Durga Stuti Path by HIG flats' Ladies .

ਐਚਆਈਜੀ ਇਸਤਰੀ ਸਤਿੰਸਗ ਸਭਾ ਨੇ ਸ਼ੁਰੂ ਕੀਤੀ ਦੁਰਗਾ ਸਤੂਤੀ ਦੇ ਪਾਠਾਂ ਦੀ ਲੜੀ


ਲੁਧਿਆਣਾ, 19 ਮਾਰਚ (ਤ.ਬੇ.) : ਐਚਆਈਜੀ ਇਸਤਰੀ ਸਤਿੰਸਗ ਸਭਾ ਅਰਬਨ ਅਸਟੇਟ ਫੇਸ-2 ਦੁੱਗਰੀ ਵੱਲੋਂ ਸਨਾਤਨੀ ਨਵੇਂ ਸਾਲ ਦੇ ਸ਼ੁਭਾਰੰਭ ਅਤੇ ਚੇਤ ਦੇ ਨਰਾਤਿਆਂ ਦੇ ਸੰੰਬੰਧ ਵਿੱਚ ਦੁਰਗਾ ਸਤੂਤੀ ਦੇ ਪਾਠਾਂ ਦੀ ਲੜੀ ਸ਼ੁਰੂ ਕੀਤੀ ਗਈ। ਪਹਿਲੇ ਦਿਨ ਮੋਨਿਕਾ ਬੱਤਾ ਦੇ ਘਰ ਇਹ ਪਾਠ ਕੀਤਾ ਗਿਆ। ਸਭਾ ਦੇ ਅਹੁਦੇਦਾਰਾਂ ਵੱਲੋਂ ਦੱਸਿਆ ਗਿਆ ਕਿ ਐਚਆਈਜੀ ਫਲੈਟਸ ਇਸਤਰੀ ਸਤਿਸੰਗ ਸਭਾ ਵੱਲੋਂ ਜਾਤੀ ਅਤੇ ਧਰਮ ਤੋਂ ਉੱਪਰ ਉਠ ਕੇ ਹਰ ਧਾਰਮਿਕ ਸਮਾਗਮ ਮਿਲਜੁਲ ਕੇ ਮਨਾਇਆ ਜਾਂਦਾ ਹੈ। ਹਰ ਸਾਲ ਨਰਾਤਿਆਂ ਵਿੱਚ ਦੁਰਗਾ ਸਤੂਤੀ ਦੇ ਪਾਠ ਘਰ-ਘਰ ਜਾ ਕੇ ਕੀਤੇ ਜਾਂਦੇ ਹਨ। ਇਸਤੋਂ ਇਲਾਵਾ ਇਲਾਕੇ ਦੀ ਸੁਖ-ਸ਼ਾਂਤੀ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਦੁਰਗਾ ਸਤੂਤੀ ਦੇ ਪਾਠ ਕੀਤੇ ਜਾਂਦੇ ਹਨ। ਸਾਰੇ ਨਰਾਤਿਆਂ ਦੌਰਾਨ ਇਹ ਦੁਰਗਾ ਸਤੂਤੀ ਦੇ ਪਾਠ ਚੱਲਣਗੇ।