ਮਾਤਾ ਚਿੰਤਪੁਰਨੀ ਜੀ ਦੀ ਪਾਵਨ ਯਾਤਰਾ ਲਈ ਬੱਸ ਰਵਾਨਾ.
ਰਮਨ ਕੌੜਾ ਦੀ ਅਗਵਾਈ ਹੇਠ 153ਵੀਂ ਬਸ ਰਵਾਨਾ
ਲੁਧਿਆਣਾ, 16 ਮਾਰਚ (ਵਰਿੰਦਰ) ਚਿੰਤਪੁਰਨੀ ਸੇਵਾ ਕਮੇਟੀ ਵਲੋਂ ਮਾਤਾ ਚਿੰਤਪੂਰਨੀ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਮਹਾਂਮਾਈ ਚਿੰਤਪੁਰਨੀ ਜੀ ਦੇ ਦਰਸ਼ਨਾਂ ਲਈ ਕਮੇਟੀ ਦੇ ਪ੍ਰਧਾਨ ਸ਼੍ਰੀ ਰਮਨ ਕੌੜਾ ਦੀ ਅਗਵਾਈ ਹੇਠ ਅੱਜ ਸਵੇਰੇ 153ਵੀਂ ਬਸ ਰਵਾਨਾ ਹੋਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਰਮਨ ਕੌੜਾ ਨੇ ਦੱਸਿਆ ਕਿ ਯਾਤਰਾ ਦੀ ਸ਼ੁਰੂਆਤ ਮੌਕੇ ਕੰਨਿਆ ਪੂਜਨ ਸ੍ਰੀ ਮੋਹਨ ਲਾਲ ਅਰੋੜਾ ਵਲੋਂ ਕੀਤਾ ਗਿਆ। ਇਸ ਉਪਰੰਤ ਮਹਾਂਮਾਈ ਜੀ ਦੇ ਜੈਕਾਰਿਆਂ ਨਾਲ ਭਗਤਾਂ ਵਲੋ ਯਾਤਰਾ ਸ਼ੁਰੂ ਕੀਤੀ ਗਈ। ਰਸਤੇ ਵਿੱਚ ਸ੍ਰੀ ਮੋਹਨ ਲਾਲ ਅਤੇ ਸ੍ਰੀ ਸਤਪਾਲ ਸਤੀ ਨੇ ਮਹਾਮਾਈ ਦੀ ਉਸਤਤ ਵਿੱਚ ਮਹਾਂਮਾਈ ਜੀ ਦੇ ਭਜਨ ਗਾ ਕੇ ਸ਼ਰਧਾਲੂਆਂ ਨੂੰ ਨਿਹਾਲ ਕੀਤਾ। ਯਾਤਰਾ ਵਿੱਚ ਸ਼੍ਰੀ ਰਮਨ ਕੌੜਾ ਤੋਂ ਇਲਾਵਾ ਸ਼ੀਸ਼ਪਾਲ ਗੋਇਲ, ਰਜਨੀਸ਼ ਕੌੜਾ, ਚੇਤਨ ਅਰੋੜਾ, ਮਨੀ ਕੁਮਾਰ, ਸੁਰੇਂਦਰ ਕੁਮਾਰ ਗੁਲਾਟੀ, ਵਿਨੋਦ ਕੁਮਾਰ ਗੁਲਾਟੀ, ਸੁਸ਼ੀਲ ਚੋਪੜਾ, ਵਿਪਿਨ ਕੁਮਾਰ ਚੋਪੜਾ, ਸੁਨੀਲ ਸੋਨੀ, ਸੰਦੀਪ ਤੁਲੀ, ਨਿਰਮਲਾ ਦੇਵੀ, ਪ੍ਰਭਾਕਰ ਦੇਵਾ, ਰੋਹਿਤ ਕੌੜਾ ਸਮੇਤ ਹੋਰ ਵੀ ਸ਼ਰਧਾਲੂ ਹਾਜਰ ਸਨ।
