ਲੋਕਾਂ ਨੇ ਦੱਸੀਆਂ ਇਲਾਕੇ ਦੀਆਂ ਸਮੱਸਿਆਵਾਂ.

ਸਰਕਾਰੀ ਦਾਅਵਿਆਂ ਤੋਂ ਉਲਟ ਲੋਕ ਮੁਢਲੀਆਂ ਸੁਵਿਧਾਵਾਂ ਤੋਂ ਵੀ ਵਾਂਝੇ: ਪਵਨ ਦੀਵਾਨ


ਲੁਧਿਆਣਾ, 8 ਅਪ੍ਰੈਲ (ਤਮੰਨਾ ਬੇਦੀ): ਜਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਲਾਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਵੱਲੋਂ ਸਥਾਨਕ ਅਮ੍ਰਿਤ ਕਲੋਨੀ, ਵਾਰਡ ਨੰਬਰ 62 ਸਥਿੱਤ ਰਾਮ ਕੁਮਾਰ ਦੇ ਨਿਵਾਸ ਵਿਖੇ ਮੀਟਿੰਗ ਦੌਰਾਨ ਇਲਾਕਾ ਨਿਵਾਸੀਆਂ ਦੀਆਂ ਸਮੱਸਿਆਵਾਂ ਨੂੰ ਜਾਣਿਆ ਗਿਆ।

ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ, ਪਵਨ ਦੀਵਾਨ ਨੇ ਦੱਸਿਆ ਕਿ ਸਰਕਾਰ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਦੇ ਉਲਟ ਲੋਕ ਮੁੱਢਲੀਆਂ ਸੁਵਿਧਾਵਾਂ ਵੀ ਨਾ ਮਿਲਣ ਕਾਰਨ ਭਾਰੀ ਪਰੇਸ਼ਾਨ ਹਨ। ਲੋਕਾਂ ਨੇ ਦੱਸਿਆ ਹੈ ਕਿ ਇਲਾਕੇ ਵਿੱਚ ਸੜਕਾਂ ਦੀ ਬੜੀ ਮਾੜੀ ਹਾਲਤ ਹੈ। ਇਸ ਤੋਂ ਇਲਾਵਾ, ਆਏ ਦਿਨ ਹੋਣ ਵਾਲੀਆਂ ਅਪਰਾਧਿਕ ਘਟਨਾਵਾਂ ਕਾਨੂੰਨ ਅਤੇ ਵਿਵਸਥਾ ਸਬੰਧੀ ਸਰਕਾਰੀ ਦਾਅਵਿਆਂ ਦੀ ਪੋਲ ਖੋਲਦੀਆਂ ਹਨ।  ਦੀਵਾਨ ਨੇ ਕਿਹਾ ਕਿ ਵਿਕਾਸ ਜਮੀਨ ਤੇ ਨਜ਼ਰ ਆਉਣਾ ਚਾਹੀਦਾ ਹੈ, ਲੇਕਿਨ ਸਰਕਾਰ ਸਿਰਫ ਦਿਖਾਵੇਬਾਜੀ ਉੱਪਰ ਜ਼ੋਰ ਦੇ ਰਹੀ ਹੈ। ਉਹਨਾਂ ਨੇ ਕਿਹਾ ਕਿ ਲੋਕ ਆਮ ਆਦਮੀ ਪਾਰਟੀ ਨੂੰ ਸੱਤਾ ਤੋਂ ਬੇਦਖਲ ਕਰਨ ਲਈ ਬੇਸਬਰੀ ਨਾਲ ਵੋਟਾਂ ਦਾ ਇੰਤਜ਼ਾਰ ਕਰ ਰਹੇ ਹਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ, ਰੋਹਿਤ ਪਾਹਵਾ, ਕ੍ਰਿਸ਼ਨ ਲਾਲ, ਮਨਜੀਤ ਕੁਮਾਰ, ਹਨੁਮਾਨ ਬਾਹਰੀ, ਵੇਦ ਪ੍ਰਕਾਸ਼, ਸੁਖਚੈਨ ਬਰਾੜ, ਡਾ. ਰਣਜੀਤ ਸਕਸੈਨਾ, ਮਹਿਪਾਲ ਲੋਹਟ, ਚੰਦਨ ਵਰਮਾ, ਪ੍ਰਦੀਪ ਯਾਦਵ ਵੀ ਮੌਜੂਦ ਰਹੇ।