ਕਰਾਮਾਤ ਹੋ ਗਈ.

ਹੋਈ ਸਿਰਜਣਾ ਇਸ ਬ੍ਰਹਿਮੰਡ ਦੀ

ਰੱਬ ਨੇ ਫਿਰ ਇਹ ਸੰਸਾਰ ਬਣਾਇਆ 

ਚੱਕਰ ਜਨਮਾਂ ਦੀ ਫਿਰ ਸ਼ੁਰੂਵਾਤ ਹੋ ਗਈ

ਵਾਹ! ਇਹ ਤਾਂ ਕਰਾਮਾਤ ਹੋ ਗਈ।


ਧੁੱਪ ਦੀ ਕਿਰਨਾਂ ਪੈਰ ਧਰਤੀ ਤੇ ਪਾਈਆ

ਰੁੱਤਾਂ ਨੇ ਸੀ ਮੁੱਖੜਾ ਸਜਾਇਆ

ਪਿਆਰ ਫਿਰ ਬੰਦਿਆ ਦੀ ਪੌਸ਼ਾਕ ਹੋ ਗਈ

ਵਾਹ! ਇਹ ਤਾਂ ਕਰਾਮਾਤ ਹੋ ਗਈ।


ਮਾਂ ਦੀ ਮਮਤਾ , ਪਿਉ ਦਾ ਲਾਡ

ਜਿਵੇਂ ਬਾਗ਼ ਚ ਖਿੜਿਆ ਗੁਲਾਬ

ਮਾਰੂਥਲ ਵਿੱਚ ਵੀ ਜਿਵੇਂ ਬਰਸਾਤ ਹੋ ਗਈ

ਵਾਹ! ਇਹ ਤਾਂ ਕਰਾਮਾਤ ਹੋ ਗਈ।


ਭੁੱਖੇ ਨੂੰ ਜਿਵੇਂ ਮਿਲੇ ਅਨਾਜ 

ਟੁੱਟੇ ਤਾਰੇ ਚ ਜਿਵੇਂ ਛੁਪੀ ਆਸ

ਹਨੇਰੇ ਚ ਰੌਸ਼ਨੀ ਦੀ ਭਾਲ ਹੋ ਗਈ

ਵਾਹ! ਇਹ ਤਾਂ ਕਰਾਮਾਤ ਹੋ ਗਈ।


ਕਲਾ ਦੀ ਰਚਨਾ ਕੀਤੀ ਕੁਦਰਤ

ਕਵੀ ਲਿਖਦੇ, ਗਾਂਦੇ ਗਾਇਕ

ਸ਼ਾਹੀ ਫੇਰ ਸਾਹਿਤ ਦੀ ਪਛਾਣ ਹੋ ਗਈ

ਵਾਹ! ਇਹ ਤਾਂ ਕਰਾਮਾਤ ਹੋ ਗਈ।


ਹੋਇਆ ਜਦੋਂ ਵਿਕਾਸ ਵਿਗਿਆਨ ਦਾ

ਨਾ ਔਖਾ ਸੀ ਫਿਰ ਪਾਉਣਾ ਚੰਨ ਅਸਮਾਨ ਦਾ

ਨਵੀਂ ਫੇਰ ਮਨੁੱਖਤਾ ਦੀ ਕਾਢ ਹੋ ਗਈ

ਵਾਹ! ਇਹ ਤਾਂ ਕਰਾਮਾਤ ਹੋ ਗਈ।

                                             - ਉਂਕਾਰ ਨਾਗਪਾਲ