ਆਦਮਖੋਰ ਫੈਲਾਇਆ ਵਾਇਰਸ .
ਚਾਇਨਾ ਨੇ ਚੰਨ ਚਾੜ੍ਹ ਦਿੱਤਾ ਏ
ਘਰ ਘਰ ਵਾਇਰਸ ਵਾੜ ਦਿੱਤਾ ਏ
ਅੱਜ ਆਦਮਖੋਰ ਦੀ ਅਗਨੀ ਨੇ
ਕੁੱਲ ਜਹਾਨ ਨੂੰ ਸਾੜ ਦਿੱਤਾ ਏ
ਇੰਝ ਜਾਨਵਰ ਤੜਫਾ ਕੇ
ਅਣਭੋਲ ਪਰਿੰਦੇ ਭੁੰਨਣ ਵਾਲਿਆਂ
ਬੰਦਿਆਂ ਨੂੰ ਵੀ ਰਾੜ੍ਹ ਦਿੱਤਾ ਏ
ਹਰਵਿੰਦਰਾ ਵਾਇਰਸੀ ਜ਼ਹਿਰ ਫੈਲਾ ਕੇ
ਦੁਨੀਆਂ ਤਾਈਂ ਉਜਾੜ ਦਿੱਤਾ ਏ
-ਹਰਵਿੰਦਰ ਬਾਜਵਾ