Strenghtening India's Last- Health & Wellness Ecosystem / Shri Partap Rao Jadhav.

 

ਭਾਰਤ ਦੇ ਆਖ਼ਰੀ ਸਿਰ੍ਹੇ ਤੇ ਸਥਿਤ ਸਿਹਤ ਅਤੇ ਤੰਦਰੁਸਤ ਈਕੋਸਿਸਟਮ ਨੂੰ ਮਜ਼ਬੂਤ ਬਣਾਉਣਾ

 

 

  • ਸ਼੍ਰੀ ਪ੍ਰਤਾਪਰਾ�" ਜਾਧਵ

ਹੁਣ ਜਦੋਂ ਕਿ ਭਾਰਤ ਸਾਰੀਆਂ ਲਈ ਨਿਆਂਸੰਗਤ, ਸਮਾਵੇਸ਼ ਅਤੇ ਸਮੁੱਚੇ ਸਿਹਤ ਬੁਨਿਆਦੀ ਢਾਂਚੇ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਅੱਗੇ ਵੱਧ ਰਿਹਾ ਹੈ, ਸਾਨੂੰ ਇੱਕ ਮੌਲਿਕ ਸਵਾਲ ਪੁੱਛਣਾ ਹੋਵੇਗਾ: ਅਸੀਂ ਆਖ਼ਰੀ ਪਿੰਡ ਦੇ ਆਖ਼ਰੀ ਵਿਅਕਤੀ ਤੱਕ ਸਹੀਂ ਸਮੇਂ ਤੇ ਗੁਣਵੱਤਾਪੂਰਨ ਦੇਖਭਾਲ ਪਹੁੰਚਣਾ ਕਿਵੇਂ ਯਕੀਨੀ ਬਣਾਈਏ?

ਇਸ ਦਾ ਜਵਾਬ ਸਿਰਫ ਬੁਨਿਆਦੀ ਢਾਂਚੇ ਦੇ ਵਿਸਥਾਰ ਜਾਂ ਉੱਨਤ ਤਕਨਾਲੋਜੀ ਦੀ ਵਰਤੋਂ ਵਿੱਚ ਹੀ ਨਹੀਂ, ਸਗੋਂ ਉਨ੍ਹਾਂ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਵਿੱਚ ਵੀ ਨਿਹਿਤ ਹੈ ਜੋ ਕੁਦਰਤੀ ਤੌਰ 'ਤੇ ਪਹੁੰਚਯੋਗ, ਸਸਤੇ ਅਤੇ ਭਾਈਚਾਰਿਆਂ ਦੇ ਭਰੋਸੇ ਤੇ ਖਰੇ ਉਤਰਦੇ ਹੋਣ। ਇਸ ਸੰਦਰਭ ਵਿੱਚ, ਹੋਮਿ�"ਪੈਥੀ ਭਾਰਤੀ ਰਵਾਇਤੀ ਚਿਕਿਤਸਾ ਪ੍ਰਣਾਲੀਆਂ ਦੇ ਨਾਲ-ਨਾਲ ਇੱਕ ਮੌਨ ਪਰ ਸ਼ਕਤੀਸ਼ਾਲੀ ਤਾਕਤ ਵਜੋਂ ਉਭਰ ਰਹੀ ਹੈ ਅਤੇ ਜ਼ਮੀਨੀ ਪੱਧਰ ਤੇ ਸਮੁੱਚੀ ਸਿਹਤ ਨਾਲ ਜੁੜੇ ਬੁਨਿਆਦੀ ਢਾਂਚਿਆਂ ਨੂੰ ਬਦਲ ਰਹੀ ਹੈ।  

ਸਾਨੂੰ ਇਹ ਦਿਖਾਈ ਦੇ ਰਿਹਾ ਹੈ ਕਿ ਹੋਮਿ�"ਪੈਥੀ ਕਿਵੇਂ ਕਬਾਇਲੀ ਖੇਤਰਾਂ, ਗ੍ਰਾਮੀਣ ਇਲਾਕਿਆਂ ਅਤੇ ਸਿਹਤ ਸੇਵਾਵਾਂ ਦੀ ਘਾਟ ਵਾਲੇ ਸ਼ਹਿਰੀ ਖੇਤਰਾਂ ਵਿੱਚ ਸਿਹਤ ਸੇਵਾਵਾਂ ਦੀ ਸਪਲਾਈ ਨਾਲ ਜੁੜੀਆਂ ਮਹੱਤਵਪੂਰਨ ਕਮੀਆਂ ਨੂੰ ਦੂਰ ਕਰ ਰਹੀਆਂ ਹਨਇਸ ਦੇ ਪ੍ਰਭਾਵ ਦਾ ਪਤਾ ਸਿਰਫ ਵਿਆਪਕਤਾ ਨਾਲ ਹੀ ਨਹੀਂ, ਸਗੋਂ ਸਭ ਤੋਂ ਵੱਧ ਜ਼ਰੂਰਤ ਵਾਲੇ ਸਥਾਨਾਂ-ਯਾਨੀ ਆਖ਼ਰੀ ਸਿਰ੍ਹੇ- ਤੱਕ ਪਹੁੰਚਣ ਦੀ ਸਮਰੱਥਾ ਤੋਂ ਵੀ ਚੱਲ ਰਿਹਾ ਹੈ। 

ਹੁਣ ਜਦੋਂ ਹਰ ਵਰ੍ਹੇ 10 ਅਪ੍ਰੈਲ ਨੂੰ ਮਨਾਇਆ ਜਾਣ ਵਾਲਾ ਵਰਲਡ ਹੋਮਿ�"ਪੈਥੀ ਡੇਅ ਨੇੜੇ ਹੈ, ਇਹ ਇਸ ਗੱਲ ਤੇ ਵਿਚਾਰ ਕਰਨ ਦਾ ਇੱਕ ਸਹੀ ਮੌਕਾ ਹੈ ਕਿ ਇਹ ਪ੍ਰਣਾਲੀ ਸਿਰਫ ਵਿਅਕਤੀਗਤ ਭਲਾਈ ਹੀ ਨਵੀਂ ਸਗੋਂ ਸਮੁੱਚੀ ਭਲਾਈ ਦਾ ਇੱਕ ਅਜਿਹਾ ਮਾਡਲ ਬਣਾਉਣ ਵਿੱਚ ਵੀ ਯੋਗਦਾਨ ਦੇ ਰਿਹਾ ਹੈ ਜੋ ਕਿਫ਼ਾਇਤੀ, ਵਾਤਾਵਰਣ ਦੇ ਅਨੁਕੂਲ ਅਤੇ ਸਮਾਜਿਕ ਤੌਰ ਤੇ ਸਮਾਵੇਸ਼ੀ ਹੋਵੇ। ਇਸ ਸਾਲ ਵਰਲਡ ਹੋਮਿ�"ਪੈਥੀ ਡੇਅ ਦੀ ਥੀਮ ਟਿਕਾਊ ਸਿਹਤ ਲਈ ਹੋਮਿ�"ਪੈਥੀ ਹੈ।  

18ਵੀਂ ਸਦੀ ਵਿੱਚ ਸੈਮੂਅਲ ਹੈਨੀਮੈਨ ਦੁਆਰਾ ਵਿਕਸਿਤ ਅਤੇ 19ਵੀਂ ਸਦੀ ਵਿੱਚ ਭਾਰਤ ਲਿਆਂਦੀ ਗਈ, ਹੋਮਿ�"ਪੈਥੀ ਸਿਮੀਲਿਆ ਸਿਮੀਲਿਬਸ ਕਿਉਰੇਂਚਰ ਯਾਨੀ ਸਮਾਨ ਨਾਲ ਸਮਾਨ ਦਾ ਇਲਾਜ ਦੇ ਸਿਧਾਂਤ ਤੇ ਅਧਾਰਿਤ ਹੈ। ਦਹਾਕਿਆਂ ਤੋਂ ਇੱਕ ਸਮੁੱਚੇ ਅਤੇ ਮਰੀਜ਼-ਕੇਂਦ੍ਰਿਤ ਦ੍ਰਿਸ਼ਟੀਕੋਣ ਅਪਣਾਉਂਦੇ ਹੋਏ, ਇਹ ਭਾਰਤ ਦੀ ਬਹੁ-ਆਯਾਮੀ ਸਿਹਤ ਅਤੇ ਤੰਦਰੁਸਤ ਪ੍ਰਣਾਲੀ ਦਾ ਇੱਕ ਅਨਿੱਖੜਵਾਂ ਅੰਗ ਬਣ ਗਈ ਹੈ।

ਜ਼ਮੀਨੀ ਪੱਧਰ ਤੇ ਹੋਮਿ�"ਪੈਥੀ ਦੀ ਸਭ ਤੋਂ ਵੱਡੀ ਖੂਬੀ ਇਸ ਦੀ ਨਿਰੰਤਰ ਦੇਖਭਾਲ ਨੂੰ ਯਕੀਨੀ ਬਣਾਉਣ ਦੀ ਸਮਰੱਥਾ ਹੈ। ਕਈ ਪਛੜੇ ਇਲਾਕਿਆਂ ਵਿੱਚ ਸਿਹਤ ਸੇਵਾ ਟੁਕੜਿਆਂ ਵਿੱਚ ਵੰਡੀ ਹੋਈ ਨਹੀਂ ਹੁੰਦੀ, ਸਗੋਂ ਨਿਰੰਤਰ ਅਤੇ ਰਿਸ਼ਤਿਆਂ ਨਾਲ ਸੰਚਾਲਿਤ ਹੁੰਦੀ ਹੈ। ਹੋਮਿ�"ਪੈਥੀ ਦਾ ਵਿਅਕਤੀ-ਕੇਂਦ੍ਰਿਤ ਇਲਾਜ ਦਾ ਦ੍ਰਿਸ਼ਟੀਕੋਣ, ਖ਼ਾਸ ਤੌਰ ਤੇ ਪੁਰਾਣੀਆਂ ਬਿਮਾਰੀਆਂ, ਵਾਰ-ਵਾਰ ਹੋਣ ਵਾਲੇ ਸੰਕ੍ਰਮਣਾਂ ਅਤੇ ਜੀਵਨਸ਼ੈਲੀ ਸਬੰਧੀ ਵਿਕਾਰਾਂ ਦੇ ਪ੍ਰਬੰਧਨ ਦੇ ਕ੍ਰਮ ਵਿੱਚ ਪ੍ਰੈਕਟਿਸ਼ਨਰ ਅਤੇ ਮਰੀਜ਼ ਦੇ ਵਿੱਚ ਲੰਬੇ ਸਮੇਂ ਦੇ ਜੁੜਾਅ ਨੂੰ ਹੁਲਾਰਾ ਦੇਣਾ ਹੈ। ਇਹ ਨਿਰੰਤਰਤਾ ਇਲਾਜ ਦੇ ਪ੍ਰਤੀ ਮਰੀਜ਼ ਦੇ ਸਮਰਪਣ ਅਤੇ ਸਮੁੱਚੀ ਸਿਹਤ ਨਾਲ ਜੁੜੇ ਨਤੀਜਿਆਂ ਵਿੱਚ ਜ਼ਿਕਰਯੋਗ ਸੁਧਾਰ ਕਰਦਾ ਹੈ। 

ਅੱਜ ਭਾਰਤ ਵਿੱਚ 290 ਤੋਂ ਵੱਧ ਹੋਮਿ�"ਪੈਥੀ ਮੈਡੀਕਲ ਕਾਲਜ ਅਤੇ ਹਸਪਤਾਲ ਹਨਨਾਲ ਹੀ, ਦੇਸ਼ ਭਰ ਵਿੱਚ ਪ੍ਰੈਕਟਿਸ਼ਨਰਾਂ ਦਾ ਇੱਕ ਵਿਸ਼ਾਲ ਨੈੱਟਵਰਕ ਵੀ ਉਪਲਬਧ ਹੈ। ਫਿਰ ਵੀ, ਹੋਮਿ�"ਪੈਥੀ ਦੇ ਅਸਲ ਪ੍ਰਭਾਵਾਂ ਨੂੰ ਸੰਸਥਾਨਾਂ ਵਿੱਚ ਨਹੀਂ ਸਗੋਂ ਜ਼ਮੀਨੀ ਪੱਧਰ ਤੇ- ਝਾਰਖੰਡ ਦੇ ਕਬਾਇਲੀ ਜ਼ਿਲ੍ਹਿਆਂ, ਛੱਤੀਸਗੜ੍ਹ ਦੇ ਜੰਗਲੀ ਖੇਤਰਾਂ ਵਿੱਚ ਅਤੇ ਹਿਮਾਚਲ ਪ੍ਰਦੇਸ਼ ਦੀਆਂ ਦੂਰ-ਦੁਰਾਡੇ ਦੀਆਂ ਬਸਤੀਆਂ ਵਿੱਚ- ਬਿਹਤਰ ਢੰਗ ਨਾਲ ਸਮਝਿਆ ਜਾ ਸਕਦਾ ਹੈ। ਉੱਥੇ ਇਕੱਲਾ ਪ੍ਰੈਕਟਿਸ਼ਨਰ ਵੀ ਭਾਈਚਾਰਕ ਸਿਹਤ ਨਾਲ ਜੁੜੇ ਨਤੀਜਿਆਂ ਵਿੱਚ ਬਦਲਾਅ ਲਿਆ ਸਕਦਾ ਹੈ। 

ਹੋਮਿ�"ਪੈਥੀ ਦੀਆਂ ਪ੍ਰਮੁੱਖ ਖੂਬੀਆਂ ਵਿੱਚੋਂ ਇੱਕ ਇਸ ਦੀ ਸਹਿਜਤਾ ਵੀ ਹੈ। ਦਵਾਈਆਂ ਕਿਫਾਇਤੀ ਹੁੰਦੀਆਂ ਹਨ, ਇਨ੍ਹਾਂ ਨੂੰ ਲਿਆਉਣਾ-ਲੈ ਜਾਣਾ ਅਸਾਨ ਹੁੰਦਾ ਹੈ ਅਤੇ ਇਨ੍ਹਾਂ ਦੇ ਭੰਡਾਰਣ ਲਈ ਕਿਸੇ ਵੀ ਮੁਸ਼ਕਲ ਭੰਡਾਰਣ ਢਾਂਚੇ ਦੀ ਜ਼ਰੂਰਤ ਹੀ ਨਹੀਂ ਹੁੰਦੀ ਹੈ। ਕਮਜ਼ੋਰ ਸਪਲਾਈ ਚੇਨਾਂ ਅਤੇ ਸੀਮਤ ਸਿਹਤ ਸੇਵਾ ਕਰਮੀਆਂ ਵਾਲੇ ਖੇਤਰਾਂ ਵਿੱਚ, ਹੋਮਿ�"ਪੈਥੀ ਦੀਆਂ ਇਹ ਵਿਸ਼ੇਸ਼ਤਾਵਾਂ ਅਨਮੋਲ ਹੋ ਜਾਂਦੀਆਂ  ਹਨ। 

ਕਬਾਇਲੀ ਭਾਈਚਾਰੇ, ਜੋ ਸਾਡੀ ਆਬਾਦੀ ਦਾ ਇੱਕ ਮਹੱਤਪੂਰਨ ਹਿੱਸਾ ਹਨ ਅਤੇ ਅਕਸਰ ਬਿਮਾਰੀਆਂ ਦਾ ਬੇਮੇਲ ਬੋਝ ਝੱਲਦੇ ਹਨ, ਦੇ ਲਈ ਸਿਹਤ ਸੇਵਾਵਾਂ ਨੂੰ ਸੱਭਿਆਚਾਰਕ ਤੌਰ ਤੇ ਵੀ ਅਨੁਕੂਲ ਹੋਣਾ ਚਾਹੀਦਾ ਹੈ।  ਹੋਮਿ�"ਪੈਥੀ ਦਾ ਕੋਮਲ ਅਤੇ ਨੋਨ-ਇਨਵੇਸਿਵ ਰਵੱਈਆ ਰਵਾਇਤੀ ਚਿਕਿਤਸਾ ਪ੍ਰਣਾਲੀਆਂ ਦੇ ਅਨੁਸਾਰ ਹੈ, ਜਿਸ ਨਾਲ ਇਹ ਮੁਕਾਬਲਤਨ ਵਧੇਰੇ ਸਵੀਕਾਰਯੋਗ ਅਤੇ ਅਸਾਨ ਹੋ ਜਾਂਦਾ ਹੈ। 

ਇਸ ਹੀ ਸਮਰੱਥਾ ਨੂੰ ਪਛਾਣਦੇ ਹੋਏ, ਭਾਰਤ ਸਰਕਾਰ ਨੇ ਹੋਮਿ�"ਪੈਥੀ ਨੂੰ ਮੁੱਖ ਧਾਰਾ ਦੀ ਸਿਹਤ ਸੇਵਾਵਾਂ ਨਾਲ ਜੋੜਨ ਲਈ ਕਈ ਕਦਮ ਚੁੱਕੇ ਹਨ। ਰਾਸ਼ਟਰੀ ਆਯੁਸ਼ ਮਿਸ਼ਨ ਦੇ ਤਹਿਤ, 12,500 ਤੋਂ ਵੱਧ ਆਯੁਸ਼ਮਾਨ ਆਰੋਗਯ ਮੰਦਿਰ (ਆਯੁਸ਼) ਸਥਾਪਿਤ ਕੀਤੇ ਗਏ ਹਨ, ਜੋ ਭਾਈਚਾਰਕ ਪੱਧਰ ਤੇ ਹੋਮਿ�"ਪੈਥੀ ਸਮੇਤ ਵਿਆਪਕ ਪ੍ਰਾਥਮਿਕ ਸਿਹਤ ਸੇਵਾਵਾਂ ਪ੍ਰਦਾਨ ਕਰਦੇ ਹਨ। 

ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਹੋਮਿ�"ਪੈਥੀ ਭਾਰਤ ਵਿੱਚ ਗੈਰ-ਸੰਕ੍ਰਮਣ ਰੋਗਾਂ ਨਾਲ ਨਜਿੱਠਣ ਵਿੱਚ ਯੋਗਦਾਨ ਦੇ ਰਹੀ ਹੈ। ਕੇਂਦਰੀ ਹੋਮਿ�"ਪੈਥੀ ਖੋਜ ਪ੍ਰੀਸ਼ਦ (ਸੀਸੀਆਰਐੱਚ) ਨੇ ਸ਼ੂਗਰ, ਦਿਲ ਦੀਆਂ ਬਿਮਾਰੀਆਂ ਅਤੋ ਹੋਰ ਲੰਬੇ ਸਮੇਂ ਦੀਆਂ ਬਿਮਾਰੀਆਂ ਨਾਲ ਨਜਿੱਠਣ ਨਾਲ ਸਬੰਧਿਤ ਰਾਸ਼ਟਰੀ ਪ੍ਰੋਗਰਾਮਾਂ ਵਿੱਚ ਹੋਮਿ�"ਪੈਥੀ ਨੂੰ ਜੋੜਿਆ ਹੈ। ਇਹ ਪ੍ਰਾਥਮਿਕ ਦੇਖਭਾਲ ਤੋਂ ਪਰ੍ਹੇ ਇਸ ਦੀ ਸਾਰਥਕਤਾ ਨੂੰ ਦਰਸਾਉਂਦਾ ਹੈ।

ਸਪਲਾਈ ਦੇ ਨਵੇਂ–ਨਵੇਂ ਮਾਡਲ ਵੀ ਉੰਨੇ ਹੀ ਉਤਸ਼ਾਹਜਨਕ ਹਨ। ਆਯੁਸ਼ਮਾਨ ਆਰੋਗਯ ਮੰਦਿਰਾਂ ਦੇ ਅਧੀਨ ਸੇਵਾਵਾਂ ਦੇ ਇੱਕ ਹੀ ਸਥਾਨ ਤੇ ਉਪਲਬਧ ਹੋਣ ਦੀਆਂ ਸੁਵਿਧਾਵਾਂ ਨੇ ਪਹੁੰਚ ਅਤੇ ਵਿਸ਼ਵਾਸ ਦੋਵਾਂ ਨੂੰ ਬਿਹਤਰ ਬਣਾਇਆ ਹੈ। ਮੋਬਾਈਲ ਮੈਡੀਕਲ ਯੂਨਿਟ ਜਿੱਥੇ ਦੂਰ-ਦੁਰਾਡੇ ਦੇ ਖੇਤਰਾਂ ਤੱਕ ਪਹੁੰਚ ਰਹੀਆਂ ਹਨ, ਉੱਥੇ ਹੀ ਭਾਈਚਾਰਕ ਸਹਾਇਤਾ ਨਾਲ ਜੁੜੀਆਂ ਪਹਿਲਕਦਮੀਆਂ ਅਤੇ ਮਹਾਮਾਰੀਆਂ ਨਾਲ ਨਜਿੱਠਣ ਨਾਲ ਸਬੰਧਿਤ ਪ੍ਰੋਗਰਾਮਾਂ ਨੇ ਵੱਖ-ਵੱਖ ਜਨਤਕ ਸਿਹਤ ਦ੍ਰਿਸ਼ਾਂ ਵਿੱਚ ਹੋਮਿ�"ਪੈਥੀ ਦੀ ਇਕਸਾਰਤਾ ਨੂੰ ਪ੍ਰਦਰਸ਼ਿਤ ਕੀਤਾ ਹੈ । 

ਸ਼ਾਇਦ ਸਭ ਤੋਂ ਪ੍ਰਭਾਵੀ ਮਾਡਲ ਬੁਨਿਆਦੀ ਹੋਮਿ�"ਪੈਥੀ ਵਿੱਚ ਟ੍ਰੇਂਡ ਕਮਿਊਨਿਟੀ ਹੈਲਥ ਵਰਕਰਸ ਦਾ ਹੈ। ਸਹੀ ਗਿਆਨ ਅਤੇ ਰੈਫਰਲ ਸਿਸਟਮ ਦੇ ਸਹਿਯੋਗ ਨਾਲ, ਇਹ ਵਰਕਰ ਘੱਟੋ ਘੱਟ ਲਾਗਤ ਤੇ ਸਿਹਤ ਸੇਵਾਵਾਂ ਦਾ ਵਿਆਪਕ ਵਿਸਤਾਰ ਕਰ ਸਕਦੇ ਹਨ। ਸਿਹਤ ਰੱਖਿਆ ਜਿਹੇ ਪ੍ਰੋਗਰਾਮ ਅਤੇ ਕਮਿਊਨਿਟੀ ਹੈਲਥ ਸੈਂਟਰ (ਸੀਸੀਆਰਐੱਚ) ਦੁਆਰਾ ਸੰਚਾਲਿਤ ਸੰਪਰਕ ਸਬੰਧੀ ਪਹਿਲਕਦਮੀਆਂ ਨੇ ਪਹਿਲਾਂ ਹੀ ਦਿਖਾ ਦਿੱਤਾ ਹੈ ਕਿ ਭਾਈਚਾਰਕ-ਅਧਾਰਿਤ ਦ੍ਰਿਸ਼ਟੀਕੋਣ ਸਾਰਥਕ ਨਤੀਜੇ ਦੇ ਸਕਦੇ ਹਨ। 

ਭਵਿੱਖ ਨੂੰ ਦੇਖਦੇ ਹੋਏ, ਟਿਕਾਊ ਸਿਹਤ ਅਤੇ ਤੰਦਰੁਸਤੀ ਦੇ ਮਹੱਤਵ ਨੂੰ ਘੱਟ ਕਰਕੇ ਨਹੀਂ ਦੇਖਿਆ ਜਾ ਸਕਦਾ ਹੈ। ਸਿਹਤ ਸੇਵਾਵਾਂ ਦੀ ਵਧਦੀ ਲਾਗਤ, ਪੁਰਾਣੀਆਂ ਬਿਮਾਰੀਆਂ ਦਾ ਵਧਦਾ ਬੋਝ ਅਤੇ ਰੋਗਾਣੂਨਾਸ਼ਕ ਪ੍ਰਤੀਰੋਧ ਜਿਹੀਆਂ ਉਭਰਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਅਜਿਹੇ ਸਮਾਧਾਨਾਂ ਦੀ ਜ਼ਰੂਰਤ ਹੈ ਜੋ ਨਾ ਸਿਰਫ ਪ੍ਰਭਾਵੀ ਹੋਵੇ ਸਗੋਂ ਆਰਥਿਕ ਅਤੇ ਵਾਤਾਵਰਣ ਦੇ ਅਨੁਕੂਲ ਵੀ ਹੋਵੇ। 

ਹੋਮਿ�"ਪੈਥੀ ਇਸ ਦ੍ਰਿਸ਼ਟੀਕੋਣ ਨਾਲ ਸੰਭਾਵੀ ਤੌਰ ਤੇ ਮੇਲ ਖਾਂਦੀ ਹੈ। ਇਸ ਦੇ ਘੱਟ ਲਾਗਤ ਵਾਲੇ ਇਲਾਜ ਪਰਿਵਾਰਾਂ ਅਤੇ ਜਨਤਕ ਸਿਹਤ ਪ੍ਰਣਾਲੀਆਂ ਤੇ ਵਿੱਤੀ ਬੋਝ ਨੂੰ ਘੱਟ ਕਰਦਾ ਹੈ। ਜਦਕਿ ਇਸ ਦਾ ਘੱਟੋ ਘੱਟ ਵਾਤਾਵਰਣ ਤੇ ਪ੍ਰਭਾਵ, ਵਾਤਾਵਰਣ ਦੇ ਪ੍ਰਤੀ ਜ਼ਿੰਮੇਵਾਰੀ ਸਿਹਤ ਅਤੇ ਤੰਦਰੁਸਤੀ ਸਬੰਧੀ ਕਾਰਜ ਪ੍ਰਣਾਲੀਆਂ ਦਾ ਸਮਰਥਨ ਕਰਦਾ ਹੈ। 

ਹੁਣ ਸਾਡਾ ਧਿਆਨ ਇਨ੍ਹਾਂ ਯਤਨਾਂ ਨੂੰ ਵਿਆਪਕ ਪੱਧਰ ਤੇ ਕੰਮ ਕਰਨ ਤੇ ਹੋਣਾ ਚਾਹੀਦਾ ਹੈ। ਇਨ੍ਹਾਂ ਯਤਨਾਂ ਵਿੱਚ ਘੱਟ ਸੁਵਿਧਾ ਵਾਲੇ ਖੇਤਰਾਂ ਵਿੱਚ ਟ੍ਰੇਨਿੰਗ ਨੂੰ ਮਜ਼ਬੂਤ ਕਰਨਾ, ਦਵਾਈਆਂ ਦੀ ਲਗਾਤਾਰ ਉਪਲਬਧਤਾ ਯਕੀਨੀ ਬਣਾਉਣਾ, ਡੂੰਘੀ ਖੋਜ ਅਤੇ ਦਸਤਾਵੇਜ਼ਾਂ ਨੂੰ ਹੁਲਾਰਾ ਦੇਣਾ ਅਤੇ ਕਮਿਊਨਿਟੀ ਹੈਲਥ ਵਰਕਰ ਨੂੰ ਸਸ਼ਕਤ ਬਣਾਉਣਾ ਸ਼ਾਮਲ ਹੈ।  

 ਵਿਕਸਿਤ ਭਾਰਤ ਦਾ ਸੁਪਨਾ ਉਦੋਂ ਸਾਕਾਰ ਹੋਵੇਗਾ ਜਦੋਂ ਭੂਗੋਲਿਕ ਸਥਿਤੀ ਜਾ ਸਮਾਜਿਤ-ਆਰਥਿਕ ਸਥਿਤੀ ਦੀ ਪਰਵਾਹ ਕੀਤੇ ਬਿਨਾ ਗੁਣਵੱਤਾਪੂਰਨ ਸਿਹਤ ਸੇਵਾ ਹਰੇਕ ਨਾਗਰਿਕ ਤੱਕ ਪਹੁੰਚੇਗੀ। ਹੋਮਿ�"ਪੈਥੀ, ਅਪਣੇ ਡੂੰਘੇ ਭਾਈਚਾਰਕ ਜੁੜਾਅ ਅਤੇ ਟਿਕਾਊ ਦ੍ਰਿਸ਼ਟੀਕੋਣ ਦੇ ਨਾਲ, ਇਸ ਟੀਚੇ ਨੂੰ ਹਾਸਲ ਕਰਨ ਦਾ ਮਾਰਗ ਪੱਧਰਾ ਕਰਦਾ ਹੈ। 

ਸਾਡੀ ਸਿਹਤ ਪ੍ਰਣਾਲੀ ਦੀ ਅਸਲ ਪਛਾਣ ਉਸ ਦੀਆਂ ਅਤਿ-ਆਧੁਨਿਕ ਸੁਵਿਧਾਵਾਂ ਵਿੱਚ ਨਹੀਂ, ਸਗੋਂ ਹਾਸ਼ੀਏ 'ਤੇ ਰਹਿਣ ਵਾਲੇ ਲੋਕਾਂ ਦੀ ਸੇਵਾ ਕਰਨ ਦੀ ਉਨ੍ਹਾਂ ਦੀ ਸਮਰੱਥਾ ਵਿੱਚ ਨਿਹਿਤ ਹੈ। ਜਦਕਿ ਇੱਕ ਅਸਾਨ ਅਤੇ ਕਿਫ਼ਾਇਤੀ ਉਪਾਅ ਕਿਸੇ ਦੂਰ-ਦੁਰਾਡੇ ਦੇ ਪਿੰਡਾਂ ਵਿੱਚ ਇੱਕ ਪਰਿਵਾਰ ਨੂੰ ਰਾਹਤ ਪਹੁੰਚਾਉਂਦਾ  ਹੈ, ਤਾਂ ਇਹ ਇਸ ਸਸ਼ਕਤ ਵਿਚਾਰ ਨੂੰ ਮਜ਼ਬੂਤ ਕਰਦਾ ਹੈ- ਕਿ ਭਾਰਤ ਵਿੱਚ ਸਿਹਤ ਸੇਵਾਵਾਂ ਵਧੇਰੇ ਸਮਾਵੇਸ਼ੀ, ਵਧੇਰੇ ਮਨੁੱਖੀ ਅਤੇ ਅਸਲ ਵਿੱਚ ਯੂਨੀਵਰਸਲ ਹੁੰਦੀਆਂ ਜਾ ਰਹੀਆਂ ਹਨ। 

 [ਲੇਖਕ ਕੇਂਦਰੀ ਆਯੁਸ਼ ਰਾਜ ਮੰਤਰੀ (ਸੁੰਤਤਰ ਚਾਰਜ) ਹਨ]