ ਦਾ ਵਿਸਤਾਰ
- ਆਧੁਨਿਕ ਸਰਵਿਸ ਬਿਲਡਿੰਗਾਂ ਦਾ ਨਿਰਮਾਣ
ਪ੍ਰੋਜੈਕਟ ਤੋਂ ਮਿਲਣ ਵਾਲੇ ਪ੍ਰਮੁੱਖ ਲਾਭ
:
- ਇੱਕ ਹੀ ਥਾਂ 'ਤੇ ਅਤਿ-ਆਧੁਨਿਕ ਤਕਨੀਕ ਨਾਲ ਵੰਦੇ ਭਾਰਤ ਸਲੀਪਰ ਟ੍ਰੇਨਾਂ ਦਾ ਰੱਖ-ਰਖਾਅ।
- ਉੱਚ ਤਕਨੀਕ ਦੀ ਵਰਤੋਂ ਨਾਲ ਸੁਰੱਖਿਆ ਵਿੱਚ ਵਾਧਾ।
- ਖੇਤਰੀ ਰੇਲ ਕਨੈਕਟੀਵਿਟੀ ਨੂੰ ਮਜ਼ਬੂਤੀ।
- ਪ੍ਰਤੱਖ ਅਤੇ ਅਪ੍ਰਤੱਖ ਤੌਰ ‘ਤੇ ਰੁਜ਼ਗਾਰ ਦੇ ਨਵੇਂ ਮੌਕਿਆਂ ਦਾ ਸਿਰਜਣ ਹੋਵੇਗਾ।
- ਇੱਕ ਹੀ ਥਾਂ 'ਤੇ ਅਤਿ-ਆਧੁਨਿਕ ਤਕਨੀਕ ਨਾਲ ਵੰਦੇ ਭਾਰਤ ਸਲੀਪਰ ਟ੍ਰੇਨਾਂ ਦਾ ਰੱਖ-ਰਖਾਅ।
- ਉੱਚ ਤਕਨੀਕ ਦੀ ਵਰਤੋਂ ਨਾਲ ਸੁਰੱਖਿਆ ਵਿੱਚ ਵਾਧਾ।
- ਖੇਤਰੀ ਰੇਲ ਕਨੈਕਟੀਵਿਟੀ ਨੂੰ ਮਜ਼ਬੂਤੀ।
- ਪ੍ਰਤੱਖ ਅਤੇ ਅਪ੍ਰਤੱਖ ਤੌਰ ‘ਤੇ ਰੁਜ਼ਗਾਰ ਦੇ ਨਵੇਂ ਮੌਕਿਆਂ ਦਾ ਸਿਰਜਣ ਹੋਵੇਗਾ।
ਦੌਰੇ ਦੌਰਾਨ ਪੱਤਰਕਾਰ ਵਫ਼ਦ ਜੋਧਪੁਰ, ਜੈਸਲਮੇਰ ਅਤੇ ਜੈਪੁਰ ਜ਼ਿਲ੍ਹਿਆਂ ਦਾ ਦੌਰਾ ਕਰੇਗਾ। ਇਸ ਦੌਰਾਨ ਜੋਧਪੁਰ ਵਿੱਚ ਪੱਤਰਕਾਰ ਟੀਮ ਕੇਂਦਰ ਸਰਕਾਰ ਦੇ ਵੱਖ-ਵੱਖ ਸੰਸਥਾਨਾਂ ਅਤੇ ਪ੍ਰਮੁੱਖ ਦਾਰਸ਼ਨਿਕ ਅਤੇ ਇਤਿਹਾਸਿਕ ਸਥਾਨਾਂ ਦਾ ਦੌਰਾ ਕਰੇਗਾ। ਭਾਰਤੀ ਤਕਨਾਲੌਜੀ ਸੰਸਥਾਨ (IIT), ਕਾਜ਼ਰੀ (CAZRI), ਆਫਰੀ (AFRI), ਨੈਸ਼ਲਨ ਇੰਸਟੀਟਿਊਟ ਆਫ਼ ਫੈਸ਼ਨ ਤਕਨਾਲੋਜੀ (ਨਿਫਟ) (NIFT) ਅਤੇ ਫੁੱਟਵੀਅਰ ਡਿਜ਼ਾਈਨ ਅਤੇ ਡਿਵੈਲਪਮੈਂਟ ਇੰਸਟੀਟਿਊਟ ਦਾ ਦੌਰਾ ਵੀ ਕਰੇਗਾ।
ਜੈਸਲਮੇਰ ਵਿੱਚ ਸੀਮਾ ਸੁਰੱਖਿਆ ਬਲ (BSF) ਦੁਆਰਾ ਸੰਚਾਲਿਤ ਵੱਖ-ਵੱਖ ਪ੍ਰੋਜੈਕਟਾਂ ਅਤੇ ਗਤੀਵਿਧੀਆਂ ਅਤੇ ਸੌਲਰ ਅਤੇ ਵਿੰਡ ਐਨਰਜੀ ਦੇ ਲਾਗੂਕਰਨ ਦੀ ਜਾਣਕਾਰੀ ਲਵੇਗਾ। ਜੈਪੁਰ ਵਿੱਚ ਪੱਤਰਕਾਰ ਟੀਮ ਰੇਲਵੇ ਅਤੇ ਵੱਖ-ਵੱਖ ਵਿਭਾਗਾਂ ਦੇ ਪ੍ਰੋਜੈਕਟਾਂ ਦੇ ਨਾਲ ਹੀ ਪ੍ਰਮੁੱਖ ਇਤਿਹਾਸਿਕ ਸਥਾਨਾਂ ਦਾ ਦੌਰਾ ਕਰੇਗਾ। ਪੱਤਰਕਾਰ ਟੀਮ ਦਾ ਇਹ ਦੌਰਾ ਰਾਜ ਵਿੱਚ ਕੇਂਦਰ ਸਰਕਾਰ ਦੀਆਂ ਵਿਕਾਸ ਯੋਜਨਾਵਾਂ ਦੇ ਲਾਗੂਕਰਨ ਨੂੰ ਸਮਝਣ ਅਤੇ ਮੀਡੀਆ ਪ੍ਰਤੀਨਿਧੀਆਂ ਨੂੰ ਪ੍ਰਤੱਖ ਅਨੁਭਵ ਪ੍ਰਦਾਨ ਕਰਨ ਦਾ ਇੱਕ ਮਹੱਤਵਪੂਰਨ ਮੌਕਾ ਪ੍ਰਦਾਨ ਕਰਦਾ ਹੈ।
PIB Chandigarh
Tel: 0172-2928828
2928026
Press Information Bureau (PIB)
Ministry of Information and Broadcasting, Govt of India
Kendriya Sadan, Block 5, Ground Floor, Sector 9-A
Chandigarh
