ਕੀ ਲਿਖੀਏ ਕਰਾਮਾਤ ਦੇ ਬਾਰੇ .

ਕੀ ਲਿਖੀਏ ਕਰਾਮਾਤ ਦੇ ਬਾਰੇ 

ਮਨ ਅੰਦਰਲੀ ਝਾਤ ਦੇ ਬਾਰੇ

ਲਿਖਣ ਬੈਠੀਦਾ ਸ਼ਬਦ ਨੇ ਜੁੜਦੇ 

ਉਹਦੀ ਓਟ, ਨਾ ਪੱਥਰ ਰੁੜਦੇ 

ਮਰ ਕੇ ਜ਼ਿੰਦਾ ਹੁੰਦੇ ਵੇਖੇ 

ਚੰਨ ਦੀ ਧਰਤੀ ਛੂੰਹਦੇ ਵੇਖੇ 

ਰਾਜੇ ਰੰਕ ਬਣਾਏ ਉਸਨੇ 

ਗੂੰਗੇ ਬੋਲਣ ਲਾਏ ਉਸਨੇ 

ਵਿਚ ਕਰੋੜਾਂ ਕਿੱਦਾਂ ਰਚਿਆ!

ਇਹ ਸੰਸਾਰ ਹੈ ਕੈਸੇ ਰਚਿਆ?

ਪੱਥਰ ਤੇ ਪੱਥਰ ਦੀ ਰਗੜਨ, ਸੁਣਿਆ ਹੈ ਮੈਂ ਅੱਗ ਲਗਾਵੇ

ਕਿਸੇ ਦੇ ਹੱਥ ਵਸ ਆਇਆ ਨਾਹੀ, ਸਮੇਂ ਦਾ ਪਹੀਆ ਘੁੰਮਦਾ ਜਾਵੇ 

ਉਹੀ ਵਸਤਾਂ ਹਨ ਦੁਆਲੇ, ਜਿਨਾਂ ਵਸਤਾਂ ਨਾਲ ਮੈਂ ਬਣਿਆ

ਇਨ੍ਹਾਂ ਨੂੰ ਨਿਰਜੀਵ ਨੇ ਕਹਿੰਦੇ, ਪਰ ਮੈਨੂੰ ਤੂੰ ਜ਼ਿੰਦਾ ਗਿਣਿਆ 

ਬਾਕੀ ਜੇ ਗੱਲ ਕਰਾਮਾਤ ਦੀ ਕਰੀਏ, ਇਹ ਭੇਦ ਅਨੋਖਾ ਬਸ ਓਨੇ ਚਿਰ ਦਾ 

ਜਿੰਨਾਂ ਚਿਰ ਤੂੰ ਅੰਮ੍ਰਿਤ ਬਣ ਕੇ , ਝਿੱਮ-ਝਿੱਮ ਮਨ ਵਿੱਚ ਨਾਹੀ ਗਿਰਦਾ 


-ਗੁੰਗੜੀ