ਦਾਤੇ ਦੀ ਕਰਾਮਾਤ .

ਦੇਖ ਦਾਤੇ ਦੀ ਇਹ ਕਰਾਮਾਤ ਸੋਹਣਿਆ

ਅੰਬਰਾਂ 'ਤੇ ਚੜ੍ਹਦੇ ਤਾਰੇ ਹਜ਼ਾਰ ਸੋਹਣਿਆ

 

ਇੱਕੋ ਵੱਸਦਾ ਏ ਚੰਨ ਉਹਨਾਂ ਦੇ ਵਿਚਕਾਰ ਸੋਹਣਿਆ

ਕਿੰਨੀ ਸੋਹਣੀ ਸੱਜੀ ਏ ਕਾਇਨਾਤ ਸੋਹਣਿਆ

 

ਸੂਰਜ ਦੇ ਨਾਲ ਸੱਜੀ ਏ ਪ੍ਭਾਤ ਸੋਹਣਿਆ

ਤੱਕ ਰੂਹ ਖੁਸ਼ ਹੁੰਦੀ ਏ ਤੇਰੀ ਕਰਾਮਾਤ ਸੋਹਣਿਆ

 

ਸਾਡੀ ਤੇਰੇ ਅੱਗੇ ਕੀ ਏ ਔਕਾਤ ਸੋਹਣਿਆ

'ਹਰਵਿੰਦਰ' ਸੱਜਦਾ ਕਰਦਾ ਏ ਦਿਨ ਰਾਤ ਸੋਹਣਿਆ 

                                              -ਸ਼ਾਇਰ

                                           .  ਹਰਵਿੰਦਰ ਬਾਜਵਾ