ਲੁਧਿਆਣਾ : ਸਮਾਜ ਸੇਵਿਕਾ ਬੀਬੀ ਚਰਨਜੀਤ ਕੌਰ ਸਿੱਧੂ ਨੇ ਨਵਰਾਤਰੇ ਅਸ਼ਟਮੀ ਮੌਕੇ ਕੰਜਕ ਪੂਜਨ ਕੀਤਾ। ਇਸ ਦੌਰਾਨ ਉਹਨਾਂ ਨੇ ਬੱਚੀਆਂ ਨੂੰ ਭੋਜਨ ਕਰਾਉਣ ਦੇ ਨਾਲ-ਨਾਲ ਉਪਹਾਰ ਵੀ ਭੇਂਟ ਕੀਤੇ। ਇਸ ਮੌਕੇ ਉਹਨਾਂ ਨੰਨ੍ਹੀਆ ਕੰਜਕਾਂ ਨੂੰ ਤੋਹਫੇ ਅਤੇ ਢੇਰ ਸਾਰਾ ਪਿਆਰ ਦੇ ਕੇ ਉਹਨਾਂ ਦਾ ਅਸ਼ੀਰਵਾਦ ਲਿਆ।