ਅਹੁਦੇਦਾਰਾਂ ਦਾ ਸਨਮਾਨ .
ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਭੁਪਿੰਦਰ ਭਿੰਦਾ ਨੇ ਨਵ-ਨਿਯੁਕਤ ਅਹੁਦੇਦਾਰਾਂ ਦਾ ਕੀਤਾ ਮਾਣ ਸਨਮਾਨ
ਲੁਧਿਆਣਾ 16 ਮਾਰਚ (ਰਕੇਸ਼ ਅਰੋੜਾ)- ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਵੱਲੋਂ ਆਪਣੇ ਮੁੱਖ ਦਫਤਰ ਵਿਖੇ ਰੱਖੇ ਪ੍ਰੋਗਰਾਮ ਦੇ ਤਹਿਤ ਸ਼੍ਰੋਮਣੀ ਅਕਾਲੀ ਦਲ ਪਾਰਟੀ ਪ੍ਰਧਾਨ ਵੱਲੋਂ ਅਮਿਤ ਗੁਸਾਈਂ ਨੂੰ ਵਿਧਾਨ ਸਭਾ ਹਲਕਾ ਸੈਂਟਰਲ ਦੇ ਹਲਕਾ ਇੰਚਾਰਜ, ਕੁਲਦੀਪ ਸਿੰਘ ਖਾਲਸਾ ਨੂੰ ਐਸਸੀ ਵਿੰਗ ਜਿਲਾ ਪ੍ਰਧਾਨ ਸ਼ਹਿਰੀ, ਡਾਕਟਰ ਹਰਿੰਦਰ ਸਿੰਘ ਬਿਰਕ ਕੌਮੀ ਜਨਰਲ ਸਕੱਤਰ ਐਸਸੀ ਵਿੰਗ, ਤੇਜਾ ਸਿੰਘ ਖਾਲਸਾ ਕੌਮੀ ਜਨਰਲ ਸਕੱਤਰ ਐਸ.ਸੀ ਵਿੰਗ, ਡਾਕਟਰ ਹਰਪਾਲ ਸਿੰਘ ਕੋਹਲੀ ਪੀਏਸੀ ਮੈਂਬਰ ਨਿਯੁਕਤ ਹੋਣ ਤੇ ਉਨਾਂ ਦਾ ਮਾਣ ਸਨਮਾਨ ਕੀਤਾ ਗਿਆ। ਇਸ ਮੌਕੇ ਗੱਲਬਾਤ ਦੌਰਾਨ ਜਿੱਥੇ ਉਪਰੋਕਤ ਸਾਰੇ ਹੀ ਅਹੁਦੇਦਾਰਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਸਮੁੱਚੀ ਹਾਈ ਕਮਾਂਡ ਦਾ ਇਸ ਜਿੰਮੇਵਾਰੀ ਲਈ ਧੰਨਵਾਦ ਕੀਤਾ ਉਥੇ ਹੀ ਪ੍ਰਧਾਨ ਭੁਪਿੰਦਰ ਭਿੰਦਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਐਸੀ ਪਾਰਟੀ ਹੈ ਜਿਸ ਦੇ ਵਿੱਚ ਸਾਰੇ ਹੀ ਮਿਹਨਤੀ ਅਤੇ ਯੋਗ ਆਗੂਆਂ ਨੂੰ ਸਮੇਂ ਸਮੇਂ ਤੇ ਬਣਦਾ ਮਾਣ ਸਨਮਾਨ ਦਿੱਤਾ ਜਾਂਦਾ ਹੈ ਤੇ ਇਸੇ ਕੜੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ਵੱਲੋਂ ਇਨ੍ਹਾਂ ਆਗੂਆਂ ਨੂੰ ਦਿੱਤੇ ਗਏ ਮਾਣ ਸਨਮਾਨ ਦੇ ਚੱਲਦਿਆਂ ਅੱਜ ਅਕਾਲੀ ਜਥਾ ਸ਼ਹਿਰੀ ਦੇ ਵੱਲੋਂ ਇਹਨਾਂ ਦਾ ਸਨਮਾਨ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸਾਨੂੰ ਪੂਰਨ ਵਿਸ਼ਵਾਸ ਹੈ ਕਿ ਐਸੇ ਆਗੂਆਂ ਦੇ ਸਹਿਯੋਗ ਸਦਕਾ ਸ਼੍ਰੋਮਣੀ ਅਕਾਲੀ ਦਲ 2027 ਦੀਆਂ ਚੋਣਾਂ ਦੌਰਾਨ ਪੰਜਾਬ ਦੀ ਬੁਲੰਦ ਆਵਾਜ਼ ਬਣ ਕੇ ਉਭਰੇਗਾ। ਇਸ ਮੌਕੇ ਹੋਰਨ ਤੋਂ ਇਲਾਵਾ ਹਰਜੀਤ ਸਿੰਘ ਰਾਜਾ ਜੰਗ, ਸਿਮਰਨ ਸਿੰਘ ਚੰਡੋਕ, ਹਰਪਾਲ ਸਿੰਘ ਕੋਹਲੀ, ਜਸਵਿੰਦਰ ਸਿੰਘ ਸਿੱਬਲ, ਦਵਿੰਦਰ ਸਿੰਘ ਸ਼ਾਨ, ਅਮਿਤ ਭਗਤ ਮੁੰਨਾ, ਕੁਲਦੀਪ ਸਿੰਘ ਖਾਲਸਾ, ਜਤਿੰਦਰ ਖਾਲਸਾ, ਚਤਰਵੀਰ ਸਿੰਘ ਕਮਲ ਅਰੋੜਾ, ਸਿਮਰਨ ਉਬਰਾਏ, ਮਨਮੋਹਣ ਸਿੰਘ ਮਨੀ, ਡਾ.ਕਰਨ ਕੋਹਲੀ, ਕਰਨਜੀਤ ਸਿੰਘ ਲੋਹਾਰਾ ਆਦਿ ਹਾਜਿਰ ਸਨ।
