ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਬਾਵਾ ਨੇ ਅਮਰਜੀਤ ਕੌਰ ਗਰੇਵਾਲ ਨੂੰ ਅਮਰੀਕਾ ਦੀ ਅੰਤਰਰਾਸ਼ਟਰੀ ਫਾਊਂਡੇਸ਼ਨ ਦੀ ਇਸਤਰੀ ਵਿੰਗ ਦੀ ਪ੍ਰਧਾਨ ਨਿਯੁਕਤ ਕੀਤਾ
ਦਲਜੀਤ ਸਿੰਘ ਹਿੱਸੋਵਾਲ (ਯੂ.ਐੱਸ.ਏ) ਟਰੱਸਟੀ ਦਾ ਰਕਬਾ ਭਵਨ ਆਉਣ 'ਤੇ ਕੀਤਾ ਸਵਾਗਤ ਅਤੇ ਅਜੀਤ ਸਿੰਘ ਗਿੱਲ ਨੂੰ ਪੰਜਾਬ ਫਾਊਂਡੇਸ਼ਨ ਦੀ ਟੀਮ ਵਿੱਚ ਕੀਤਾ ਸ਼ਾਮਿਲ
ਮੁੱਲਾਪੁਰ ਦਾਖਾ, 19 ਮਾਰਚ ()- ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਕ੍ਰਿਸ਼ਨ ਕੁਮਾਰ ਬਾਵਾ ਪ੍ਰਧਾਨ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਚੈਰੀਟੇਬਲ ਟਰੱਸਟ ਦੇ ਟਰੱਸਟੀ ਦਿਲਜੀਤ ਸਿੰਘ ਹਿੱਸੋਵਾਲ (ਯੂ.ਐੱਸ.ਏ) ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਸਮੇਂ ਉੱਘੀ ਸਮਾਜ ਸੇਵਿਕਾ ਬੀਬੀ ਅਮਰਜੀਤ ਕੌਰ ਗਰੇਵਾਲ, ਜੋ ਲੰਮੇ ਸਮੇਂ ਤੋਂ ਅਮਰੀਕਾ ਵਿੱਚ ਰਹਿੰਦੇ ਹਨ, ਉਹਨਾਂ ਨੂੰ ਸ੍ਰੀ ਬਾਵਾ ਨੇ ਗੁਰਮੀਤ ਸਿੰਘ ਗਿੱਲ ਪ੍ਰਧਾਨ ਅੰਤਰਰਾਸ਼ਟਰੀ ਫਾਊਂਡੇਸ਼ਨ ਅਮਰੀਕਾ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਅਮਰੀਕਾ ਦੀ ਇਸਤਰੀ ਵਿੰਗ ਦੀ ਪ੍ਰਧਾਨ ਨਿਯੁਕਤ ਕੀਤਾ ਜਦ ਕਿ ਇਸ ਸਮੇਂ ਅਜੀਤ ਸਿੰਘ ਗਿੱਲ ਸ਼ਹਿਜ਼ਾਦ ਸਮਾਜਸੇਵੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਪੰਜਾਬ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਅਤੇ ਉਪਰੋਕਤ ਸ਼ਖਸ਼ੀਅਤਾਂ ਨੂੰ ਬਾਵਾ ਨੇ ਸਨਮਾਨਿਤ ਵੀ ਕੀਤਾ।
ਇਸ ਸਮੇਂ ਬੀਬੀ ਅਮਰਜੀਤ ਕੌਰ ਗਰੇਵਾਲ ਨੇ ਬਾਵਾ ਅਤੇ ਗਿੱਲ ਦਾ ਇਸ ਨਿਯੁਕਤੀ ਲਈ ਵਿਸ਼ੇਸ਼ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਗੁਰਮੀਤ ਸਿੰਘ ਗਿੱਲ ਹੋਰਾਂ ਦੀ ਸਰਪ੍ਰਸਤੀ ਹੇਠ ਅਮਰੀਕਾ ਵਿੱਚ ਪੰਜਾਬੀਆਂ ਨਾਲ ਸੰਪਰਕ ਕਰਕੇ ਇਸਤਰੀ ਵਿੰਗ ਦੀ ਟੀਮ ਦਾ ਗਠਨ ਕਰਨਗੇ ਤਾਂ ਕਿ ਮਹਾਨ ਯੋਧੇ ਜਰਨੈਲ, ਕਿਸਾਨੀ ਦੇ ਮੁਕਤੀਦਾਤਾ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਨਾਲ ਸੰਬੰਧਿਤ ਦਿਹਾੜੇ ਅਸੀਂ ਸਾਰੇ ਰਲ-ਮਿਲ ਕੇ ਅਮਰੀਕਾ ਦੀ ਧਰਤੀ 'ਤੇ ਮਨਾਈਏ। ਇਸ ਸਮੇਂ ਦਿਲਜੀਤ ਸਿੰਘ ਹਿੱਸੋਵਾਲ (ਯੂ.ਐੱਸ.ਏ) ਟਰੱਸਟੀ ਨੇ ਬੀਬੀ ਅਮਰਜੀਤ ਕੌਰ ਗਰੇਵਾਲ ਨੂੰ ਵਧਾਈ ਦਿੱਤੀ ਅਤੇ ਸਹਿਯੋਗ ਦਾ ਭਰੋਸਾ ਦਿਵਾਇਆ।