Conference Cum Workshop On Pharmacoinformatics .

ਫਾਰਮਾਕੋਇਨਫੌਰਮੈਟਿਕਸ ‘ਤੇ ਕਾਨਫਰੰਸ ਕਮ ਵਰਕਸ਼ਾਪ: ਟੌਕਸੀਸਿਟੀ ਐਂਡ ਮੈਟਾਬੋਲਿਜ਼ਮ 2026 (PIToxMet)

ਮੋਹਾਲੀ, 11 ਮਾਰਚ 2026: ਫਾਰਮਾਕੋਇਨਫੌਰਮੈਟਿਕਸ ‘ਤੇ ਆਯੋਜਿਤ ਟੌਕਸੀਸਿਟੀ ਐਂਡ ਮੈਟਾਬੋਲਿਜ਼ਮ 2026 (PIToxMet) ਕਾਨਫਰੰਸ ਕਮ ਵਰਕਸ਼ਾਪ ਦੀ ਸ਼ੁਰੂਆਤ ਜ਼ੋਸ਼ੀਲੇ ਮਾਹੌਲ ਦੇ ਨਾਲ ਹੋਈ। ਇਸ ਮੌਕੇ ‘ਤੇ ਖੋਜਕਰਤਾ, ਉਦਯੋਗ ਜਗਤ ਦੇ ਵਿਗਿਆਨੀ ਅਤੇ ਵਿਦਵਾਨ ਇਕੱਠੇ ਹੋਏ, ਤਾਂ ਜੋ ਡਰੱਗ ਸੁਰੱਖਿਆ ਅਤੇ ਮੈਟਾਬੋਲਿਜ਼ਮ ਲਈ ਭਵਿੱਖਬਾਣੀ ਅਧਾਰਿਤ (ਪ੍ਰੀਡਿਕਟਿਵ) ਦ੍ਰਿਸ਼ਟੀਕੋਣਾਂ ਨੂੰ ਅੱਗੇ ਵਧਾਇਆ ਜਾ ਸਕੇ।

ਕਾਨਫੰਰਸ ਦਾ ਭਵਯ ਉਦਘਾਟਨ ਪਰੰਪਰਾਗਤ ਦੀਪ ਪ੍ਰਜਵਲਿਤ ਅਤੇ ਸਰਸਵਤੀ ਵੰਦਨਾ ਦੇ ਨਾਲ ਕੀਤਾ ਗਿਆ। ਦੀਪ ਪ੍ਰਜਵਲਿਤ ਦੀ ਇਹ ਰਸਮੀ ਪਰੰਪਰਾ ਗਿਆਨ ਦੀ ਖੋਜ ਦਾ ਪ੍ਰਤੀਕ ਹੈ ਅਤੇ ਇਸ ਨੇ ਕਾਨਫਰੰਸ ਦੇ ਉਸ ਉਦੇਸ਼ ਨੂੰ ਰੇਖਾਂਕਿਤ ਕੀਤਾ, ਜਿਸ ਦੇ ਤਹਿਤ ਟੌਕਸਿਕੌਲੋਜਿਕਲ ਸਬੰਧੀ ਨਤੀਜਿਆਂ ਨੂੰ ਬਿਹਤਰ ਭਵਿੱਖਬਾਣੀ ਲਈ ਕੰਪਿਊਟੇਸ਼ਨਲ ਇੰਟੈਲੀਜੈਂਸ ਨੂੰ ਪ੍ਰਯੋਗਾਤਮਕ ਤਸਦੀਕ ਦੇ ਨਾਲ ਏਕੀਕ੍ਰਿਤ ਕਰਨ ‘ਤੇ ਜ਼ੋਰ ਦਿੱਤਾ ਗਿਆ।

ਆਪਣੇ ਉਦਘਾਟਨੀ ਸੰਬੋਧਨ ਵਿੱਚ ਡਾਇਰੈਕਟਰ ਪ੍ਰੋ. ਦੁਲਾਲ ਪਾਂਡਾ ਨੇ ਇਸ ਕਾਨਫਰੰਸ ਦੀ ਭੂਮਿਕਾ ‘ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਇਹ ਅਕਾਦਮਿਕ ਜਗਤ ਅਤੇ ਉਦਯੋਗ ਵਿਚਕਾਰ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਵਿਗਿਆਨੀਆਂ ਦੀ ਅਗਲੀ ਪੀੜ੍ਹੀ ਨੂੰ ਸਿਖਲਾਈ ਦੇਣ ਲਈ ਇੱਕ ਮਹੱਤਵਪੂਰਨ ਪਲੈਟਫਾਰਮ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਦੱਸਿਆ ਕਿ PIToxMet ਵਰਗੇ ਅੰਤਰਰਾਸ਼ਟਰੀ ਵਿਗਿਆਨਕ ਕਾਨਫਰੰਸਾਂ ਨਾਲ ਸਹਿਯੋਗੀ ਰਿਸਰਚ ਦੇ ਨਵੇਂ ਮੌਕੇ ਪੈਦਾ ਹੁੰਦੇ ਹਨ ਅਤੇ ਨਵੀਨਤਾਕਾਰੀ ਵਿਗਿਆਨਕ ਤਰੀਕਿਆਂ ਨੂੰ ਰੀਅਲ-ਵਰਲਡ ਦੀਆਂ ਐਪਲੀਕੇਸ਼ਨਾਂ ਵਿੱਚ ਅਨੁਵਾਦ ਕਰਨ ਵਿੱਚ ਤੇਜ਼ੀ ਲਿਆਉਂਦੇ ਹਨ।

ਡਾ.  ਪੀ.ਵੀ. ਭਰਤਮ ਨੇ ਸਵਾਗਤੀ ਭਾਸ਼ਣ ਪੇਸ਼ ਕਰਦੇ ਹੋਏ ਟੌਕਸੀਕੋਲੋਜੀ ਅਤੇ ਫਾਰਮਾਕੋਇਨਫੌਰਮੈਟਿਕਸ ਦੇ ਸਮਕਾਲੀ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਕੰਪਿਊਟੇਸ਼ਨਲ ਤਰੀਕਿਆਂ, ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਪ੍ਰਯੋਗਸ਼ਾਲਾ-ਅਧਾਰਿਤ ਰਿਸਰਚ ਨੂੰ ਇਕੱਠੇ ਲਿਆਉਣ ਦੀ ਵਧਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਸ ਕਾਨਫਰੰਸ ਨੂੰ ਸਿਰਫ ਤਕਨੀਕੀ ਪੇਸ਼ਕਾਰੀਆਂ ਤੱਕ ਸੀਮਿਤ ਨਾ ਮੰਨਦੇ ਹੋਏ, ਸਗੋ ਵੱਖ-ਵੱਖ ਵਿਸ਼ਿਆਂ ਦੇ ਮਾਹਿਰਾਂ ਵਿਚਕਾਰ ਸਮੂਹਿਕ ਅਤੇ ਅੰਤਰ-ਅਨੁਸ਼ਾਸਨੀ ਸਮਾਧਾਨ ਲੱਭਣ ਦਾ ਇੱਕ ਸਸ਼ਕਤ ਪਲੈਟਫਾਰਮ ਦੱਸਿਆ।

ਉਦਘਾਟਨ ਸੈਸ਼ਨ ਦਾ ਇੱਕ ਵਿਸ਼ੇਸ਼ ਆਕਰਸ਼ਨ PIToxMet 2026 ਐਬਸਟ੍ਰੈਕਟ ਬੁੱਕ ਦਾ ਰਿਲੀਜ਼ ਹੋਣਾ ਸੀ, ਜਿਸ ਵਿੱਚ ਭਾਗੀਦਾਰਾਂ ਅਤੇ ਬੁਲਾਰਿਆਂ ਦੇ ਖੋਜ ਯੋਗਦਾਨਾਂ ਨੂੰ ਸੰਕਲਿਤ ਕੀਤਾ ਗਿਆ ਹੈ। ਡਾਇਰੈਕਟਰ ਪ੍ਰੋ. ਦੁਲਾਲ ਪਾਂਡਾ ਨੇ ਸੀਨੀਅਰ ਅਕਾਦਮਿਕ ਅਤੇ ਸੱਦੇ ਗਏ ਪਤਵੰਤਿਆਂ ਦੀ ਮੌਜੂਦਗੀ ਵਿੱਚ ਇਸ ਕਿਤਾਬ ਨੂੰ ਰਿਲੀਜ਼ ਕੀਤਾ।

ਉਦਘਾਟਨੀ ਪ੍ਰੋਗਰਾਮ ਵਿੱਚ ਅਕਾਦਮਿਕ ਖੇਤਰ, ਸਰਕਾਰੀ ਸੰਸਥਾਵਾਂ ਅਤੇ ਉਦਯੋਗ ਜਗਤ ਦੇ ਪ੍ਰਮੁੱਖ ਮਾਹਿਰਾਂ ਦੁਆਰਾ ਲੈਕਚਰ ਦੀ ਇੱਕ ਲੜੀ ਪੇਸ਼ ਕੀਤੀ ਗਈ। ਬੁਲਾਰਿਆਂ ਵਿੱਚ ਡਾ. ਦੇਬਾਸਿਸਾ ਮੋਹੰਤੀ (ਡਾਇਰੈਕਟਰ, ਐੱਨਆਈਆਈ, ਨਵੀਂ ਦਿੱਲੀ), ਡਾ, ਐਂਡਰਿਊ ਲਿਨ (ਪ੍ਰੋਫੈਸਰ, ਜੇਐੱਨਯੂ), ਡਾ. ਪ੍ਰਭਾ ਗਰਗ, ਡਾ. ਰਿਚੀ ਮਹਾਜਨ (ਵਿਗਿਆਨੀ ‘ਡੀ’, ਡੀਬੀਟੀ), ਡਾ. ਮਨੋਡ ਕੁਮਾਰ, ਡਾ. ਰਜਨੀਸ਼ ਕੁਮਾਰ (ਐਸੋਸੀਏਟ ਪ੍ਰੋਫੈਸਰ, ਆਈਆਈਟੀ ਬੀਐੱਚਯੂ), ਡਾ. ਨੇਹਾ ਤ੍ਰਿਪਾਠੀ (ਜੇਨੋਸਕੋਪ-ਸੈਂਟਰ ਨੈਸ਼ਨਲ ਦ ਸੇਕੇਨਸਾਜ, ਫਰਾਂਸ), ਡਾ. ਪ੍ਰਕਾਸ਼ ਰਾਠੀ,  ਡਾ. ਜਿਆਨ ਮਾਰਕੋ ਘਿਡਿਨੋਨੀ (ਅਸਟ੍ਰਾਜ਼ੇਨੇਕਾ), ਡਾ. ਵੈਭਵ ਦੀਕਸ਼ਿਤ (ਸਹਾਇਕ ਪ੍ਰੋਫੈਸਰ, ਨਾਈਪਰ, ਗੁਵਾਹਾਟੀ) ਅਤੇ ਡਾ. ਸੁਜੀਤ ਤੰਗੜਪੱਲੀਵਾਰ (Dr. Sujit Tangadpalliwar) (ਸਹਿ-ਸੰਸਥਾਪਕ, ਬਾਇਓਲੀਜੇਨ) ਸ਼ਾਮਲ ਸਨ।

ਇਨ੍ਹਾਂ ਮਾਹਿਰਾਂ ਦੇ ਲੈਕਚਰ ਵਿੱਚ ਕੰਪਿਊਟੇਸ਼ਨਲ ਟੌਕਸੀਕੋਲੋਜੀ ਵਿੱਚ ਵਿਧੀਗਤ ਪ੍ਰਗਤੀ ਤੋਂ ਲੈ ਕੇ ਅਜਿਹੇ ਟ੍ਰਾਂਸਲੇਸ਼ਨਲ ਕੇਸ ਸਟਡੀਜ਼ ਤੱਕ ਦੇ ਵਿਸ਼ੇ ਸ਼ਾਮਲ ਰਹੇ, ਜਿਨ੍ਹਾਂ ਵਿੱਚ ਮੌਲੀਕਊਲਰ ਸਿਗਨਲਸ ਨੂੰ ਕਲੀਨਿਕਲ ਸੁਰੱਖਿਆ ਮਿਆਰਾਂ ਨਾਲ ਜੋੜਨ ਦੇ ਯਤਨਾਂ ਨੂੰ ਪੇਸ਼ ਕੀਤਾ ਗਿਆ।

ਬੁਲਾਰਿਆਂ ਨੇ ਉਦਘਾਟਨੀ ਸੈਸ਼ਨ ਨੂੰ ਆਉਣ ਵਾਲੇ ਕਈ ਦਿਨਾਂ ਤੱਕ ਚੱਲਣ ਵਾਲੇ ਤਕਨੀਕੀ ਸੈਸ਼ਨਾਂ, ਪੈਨਲ ਚਰਚਾਵਾਂ ਅਤੇ ਨੈੱਟਵਰਕਿੰਗ ਗਤੀਵਿਧੀਆਂ ਦੀ ਇੱਕ ਸਸ਼ਕਤ ਅਤੇ ਗਤੀਸ਼ੀਲ ਸ਼ੁਰੂਆਤ ਦੱਸਿਆ, ਜਿਨ੍ਹਾਂ ਦਾ ਉਦੇਸ਼ ਪ੍ਰੇਡਿਕਟਿਵ ਟੌਕਸੀਕੋਲੋਜੀ ਅਤੇ ਡਰੱਗ ਮੈਟਾਬੋਲਿਜ਼ਮ ਰਿਸਰਚ ਨੂੰ ਰਫ਼ਤਾਰ ਦੇਣਾ ਹੈ। ਮਸ਼ੀਨ ਲਰਨਿੰਗ ਅਤੇ ਮਲਟੀ-ਮਾਡਲ ਡੇਟਾ ਏਕੀਕਰਣ ਨੂੰ ਤੇਜ਼ੀ ਨਾਲ ਅਪਣਾਉਣਾ ਇਸ ਖੇਤਰ ਵਿੱਚ, ਕਾਨਫਰੰਸ ਨੇ ਖੁਦ ਨੂੰ ਕੰਪਿਊਟੇਸ਼ਨਲ ਇਨੋਵੇਸ਼ਨ ਅਤੇ ਪ੍ਰਯੋਗਾਤਮਕ ਕਠੋਰਤਾ ਦੇ ਇੰਟਰਸੈਕਸ਼ਨ 'ਤੇ ਸਥਾਪਿਤ ਕੀਤਾ।

PIToxMet 2026 ਦੀ ਸਮਾਪਤੀ ਇਸ ਸਪਸ਼ਟ ਉਦੇਸ਼ ਨਾਲ ਕੀਤੀ ਜਾਵੇਗੀ ਕਿ ਵਿਚਾਰ-ਵਟਾਂਦਰੇ ਨੂੰ ਠੋਸ ਸਾਂਝੇਦਾਰੀਆਂ ਅਤੇ ਕਾਰਜਸ਼ੀਲ ਖੋਜ ਵਿੱਚ ਤਬਦੀਲ ਕੀਤਾ ਜਾਵੇ। ਬੁਲਾਰਿਆਂ ਨੇ ਕਿਹਾ ਕਿ ਇਹ ਯਤਨ ਬਹੁਤ ਜ਼ਰੂਰੀ ਹੈ, ਤਾਂ ਜੋ ਗੁੰਝਲਦਾਰ ਹੁੰਦੇ ਹੋਏ ਡਾਕਟਰੀ ਇਲਾਜਾਂ ਦੇ ਦੌਰ ਵਿੱਚ ਡਰੱਗ ਸੁਰੱਖਿਆ ਦੀ ਭਵਿੱਖਬਾਣੀ ਅਤੇ ਪ੍ਰਬੰਧਨ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਇਆ ਜਾ ਸਕੇ।