.
ਪੰਜਾਬ ਦੇ ਰਾਜਪਾਲ ਸ੍ਰੀ ਗ਼ੁਲਾਬ ਚੰਦ ਕਟਾਰੀਆ ਨੇ ਐਸਟ੍ਰਲੋਜਰ ਪ੍ਰੀਤ ਅਰੋੜਾ ਨੂੰ ਕੀਤਾ ਸਨਮਾਨਿਤ
ਲੁਧਿਆਣਾ 19 ਮਾਰਚ (ਕੁਲਵਿੰਦਰ ਸਿੰਘ ਸਲੇਮ ਟਾਬਰੀ) ਪਿਛਲੇ ਦਿਨੀ ਚੰਡੀਗੜ੍ਹ ਵਿਖੇ ਹੋਏ ਜੋਤਿਸ਼ ਪ੍ਰਾਗਨ ਵੱਲੋਂ ਕਰਵਾਏ ਗਏ ਊਰਜਾ ਜੋਤਿਸ਼ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ।ਇਸ ਅਵਸਰ ਤੇ ਇਸ ਸੰਸਥਾ ਦੇ ਪ੍ਰਧਾਨ ਮੈਡਮ ਪੂਨਮ ਸ਼ਰਮਾ ਦੇ ਸੱਦੇ ਤੇ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆਂ ਪਹੁੰਚੇ ਜਿਨਾਂ ਨੇ ਆਈਆਂ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ। ਲੁਧਿਆਣਾ ਤੋਂ ਪਹੁੰਚੇ ਐਸਟ੍ਰਲੋਜਰ ਮੈਡਮ ਪਰਮੀਤ ਕੌਰ (ਪ੍ਰੀਤ ਅਰੋੜਾ) ਨੂੰ ਉਚੇਚੇ ਤੌਰ ਤੇ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ
ਨੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਸਨਮਾਨ ਮਿਲਣ ਉਪਰੰਤ ਉਹਨਾਂ ਪੰਜਾਬ ਦੇ ਰਾਜਪਾਲ ਸ੍ਰੀ ਗ਼ੁਲਾਬ ਚੰਦ ਕਟਾਰੀਆਂ ਦਾ ਧੰਨਵਾਦ ਕੀਤਾ ਉੱਥੇ ਉਹਨਾਂ ਮੁੱਖ ਪ੍ਰਬੰਧਕ ਮੈਡਮ ਪੂਨਮ ਅਰੋੜਾ ਦਾ ਵੀ ਧੰਨਵਾਦ ਕਿ ਜਿਨਾਂ ਨੇ ਉਹਨਾਂ ਨੂੰ ਇੱਥੇ ਬੁਲਾ ਕੇ ਸਨਮਾਨ ਦਿੱਤਾ ਉਹਨਾਂ ਨੇ ਕਿਹਾ ਕਿ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਦੀ ਹਾਂ।ਇਸ ਮੌਕੇ ਕੈਪਟਨ ਲੇਖਰਾਜ, ਪੂਨਮ ਸ਼ਰਮਾ ਤੇ ਹੋਰ ਪਤਵੰਤੇ ਹਾਜ਼ਰ ਸਨ।
