ਤੇਲ ਉਤਪਾਦਾਂ ਬਾਰੇ ਆਸ਼ੂਤੋਸ਼ ਗੁਪਤਾ ਦਾ ਆਇਆ ਬਿਆਨ .
ਪੈਟਰੋਲੀਅਮ ਉਤਪਾਦਾਂ ਅਤੇ ਐੱਲਪੀਜੀ ਦੀ ਸਪਲਾਈ ਸਥਿਰ ਹੈ : ਆਸ਼ੂਤੋਸ਼ ਗੁਪਤਾ
ਚੰਡੀਗੜ੍ਹ : ਆਈਓਸੀਐੱਲ ਦੇ ਕਾਰਜਕਾਰੀ ਨਿਦੇਸ਼ਕ ਅਤੇ ਪੰਜਾਬ ਵਿੱਚ ਤੇਲ ਉਦਯੋਗ ਲਈ ਰਾਜ-ਪੱਧਰੀ ਕੋਆਰਡੀਨੇਟਰ ਸ਼੍ਰੀ ਆਸ਼ੂਤੋਸ਼ ਗੁਪਤਾ ਵਲੋਂ ਜਾਰੀ ਬਿਆਨ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਤੇਲ ਮਾਰਕੀਟਿੰਗ ਕੰਪਨੀਆਂ (ਓਐੱਮਸੀਜ਼) ਸਮੁੱਚੇ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿਵਾਉਣਾ ਚਾਹੁੰਦੀਆਂ ਹਨ ਕਿ ਪੈਟਰੋਲੀਅਮ ਉਤਪਾਦਾਂ ਅਤੇ ਐੱਲਪੀਜੀ ਦੀ ਸਪਲਾਈ ਸਥਿਰ ਹੈ ਅਤੇ ਮੌਜੂਦਾ ਮੰਗ ਨੂੰ ਪੂਰਾ ਕਰਨ ਲਈ ਢੁਕਵੀਂ ਮਾਤਰਾ ਵਿੱਚ ਉਪਲਬਧ ਹੈ।
ਮੋਟਰ ਸਪਿਰਿਟ (ਐੱਮਐੱਸ) ਅਤੇ ਹਾਈ-ਸਪੀਡ ਡੀਜ਼ਲ (ਐੱਚਐੱਸਡੀ) ਦਾ ਭੰਡਾਰ ਸੂਬੇ ਭਰ ਵਿੱਚ ਆਮ ਵਾਂਗ ਹੈ। ਓਐੱਮਸੀ ਡੀਪੂਆਂ ਵਿੱਚ ਢੁਕਵਾਂ ਸਟਾਕ ਪੱਧਰ ਬਰਕਰਾਰ ਰੱਖੇ ਗਏ ਹਨ, ਜਦਕਿ ਪ੍ਰਚੂਨ ਆਉਟਲੈਟਾਂ 'ਤੇ ਬਿਨਾਂ ਰੁਕਾਵਟ ਵਿਕਰੀ ਲਈ ਢੁਕਵਾਂ ਭੰਡਾਰ ਮੌਜੂਦ ਹੈ। ਵਾਹਨ ਈਂਧਨ ਦੀ ਉਪਲੱਬਧਤਾ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ।
ਐੱਲਪੀਜੀ ਸਬੰਧੀ, ਬੌਟਲਿੰਗ ਪਲਾਂਟਾਂ ਵਿੱਚ ਸਟਾਕ ਦੀ ਸਥਿਤੀ ਵੀ ਸੁਖਾਵੀਂ ਹੈ ਅਤੇ ਸਟਾਕ ਪੱਧਰ ਪਿਛਲੇ ਮਿਆਰਾਂ ਦੇ ਅਨੁਸਾਰ ਕਾਫ਼ੀ ਹਨ, ਇਸ ਦੇ ਨਾਲ ਹੀ ਭਰਪਾਈ (ਰੀਪਲੇਨਿਸ਼ਮੈਂਟ) ਦੀ ਯੋਜਨਾ ਵੀ ਬਣਾਈ ਗਈ ਹੈ।
ਓਐੱਮਸੀਜ਼ ਸਥਿਤੀ ਦੀ ਨਿਗਰਾਨੀ ਕਰ ਰਹੀਆਂ ਹਨ ਅਤੇ ਸਪਲਾਈ ਲਾਜਿਸਟਿਕਸ ਨੂੰ ਸੁਚਾਰੂ ਬਣਾਉਣ ਅਤੇ ਡਿਲੀਵਰੀ ਨੂੰ ਤੇਜ਼ ਕਰਨ ਲਈ ਲਾਜ਼ਮੀ ਕਦਮ ਚੁੱਕੇ ਗਏ ਹਨ।
ਖਪਤਕਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਘਬਰਾਹਟ ਵਿੱਚ ਖਰੀਦਦਾਰੀ ਕਰਨ ਤੋਂ ਬਚਣ, ਕਿਉਂਕਿ ਢੁਕਵਾਂ ਭੰਡਾਰ ਉਪਲੱਬਧ ਹੈ ਅਤੇ ਭਰਪਾਈ ਲਗਾਤਾਰ ਜਾਰੀ ਹੈ।
ਐੱਲਪੀਜੀ ਖਪਤਕਾਰਾਂ ਨੂੰ ਇਹ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਐੱਲਪੀਜੀ ਸਿਲੰਡਰ ਸਿਰਫ਼ ਡਿਜ਼ਿਟਲ ਮਾਧਿਅਮਾਂ ਰਾਹੀਂ ਬੁੱਕ ਕਰਨ ਅਤੇ ਸਿਲੰਡਰ ਦੀ ਪ੍ਰਾਪਤੀ ਨੂੰ ਡੀਏਸੀ (ਡਿਲੀਵਰੀ ਔਥੈਂਟੀਕੇਸ਼ਨ ਕੋਡ) ਰਾਹੀਂ ਪ੍ਰਮਾਣਿਤ ਕਰਨ।
ਇਸ ਨਾਲ ਸੁਚਾਰੂ, ਪਾਰਦਰਸ਼ੀ ਅਤੇ ਬਿਨਾਂ ਕਿਸੇ ਪ੍ਰੇਸ਼ਾਨੀ ਵਾਲੀ ਡਿਲੀਵਰੀ ਪ੍ਰਕਿਰਿਆ ਯਕੀਨੀ ਬਣੇਗੀ ਅਤੇ ਅਸਲ ਖਪਤਕਾਰਾਂ ਨੂੰ ਸਮੇਂ ਸਿਰ ਸੇਵਾ ਪ੍ਰਦਾਨ ਕਰਨ ਵਿੱਚ ਮਦਦ ਮਿਲੇਗੀ।
ਲੋਕਾਂ ਦਾ ਸਹਿਯੋਗ ਪੰਜਾਬ ਭਰ ਵਿੱਚ ਸੁਚਾਰੂ ਅਤੇ ਪ੍ਰਭਾਵਸ਼ਾਲੀ ਵੰਡ ਨੂੰ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।
