ਗਊਸ਼ਾਲਾ ਦਾ ਨੀਂਹ ਪੱਥਰ ਕਲ੍ਹ ਰੱਖਿਆ ਜਾਵੇਗਾ.
ਸੁਆਮੀ ਗੰਗਾਨੰਦ ਜੀ ਭੂਰੀ ਵਾਲੇ ਗਊਸ਼ਾਲਾ ਟਰਸਟ ਵੱਲੋਂ ਬੇਸਹਾਰਾ ਗਊਆਂ ਲਈ ਬਣਾਈ ਜਾ ਰਹੀ ਗਊਸ਼ਾਲਾ ਦਾ ਨੀਹ ਪੱਥਰ ਰਕਬਾ ਭਵਨ ਵਿਖੇ ਭਲਕੇ
ਮੁੱਲਾਂਪੁਰ ਦਾਖਾ (ਤਮੰਨਾ ਬੇਦੀ)- ਗਊ ਪਾਲਕਾਂ ਵੱਲੋਂ ਦੁੱਧ ਪੀ ਲੈਣ ਉਪਰੰਤ ਫੰਡਰ ਸਮਝ ਕੇ ਗਊਆਂ ਨੂੰ ਸੜਕਾਂ ਦੇ ਕਿਨਾਰੇ ਬੇਸਹਾਰਾ ਛੱਡ ਦਿੱਤਾ ਜਾਂਦਾ ਹੈ ਜੋ ਰੋਜਾਨਾ ਹਾਦਸਿਆਂ ਦਾ ਕਾਰਨ ਬਣਦੀਆਂ ਹਨ। ਇਹਨਾਂ ਹਾਦਸਿਆਂ ਨੂੰ ਰੋਕਣ ਲਈ ਬੇਸਹਾਰਾ ਗਊਆਂ ਨੂੰ ਸਹਾਰਾ ਦੇਣ ਲਈ ਸੁਆਮੀ ਗੰਗਾ ਨੰਦ ਜੀ ਭੂਰੀ ਵਾਲੇ ਗਊਸ਼ਾਲਾ ਟਰਸਟ ਵੱਲੋਂ ਨਵੀਂ ਗਊਸ਼ਾਲਾ ਦਾ ਨੀਹ ਪੱਥਰ 15 ਮਾਰਚ ਨੂੰ ਸਵੇਰੇ 11.15 ਵਜੇ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਨੇੜੇ ਰੱਖਿਆ ਜਾ ਰਿਹਾ ਹੈ। ਟਰਸਟੀ ਡਾ. ਬਲਵਿੰਦਰ ਬਾਂਸਲ, ਕ੍ਰਿਸ਼ਨ ਕੁਮਾਰ ਬਾਵਾ, ਰਾਜ ਪੁਰੋਹਿਤ ਡੂੰਗਰ ਸਿੰਘ, ਵਿਨੋਦ ਕਾਲੀਆ, ਹੈਪੀ ਬਾਂਸਲ, ਨੀਰਜ ਬਾਵਾ, ਮਾਸਟਰ ਗੁਰਦਿਆਲ ਸਿੰਘ, ਅਮਰਜੀਤ ਸਿੰਘ ਗਰੇਵਾਲ, ਕਰਨੈਲ ਸਿੰਘ ਗਿੱਲ , ਡਾ. ਗੁਰਪਾਲ ਸਿੰਘ ਆਦਿ ਨੇ ਦੱਸਿਆ ਕਿ ਨੀਹ ਪੱਥਰ ਰੱਖਣ ਦੀ ਰਸਮ ਸੰਤ ਕਰਮ ਦਾਸ ਗੱਦੀ ਨਸ਼ੀਨ ਗਰੀਬਦਾਸ ਡੇਰਾ ਸੰਤ ਸਾਧੂ ਜੀ ਨੂਰਮਹਿਲ ਵਾਲੇ, ਮਹੰਤ ਪ੍ਰਵੀਨ ਚੌਧਰੀ, ਸੰਤ ਰਾਮਪਾਲ ਸਿੰਘ ਜੀ ਝਾਂਡਿਆਂ ਵਾਲੇ, ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਕੈਪਟਨ ਸੰਦੀਪ ਸੰਧੂ, ਅਵਿਨਾਸ਼ ਗੁਪਤਾ, ਆਰ.ਐਨ ਗੁਪਤਾ, ਸ੍ਰੀ ਗਿਰਧਾਰੀ ਲਾਲ ਬੱਸੀ, ਮਹੇਸ਼ ਗੋਇਲ ਆਦਿ ਗਊ ਭਗਤ ਅਦਾ ਕਰਨਗੇ । ਉਹਨਾਂ ਦੱਸਿਆ ਕਿ ਇਹ ਗਊਸ਼ਾਲਾ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਬਣਾਈ ਜਾ ਰਹੀ ਹੈ । ਇਸ ਮਹਾਂ ਕੁੰਭ ਵਿੱਚ ਕੋਈ ਵੀ ਭਗਤ ਸਹਿਯੋਗ ਕਰ ਸਕਦਾ ਹੈ ਕਿਉਂਕਿ ਗਊਸ਼ਾਲਾ ਦਾ ਪ੍ਰੋਜੈਕਟ ਬਹੁਤ ਵੱਡਾ ਹੈ, ਗਊਆਂ ਲਈ ਸ਼ੈਡ ਉਹਨਾਂ ਦੇ ਰੱਖ ਰਖਾਵ ਲਈ ਲੋੜੀਂਦੇ ਪ੍ਰਬੰਧ, ਕ੍ਰਿਸ਼ਨ ਭਗਵਾਨ ਦਾ ਮੰਦਿਰ, ਤੂੜੀ ਸਟੋਰ ਆਦਿ ਕਈ ਵੱਡੇ ਖਰਚੇ ਹਨ ਜਿੰਨਾਂ ਲਈ ਟਰੱਸਟ ਨੂੰ ਦਾਨੀ ਸੱਜਣਾਂ ਦੇ ਸਹਿਯੋਗ ਦੀ ਬਹੁਤ ਲੋੜ ਹੈ।
ਕੈਪਸਨ- ਜਾਣਕਾਰੀ ਦਿੰਦੇ ਪ੍ਰਧਾਨ ਬਾਵਾ ਨਾਲ ਮਾਸਟਰ ਗੁਰਦਿਆਲ ਸਿੰਘ, ਕਰਨੈਲ ਗਿੱਲ, ਗਰੇਵਾਲ ਆਦਿ।
