ਮਾਮਲਾ ਖੰਡਰ ਬਣੇ ਲੁਧਿਆਣਾ ਦੇ ਸਿਟੀ ਸੈਂਟਰ ਦੀ ਪੁਨਰ ਸੁਰਜੀਤੀ ਦਾ .

ਲੁਧਿਆਣਾ 7 ਅਪ੍ਰੈਲ , ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਕੌਂਸਲਰ ਰਵਿੰਦਰ ਪਾਲ ਸਿੰਘ ਖਾਲਸਾ ਨੇ ਦਿੱਤੇ ਬਿਆਨ ਵਿੱਚ ਕਿਹਾ ਹੈ ਕਿ ਲੁਧਿਆਣੇ ਦੀ ਪੱਛਮੀ ਵਿਧਾਨ ਸਭਾ ਸੀਟ ਤੋਂ ਜਿਮਨੀ ਚੋਣ ਜਿੱਤ ਕੇ ਕੈਬਨਿਟ ਮੰਤਰੀ ਬਣੇ ਸੰਜੀਵ ਅਰੋੜਾ ਕਦੀ ਫੋਕਲ ਪੁਆਇੰਟ ਕਦੀ ਹਲਵਾਰਾ ਹਵਾਈ ਅੱਡਾ ਆਦਿਕ ਕਈ ਵੱਡੇ ਵੱਡੇ ਮਸਲੇ ਚੁੱਕਦੇ ਹਨ ਜਿਨਾਂ ਦਾ ਸ਼ਹਿਰ ਵਿੱਚ ਥਾਂ ਥਾਂ ਤੇ ਹੋਰਡਿੰਗ ਲਗਾ ਕੇ ਪ੍ਰਚਾਰ ਕੀਤਾ ਜਾਂਦਾ ਹੈ, ਪਰ ਉਹਨਾਂ ਦੇ ਆਪਣੇ ਪੱਛਮੀ ਹਲਕੇ ਵਿੱਚ ਬਹੁਤ ਹੀ ਪਾਸ਼ ਇਲਾਕਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਆਰੰਭ  ਹੋਇਆ ਸਿਟੀ ਸੈਂਟਰ 20 ਸਾਲ ਤੋਂ ਖੰਡਰ ਦਾ ਰੂਪ ਧਾਰਨ ਕਰੀ ਬੈਠਾ ਹੈ। ਭਗਵੰਤ ਸਿੰਘ ਮਾਨ ਦੀ ਸਰਕਾਰ ਬਣਿਆ ਨੂੰ ਚਾਰ ਸਾਲ ਗੁਜਰ ਗਏ ਹਨ, ਪਰ ਇਸ ਦਾ ਮਸਲਾ ਹੱਲ ਕਰਨ ਦੀ ਕਿਸੇ ਨੇ ਲੋੜ ਨਹੀਂ ਸਮਝੀ। ਪਰ ਹੁਣ ਇਸ ਹਲਕੇ ਤੋਂ ਜਿੱਤੇ ਸ੍ਰੀ ਸੰਜੀਵ ਅਰੋੜਾ ਨੇ ਪਿਛਲੇ ਦਿਨੀ ਪੱਛਮੀ ਹਲਕੇ ਦੀਆਂ ਬਹੁਤ ਸਾਰੀਆਂ ਸੜਕਾਂ ਦੇ ਉਦਘਾਟਨ ਕੀਤੇ ਹਨ ਉਹਨਾਂ ਨੂੰ ਸਿਟੀ ਸੈਂਟਰ ਵੱਲ ਪਹਿਲ ਦੇ ਆਧਾਰ ਤੇ ਧਿਆਨ ਦੇ ਕੇ ਇਸ ਨੂੰ ਮੁੜ ਤੋਂ ਆਰੰਭ ਕਰਾਉਣਾ ਚਾਹੀਦਾ ਹੈ ਜਿਸ ਨਾਲ ਇਲਾਕੇ ਦੀ ਨਕਸਨਹਾਰ ਬਦਲ ਜਾਵੇਗੀ। ਇਲਾਕੇ ਦੇ ਲੋਕ ਸ੍ਰੀ ਸੰਜੀਵ ਅਰੋੜਾ ਨੂੰ ਇਸ ਕੰਮ ਲਈ ਹਮੇਸ਼ਾ ਯਾਦ ਰੱਖਣਗੇ।