ਡਾ ਕੋਟਨਿਸ ਹਸਪਤਾਲ਼ ਵਲੋਂ ਗੁੱਜਰਵਾਲ ਵਿਖੇ ਮੈਡੀਕਲ ਕੈਂਪ 18,19 ਨੂੰ .

ਡਾ. ਕੋਟਨਿਸ ਐਕਿਊਪੰਕਚਰ ਹਸਪਤਾਲ ਅਤੇ ਸਿੱਖਿਆ ਕੇਂਦਰ, ਸਲੇਮ ਟਾਬਰੀ, ਲੁਧਿਆਣਾ, 18 ਅਤੇ 19 ਮਾਰਚ ਨੂੰ ਗੁਰਦੁਆਰਾ ਮੰਜੀ ਸਾਹਿਬ ਛੇਵੀਂ  ਪਾਤਸ਼ਾਹੀ ਗੁਜਰਵਾਲ ਵਿਖੇ ਦੋ ਦਿਨਾਂ ਦਾ ਮੁਫਤ ਐਕਿਊਪੰਕਚਰ ਮੈਡੀਕਲ ਕੈਂਪ ਲਗਾ ਰਿਹਾ ਹੈ। ਇਹ ਕੈਂਪ ਭਾਰਤ ਵਿੱਚ ਐਕਿਊਪੰਕਚਰ ਦੇ ਸੰਸਥਾਪਕ ਅਤੇ 1938 ਤੋਂ 1942 ਤੱਕ ਚੀਨ ਵਿੱਚ ਭਾਰਤੀ ਮੈਡੀਕਲ ਮਿਸ਼ਨ ਦੇ ਮੈਂਬਰ ਮਹਾਨ ਭਾਰਤੀ ਡਾਕਟਰ ਬਿਜੋਏ ਕੁਮਾਰ ਬਾਸੂ ਦੀ ਯਾਦ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ।ਕੈਂਪ ਵਿੱਚ ਡਾ. ਇੰਦਰਜੀਤ ਸਿੰਘ, ਡਾ. ਰਘਵੀਰ  ਸਿੰਘ ਅਤੇ ਡਾ. ਬਲਜਿੰਦਰ ਸਿੰਘ ਮੁਫਤ ਮੈਡੀਕਲ ਸੇਵਾਵਾਂ ਪ੍ਰਦਾਨ ਕਰਨਗੇ। ਇਸ ਵਿੱਚ ਪਿੱਠ ਦਰਦ, ਸਰਵਾਈਕਲ ਸਪੋਂਡਿਲਾਈਟਿਸ, ਸਾਇਟਿਕਾ, ਮਾਈਗ੍ਰੇਨ, ਅਸਥਮਾ, ਸਾਈਨਸ, ਜੋੜਾਂ ਦਾ ਦਰਦ, ਘੁੱਟਣੇ ਦੇ ਜੋੜਾਂ ਦਾ ਦਰਦ, ਚਿੰਤਾ, ਨੀਂਦ ਦੀ ਘਾਟ ਅਤੇ ਡਰੱਗ ਅਡਿਕਟਰ  ਲਈ ਇਲਾਜ ਕੀਤਾ ਜਾਵੇਗਾ।ਕੈਂਪ ਦਾ ਉਦਘਾਟਨ ਮੈਡਮ ਗੁਰਜੀਤ ਰੁਚੀ ਬਾਵਾ, ਉਪ-ਪ੍ਰਧਾਨ, ਪੰਜਾਬ ਰਾਜ ਬਾਲ ਅਧਿਕਾਰ ਅਤੇ ਮਹਿਲਾ ਕਮਿਸ਼ਨ, ਦੁਆਰਾ ਕੀਤਾ ਜਾਵੇਗਾ।