ਖੰਨਾ ਪੁਲਿਸ ਵੱਲੋਂ ਆਨਲਾਈਨ ਬੈਟਿੰਗ ਧੋਖਾਧੜੀ ਦੇ ਕੇਸ ਵਿੱਚ 4 ਕਾਬੂ.
44 ਹਜਾਰ ਰੁਪਏ, 11 ਮੋਬਾਈਲ ਫੋਨ ਅਤੇ 1 ਲੈਪਟੋਪ ਬ੍ਰਾਮਦ
ਲੁਧਿਆਣਾ/ਖੰਨਾ (ਗੀਤਾ ਸਕਸੈਨਾ) : ਮਾਨਯੋਗ ਸ੍ਰੀ ਗੌਰਵ ਯਾਦਵ ਆਈ.ਪੀ.ਐਸ. ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ੍ਹ ਅਤੇ ਮਾਨਯੋਗ ਸ੍ਰੀ ਸਤਿੰਦਰ ਸਿੰਘ ਡੀ.ਆਈ.ਜੀ. ਲੁਧਿਆਣਾ, ਰੇਂਜ ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਦਰਪਣ ਆਹਲੂਵਾਲੀਆ, ਆਈ.ਪੀ.ਐਸ, ਸੀਨੀਅਰ ਕਪਤਾਨ, ਪੁਲਿਸ, ਖੰਨਾ ਜੀ ਦੀ ਰਹਿਨੁਮਾਈ ਹੇਠ ਮਾੜੇ ਅਨਸਰਾਂ ਅਤੇ ਸਾਈਬਰ ਠੱਗਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਅਧੀਨ ਸ੍ਰੀ ਮੋਹਿਤ ਸਿੰਗਲਾ ਪੀ.ਪੀ.ਐਸ, ਉਪ ਕਪਤਾਨ ਪੁਲਿਸ (ਡੀ), ਖੰਨਾ, ਇੰਸਪੈਕਟਰ ਵਿਨੋਦ ਕੁਮਾਰ, ਇੰਚਾਰਜ, ਥਾਣਾ ਸਾਈਬਰ ਕਰਾਇਮ ਖੰਨਾ ਸਮੇਤ ਪੁਲਿਸ ਪਾਰਟੀ ਨੇ 318(4),61(2) BNS,66 D IT ACT, 9 The Promotion and Regulation of Online Gaming Act 2025, ਥਾਣਾ ਸਾਈਬਰ ਕਰਾਇਮ ਖੰਨਾ ਦੇ ਕੁੱਲ 4 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੇ 44 ਹਜਾਰ ਰੁਪਏ, 11 ਮੋਬਾਈਲ ਫੋਨ ਅਤੇ 01 ਲੈਪਟੋਪ ਬ੍ਰਾਮਦ ਕੀਤਾ।
ਮਿਤੀ 12.04.2026 ਨੂੰ ਇੰਸਪੈਕਟਰ ਵਿਨੋਦ ਕੁਮਾਰ, ਇੰਚਾਰਜ, ਥਾਣਾ ਸਾਈਬਰ ਕਰਾਇਮ ਖੰਨਾ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦਿਨੇਸ਼ ਕੁਮਾਰ, ਨਰੇਸ਼ ਕੁਮਾਰ ਉਰਫ ਬੰਟੀ ਭੋਕਾ, ਮਹਿੰਦਰ ਸਿੰਘ, ਕਰਨ ਛਾਬੜਾ ਵਾਸੀਆਨ ਖੰਨਾ ਅਤੇ ਹੋਰ ਨਾ ਮਲੂਮ ਵਿਅਕਤੀਆਨ ਜੋ ਪੁਲਿਸ ਜਿਲ੍ਹਾ ਦੇ ਇਲਾਕਾ ਵਿੱਚ ਬਹੁਤ ਵੱਡੇ ਪੱਧਰ ਤੇ ਆਨ ਲਾਇਨ ਬੈਟਿੰਗ ਦਾ ਗੈਰ ਕਾਨੂੰਨੀ ਢੰਗ ਨਾਲ ਠੱਗੀ ਮਾਰਕੇ ਮੋਟਾ ਪੈਸੇ ਹੜੱਪ ਕਰਕੇ ਪੰਜਾਬ ਸਰਕਾਰ ਨੂੰ ਬਿਨਾ ਕਿਸੇ ਲਾਇਸੈਸ਼ ਤੋ ਆਨ ਲਾਇਨ ਬੈਟਿੰਗ ਕਰਕੇ ਨੁਕਸ਼ਾਨ ਪਹੁੰਚਾ ਰਹੇ ਹਨ। ਇਸ ਤੋ ਇਲਾਵਾ ਇਹਨਾ ਕੋਲ ਕਾਫੀ ਅਜਿਹੇ ਵੀ ਖਾਤੇ ਹਨ, ਜਿਨ੍ਹਾਂ ਰਾਹੀ ਸਾਇਬਰ ਠੱਗੀ ਵਾਲੇ ਪੈਸਿਆ ਦੀਆ ਐਟਰੀਆ ਦਾ ਵੀ ਲੈਣ ਦੇਣ ਕੀਤਾ ਜਾਂਦਾ ਹੈ। ਜੋ ਅੱਜ ਵੀ ਥਾਣਾ ਸਿਟੀ 2 ਖੰਨਾ ਦੇ ਇਲਾਕੇ ਵਿੱਚ ਆਨ ਲਾਇਨ ਬੈਟਿੰਗ ਦਾ ਧੰਦਾ ਕਰ ਰਹੇ ਹਨ। ਜੇਕਰ ਇਹਨਾ ਤੇ ਹੁਣੇ ਹੀ ਰੇਡ ਕੀਤੀ ਜਾਵੇ ਤਾ ਕਾਬੂ ਆ ਸਕਦੇ ਹਨ। ਇੰਸਪੈਕਟਰ ਵਿਨੋਦ ਕੁਮਾਰ, ਇੰਚਾਰਜ, ਥਾਣਾ ਸਾਈਬਰ ਕਰਾਇਮ ਖੰਨਾ ਵੱਲੋ ਤੁਰੰਤ ਕਰਵਾਈ ਕਰਦਿਆਂ ਇਹਨਾਂ ਉਕਤਾਨ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਰਜਿਸਟਰ ਕਰਕੇ ਟੈਕਨੀਕਲ ਅਧਾਰ ਪਰ ਤਫਤੀਸ਼ ਅਮਲ ਵਿੱਚ ਲਿਆਦੀ। ਦੌਰਾਨੇ ਤਫਤੀਸ਼ ਦਿਨੇਸ਼ ਛਾਬੜਾ ਪੁੱਤਰ ਸਤਪ੍ਰਕਾਸ ਛਾਬੜਾ ਵਾਸੀ ਗਲੀ ਨੰਬਰ 1, ਗਿੱਲ ਇਨਕਲੇਵ, ਬਸੰਤ ਨਗਰ ਖੰਨਾ, ਥਾਣਾ ਸਿਟੀ 2 ਖੰਨਾ, ਜਿਲ੍ਹਾ ਲੁਧਿਆਣਾ, ਕਰਨ ਛਾਬੜਾ ਪੁੱਤਰ ਸਤਪ੍ਰਕਾਸ ਛਾਬੜਾ ਵਾਸੀ ਗਲੀ ਨੰਬਰ 1, ਗਿੱਲ ਇੰਨਕਲੇਵ, ਬਸੰਤ ਨਗਰ ਖੰਨਾ, ਥਾਣਾ ਸਿਟੀ 2 ਖੰਨਾ, ਜਿਲ੍ਹਾ ਲੁਧਿਆਣਾ, ਮਹਿੰਦਰ ਸਿੰਘ ਉਰਫ ਰਾਜਾ ਪੁੱਤਰ ਜਸਵੰਤ ਸਿੰਘ ਵਾਸੀ ਨਿਊ ਮਾਡਲ ਟਾਊਨ ਅਮਲੋਹ ਰੋਡ ਖੰਨਾ ਨੇੜੇ ਗੁਰੂਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਖੰਨਾ ਥਾਣਾ ਸਿਟੀ 2 ਖੰਨਾ ਜਿਲ੍ਹਾ ਲੁਧਿਆਣਾ ਅਤੇ ਨਰੇਸ਼ ਕੁਮਾਰ ਉਰਫ ਬੰਟੀ ਭੌਕਾ ਪੁੱਤਰ ਤਿਲਕ ਰਾਜ ਵਾਸੀ ਰਾਮਾ ਸਟਰੀਟ ਨੇੜੇ ਪੱਪੀ ਠੇਕੇਦਾਰ ਦਾ ਘਰ ਖਟੀਕਾ ਮੁਹੱਲਾ ਖੰਨਾ, ਹਾਲ ਵਾਸੀ ਲਾਲਾ ਸਰਕਾਰੂਮਲ ਸਕੂਲ ਦੇ ਸਾਹਮਣੇ ਵਾਲੀ ਗਲੀ ਮੜੀਆ ਰੋਡ ਖੰਨਾ, ਥਾਣਾ ਸਿਟੀ 2 ਖੰਨਾ, ਜਿਲ੍ਹਾ ਲੁਧਿਆਣਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਤਫਤੀਸ਼ ਦੌਰਾਨ ਦੋਸ਼ੀਆਨ ਪਾਸੋ 44 ਹਜਾਰ ਰੁਪਏ, 11 ਮੋਬਾਈਲ ਫੋਨ ਅਤੇ 1 ਲੈਪਟੋਪ ਬ੍ਰਾਮਦ ਕੀਤਾ ਗਿਆ । ਉਕਤਾਨ ਦੋਸ਼ੀ ਇੰਟਰਨੈਸ਼ਨਲ ਐਪਾਂ ਦੀ ਵਰਤੋਂ ਕਰਕੇ ਭੋਲੇ ਭਾਲੇ ਲੋਕਾਂ ਨੂੰ ਆਨ ਲਾਇਨ ਬੈਟਿਗ ਦਾ ਲਾਲਚ ਦੇ ਕੇ ਭੋਲੇ ਭਾਲੇ ਲੋਕਾ ਨਾਲ ਠੱਗੀ ਮਾਰ ਦੇ ਸਨ। ਦੋਸ਼ੀਆਂ ਪਾਸੇ ਡੂੰਘਾਈ ਨਾਲ ਪੁੱਛ ਗਿੱਛ ਜਾਰੀ ਹੈ, ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
