ਨੌਜਵਾਨਾਂ ਨੇ ਨਸ਼ੇ ਨੂੰ ਦਿੱਤੀ ਤਿਲਾਂਜਲੀ .

*ਵਿਧਾਇਕ ਸਿੱਧੂ ਦੀ ਹਾਜ਼ਰੀ 'ਚ ਨੌਜਵਾਨ ਨੇ ਨਸ਼ਾ ਛੱਡਣ ਦਾ ਲਿਆ ਪ੍ਰਣ*

*-ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੇ ਕਈ ਘਰਾਂ ਦੇ ਦੀਪ ਬੁੱਝਣੋ ਬਚਾਏ - ਕੁਲਵੰਤ ਸਿੰਘ ਸਿੱਧੂ*

ਲੁਧਿਆਣਾ, 9 ਅਪ੍ਰੈਲ (ਗੀਤਾ ਸਕਸੈਨਾ) - ਵਿਧਾਇਕ ਕੁਲਵੰਤ ਸਿੰਘ ਸਿੱਧੂ ਦੀ ਹਾਜ਼ਰੀ ਵਿੱਚ ਨੌਜਵਾਨਾ ਨੇ ਨਸ਼ਾ ਛੱਡਣ ਦਾ  ਪ੍ਰਣ ਲਿਆl

ਵਿਧਾਇਕ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਨੇ ਲੋਕ ਲਹਿਰ ਦਾ ਰੂਪ ਧਾਰਨ ਕਰ ਲਿਆ ਹੈ। 

ਉਨ੍ਹਾਂ ਦੱਸਿਆ ਕਿ ਵੱਡੇ-ਵੱਡੇ ਨਸ਼ਾ ਸੁਦਾਗਰਾਂ ਨੂੰ ਜਿੱਥੇ ਸਲਾਖਾਂ ਪਿੱਛੇ ਕੀਤਾ ਗਿਆ ਹੈ ਉੱਥੇ ਜੋ ਨਸ਼ਾ ਕਰਨ ਦੇ ਆਦੀ ਨੌਜਵਾਨ ਸਨ ਉਹਨਾਂ ਨੂੰ ਸਰਕਾਰੀ ਨਸ਼ਾ ਛੁੜਾਊ ਸੈਂਟਰਾਂ ਵਿੱਚ ਦਾਖਲ ਕਰਵਾ ਕੇ ਉਹਨਾਂ ਨੂੰ ਮੁੜ ਸਮਾਜ ਵਿੱਚ ਵਧੀਆ ਅਤੇ ਇੱਜਤਦਾਰ ਜ਼ਿੰਦਗੀ ਜਿਉਣ ਦੇ ਕਾਬਿਲ ਬਣਾਇਆ। 

ਮੁੱਖ ਮੰਤਰੀ ਦੁਆਰਾ ਸ਼ੁਰੂ ਕੀਤੀ ਗਈ ਇਸ ਮੁਹਿੰਮ ਵਿੱਚ ਹਲਕਾ ਆਤਮ ਨਗਰ ਤੋਂ ਵਿਧਾਇਕ ਸਰਦਾਰ ਕੁਲਵੰਤ ਸਿੰਘ ਸਿੱਧੂ ਵੱਲੋਂ ਆਏ ਦਿਨ ਕੋਈ ਨਾ ਕੋਈ ਨੌਜਵਾਨ ਨੂੰ ਨਿੱਜੀ ਤੌਰ 'ਤੇ ਪ੍ਰੇਰਿਤ ਕਰਕੇ ਉਸ ਦਾ ਨਸ਼ਾ ਛਡਵਾਇਆ ਜਾਂਦਾ ਹੈ ਅਤੇ ਨਸ਼ਾ ਛੱਡਣ ਦੌਰਾਨ ਉਸ ਦੀ ਹਰ ਇੱਕ ਮਦਦ ਕਰਕੇ ਉਸ ਨੂੰ ਇਸ ਕਾਬਲ ਕੀਤਾ ਜਾਂਦਾ ਹੈ ਕਿ ਉਹ ਦੁਆਰਾ ਨਸ਼ੇ ਵੱਲ ਮੂੰਹ ਨਾ ਕਰੇ।

ਵਿਧਾਇਕ ਸਿੱਧੂ ਵੱਲੋਂ ਹੁਣ ਤੱਕ ਅਨੇਕਾਂ ਨੌਜਵਾਨਾਂ ਨੂੰ ਨਸ਼ੇ ਦੀ ਇਸ ਡੂੰਘੀ ਦਲ ਦਲ ਵਿੱਚੋਂ ਬਾਹਰ ਕੱਢਣ ਵਿੱਚ ਉਹਨਾਂ ਦੀ ਮਦਦ ਕੀਤੀ ਜਾ ਰਹੀ ਹੈ। 
 
ਇਸ ਮੌਕੇ ਉਹਨਾਂ ਨਾਲ ਅਵਤਾਰ ਸਿੰਘ ਤਾਰੀ, ਡਾਕਟਰ ਜੱਸੀ, ਬਾਲੀ ਜੀ, ਸੋਸ਼ਲ ਮੀਡੀਆ ਪ੍ਰਧਾਨ ਗੁਰਪ੍ਰੀਤ ਸਿੰਘ ਰਾਜਾ, ਗੁਰਦਰਸ਼ਨ ਸਿੰਘ ਧਮੀਜਾ, ਵਿਧਾਇਕ ਸਿੱਧੂ ਦੇ ਮੀਡੀਆ ਇੰਚਾਰਜ ਸੁਖਵਿੰਦਰ ਸਿੰਘ ਗਿੱਲ ਵੀ ਮੌਜੂਦ ਸਨ।