ਨਸ਼ਾ ਸਪਲਾਈ ਕਰਨ ਵਾਲ਼ੇ ਗਿਰੋਹ ਦਾ ਪਰਦਾਫਾਸ਼ .
44 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਅਤੇ 4 ਕਿਲੋਗ੍ਰਾਮ ਅਫੀਮ ਸਮੇਤ 8 ਦੋਸ਼ੀ ਗ੍ਰਿਫਤਾਰ
ਖੰਨਾ : ਡਾ. ਦਰਪਣ ਆਹਲੂਵਾਲੀਆ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਖੰਨਾ ਦੀ ਰਹਿਨੁਮਾਈ ਹੇਠ ਗੈਗਸਟਰਾਂ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮਹਿੰਮ ਦੌਰਾਨ ਸ੍ਰੀ ਪਵਨਜੀਤ, ਪੀ.ਪੀ.ਐਸ. ਕਪਤਾਨ ਪੁਲਿਸ ਦੀ ਅਗਵਾਈ ਹੇਠ ਸ੍ਰੀ ਮੋਹਿਤ ਕੁਮਾਰ ਸਿੰਗਲਾ, ਪੀ.ਪੀ.ਐੱਸ. ਉਪ ਕਪਤਾਨ ਪੁਲਿਸ, ਇੰਸਪੈਕਟਰ ਜਸ਼ਨਪ੍ਰੀਤ ਸਿੰਘ, ਇੰਚਾਰਜ ਸੀ.ਆਈ.ਏ. ਖੰਨਾ ਸਬ-ਇੰਸਪੈਕਟਰ ਸੁਖਦੀਪ ਸਿੰਘ, ਇੰਚਾਰਜ ਨਾਰਕੋਟਿਕ ਸੈੱਲ, ਖੰਨਾ ਸਮੇਤ ਪੁਲਿਸ ਪਾਰਟੀ ਨੇ 8 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੇ 44 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਅਤੇ 4 ਕਿਲੋਗ੍ਰਾਮ ਅਫੀਮ ਸਮੇਤ 2 ਟਰੈਕਟਰ 2 ਟਰਾਲੀਆ, 1 ਰੂੜੀ ਵਾਲਾ ਰੀਪਰ ਅਤੇ 01 ਸਕਾਰਪੀਓ ਕਾਰ PB-10-JD-5965 ਬ੍ਰਾਮਦ ਕੀਤੀ।
