ਕਰਾਮਾਤ ਹੁੰਦੀ ਹੈ .
ਤਾਂ ਕਰਾਮਾਤ ਹੁੰਦੀ ਹੈ
ਅੱਖਾਂ ਬੰਦ ਕਰ ਜਦੋਂ ਸੱਜਣਾ ਦੀ ਤਸਵੀਰ ਬਣ ਜਾਵੇ,
ਉਹਦੀ ਇੱਕ ਤੱਕਣੀ ਤੇ ਮੇਰੀ ਤਕਦੀਰ ਬਣ ਜਾਵੇ ,
ਤਾਂ ਕਰਾਮਾਤ ਹੁੰਦੀ ਹੈ |
ਢਲ਼ਦੇ ਸੂਰਜ ਦੀ ਸ਼ਾਮ ਇੱਕ ਨਵਾਂ ਕਲ ਲੈ ਆਉਂਦੀ ਹੈ,
ਜਿਸ ਤੋਂ ਇਹ ਦੁਨੀਆਂ ਸਾਰੀ ਛੱਡ ਪਿੱਛਲਾ, ਨਵੇਕਲਾ ਕਰ ਪਾਉਂਦੀ ਹੈ,
ਤਾਂ ਕਰਾਮਾਤ ਹੁੰਦੀ ਹੈ|
ਕਵੀਆਂ ਦੇ ਲਿੱਖੇ ਹਰਫ਼ ਬਦਲਾਵ ਦਾ ਬਿਰਖ ਲਗਾਉਂਦੇ ਹਨ,
ਆਪਣੀ ਕਲਮ ਖਾਦ ਨਾਲ ਫ਼ਲ ਨਵੇਂ ਨਵੇਂ ਉਗਾਉਂਦੇ ਹਨ,
ਤਾਂ ਕਰਾਮਾਤ ਹੁੰਦੀ ਹੈ|
ਪਿਤਾ ਦਾ ਉਂਗਲ ਫੜ ਮੈਨੂੰ ਚੱਲਣਾ ਸਿਖਾਉਣਾ,
ਡਿੱਗਦੇ, ਕਰਲਾਉਂਦਿਆਂ ਆਤਮ ਵਿਸ਼ਵਾਸ ਦਾ ਪਹਿਲਾ ਪਾਠ ਪੜਾਉਣਾ,
ਤਾਂ ਕਰਾਮਾਤ ਹੁੰਦੀ ਹੈ|
- ਸ਼ਿਵਮ ਮਹਾਜਨ