Sports Trails .

*ਖੇਡ ਵਿਭਾਗ ਵੱਲੋਂ ਡੇਅਸਕਾਲਰ ਸਕੂਲ ਵਿੰਗ ਦੇ ਚੋਣ ਟਰਾਇਲ ਕਰਵਾਏ ਗਏ*

*- ਦੋ ਦਿਨਾਂ ਟਰਾਇਲਾਂ ਦੌਰਾਨ ਦਿਨ ਕੁੱਲ 1063 ਖਿਡਾਰੀਆਂ ਨੇ ਲਿਆ ਹਿੱਸਾ*

*- 627 ਲੜਕੇ ਤੇ 436 ਲੜਕੀਆਂ ਵੀ ਸ਼ਾਮਲ*

ਲੁਧਿਆਣਾ, 6 ਅਪ੍ਰੈਲ (ਅਸ਼ਵਨੀ ਅਗਰਵਾਲ)) - ਖੇਡ ਵਿਭਾਗ, ਪੰਜਾਬ ਵੱਲੋਂ ਵੱਖ-ਵੱਖ ਸਪੋਰਟਸ ਵਿੰਗ ਸਕੂਲਾਂ ਵਿੱਚ ਉਮਰ ਵਰਗ ਅੰ 14, 17 ਅਤੇ ਅੰ 19 ਵਿੱਚ ਡੇਸਕਾਲਰ ਖਿਡਾਰੀਆਂ ਨੂੰ ਦਾਖਲ ਕਰਨ ਲਈ ਲੜਕੀਆਂ ਦੇ ਚੋਣ ਟਰਾਇਲ ਕਰਵਾਏ ਗਏ।

ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਚੁੱਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਐਥਲੈਟਿਕਸ, ਬਾਕਸਿੰਗ, ਸਾਈਕਲਿੰਗ, ਫੁੱਟਬਾਲ, ਫੈਨਸਿੰਗ, ਜਿਮਨਾਸਟਿਕ, ਹਾਕੀ, ਹੈਂਡਬਾਲ, ਜੂਡੋ, ਕਬੱਡੀ (ਨੈਸ਼ਨਲ ਸਟਾਈਲ), ਖੋ-ਖੋ, ਨੈੱਟਬਾਲ, ਪਾਵਰ ਲਿਫਟਿੰਗ, ਸਾਫਟਬਾਲ, ਸ਼ੂਟਿੰਗ, ਵਾਲੀਬਾਲ, ਵੇਟਲਿਫਟਿੰਗ ਅਤੇ ਕੁਸ਼ਤੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਦੋ ਦਿਨਾਂ ਟਰਾਇਲਾਂ ਦੌਰਾਨ ਦਿਨ ਕੁੱਲ 1063 ਖਿਡਾਰੀਆਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚ ਪਹਿਲੇ ਦਿਨ 627 ਲੜਕੇ ਜਦਕਿ ਦੂਜੇ ਦਿਨ ਅੱਜ 436 ਲੜਕੀਆਂ ਸਨ।

ਦੂਜੇ ਦਿਨ ਦੇ ਟਰਾਇਲਾਂ ਵਿੱਚ ਭਾਗ ਲੈਣ ਵਾਲੀਆਂ ਖਿਡਾਰਨਾ ਦਾ ਵੇਰਵਾ ਸਾਂਝਾ ਕਰਦਿਆਂ ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਐਥਲੈਟਿਕਸ ਵਿੱਚ ਲੜਕੀਆਂ ਦੀ ਗਿਣਤੀ 22, ਬਾਕਸਿੰਗ 31, ਸਾਈਕਲਿੰਗ 27, ਫੈਨਸਿੰਗ 5, ਫੁੱਟਬਾਲ 25, ਜਿਮਨਾਸਟਿਕਸ 31, ਹਾਕੀ 124, ਹੈਂਡਬਾਲ 5, ਜੂਡੋ 21, ਕਬੱਡੀ 16, ਨੈੱਟਬਾਲ 10, ਪਾਵਰ ਲਿਫਟਿੰਗ 5, ਸਾਫਟਬਾਲ 30, ਸ਼ੂਟਿੰਗ 14, ਵਾਲੀਬਾਲ 26, ਵੇਟ ਲਿਫਟਿੰਗ 32 ਅਤੇ ਕੁਸ਼ਤੀ ਵਿੱਚ 12 ਲੜਕੀਆਂ ਨੇ ਹਿੱਸਾ ਲਿਆ।

ਜ਼ਿਲ੍ਹਾ ਖੇਡ ਅਫਸਰ, ਲੁਧਿਆਣਾ ਕੁਲਦੀਪ ਚੁੱਘ ਨੇ ਦੱਸਿਆ ਕਿ ਇਹਨਾਂ ਵਿੰਗਾਂ ਵਿੱਚ ਚੁਣੇ ਜਾਣ ਵਾਲੇ ਖਿਡਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਮੁਫ਼ਤ ਟਰੇਨਿੰਗ ਅਤੇ ਡੇਸਕਾਲਰ ਵਿੰਗ ਵਿੱਚ ਪ੍ਰਤੀ ਖਿਡਾਰੀ  ਨੂੰ 125/- ਰੁਪਏ ਪ੍ਰਤੀ ਦਿਨ ਦੀ ਦਰ ਨਾਲ ਰਿਫਰੈਸ਼ਮੈਂਟ ਵੀ ਦਿੱਤੀ ਜਾਵੇਗੀ।