ਕਰਾਮਾਤ .
ਹੋਵੇ ਐਸੀ ਕਰਾਮਾਤ ਲੋਕਾਈ ਦੇ ਦਰਦ ਦੂਰ ਹੋ ਜਾਵਣ ,
ਚਾਰੇ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਹੋ ਜਾਵਣ,
ਡਰ ਜੋ ਅੰਦਰ ਦੱਬ ਗਏ ਨੇ ਸਭ ਦੇ,
ਪਲਾਂ ਦੇ ਵਿੱਚ ਦੂਰ ਖਲੋ ਜਾਵਣ।
ਜੀਵਨ ਦੀ ਰੌਂਅ ਚਲੇ ਉਸੇ ਤਰ੍ਹਾਂ,
ਬਹਿੰਦੇ ਨੇ ਹਰ ਪਾਸੇ ਪਾਣੀ ਜਿਸ ਤਰ੍ਹਾਂ ,
ਇਨਾਂਂ ਦਰਦਾਂ ਭਿੱਜੇ ਰਸਤਿਆਂ ਦੇ,
ਕੋਈ ਤੇ ਮਲਾਹ ਹੋ ਜਾਵਣ।
ਇਹ ਜੋ ਆਕਾਸ਼ ਹੈ ਸਭ ਦਾ,
ਇਹ ਜੋ ਧਰਤ ਹੈ ਸਭ ਦੀ ,
ਸਮਝ ਗੁੱਝੇ ਰਮਜ਼ਾਂ ਦੀ ਇੱਥੇ ,
ਸ਼ਾਇਦ ਸਭ ਇਨਸਾਨ ਹੋ ਜਾਵਣ।
ਜੀਣਾ ਵੀ ਇੱਕ ਅਦਾ ਹੈ ਜੇਕਰ,
ਰਾਹਾਂ ਦੀ ਪਾ ਲਈਏ ਪਾਹ ਜੇਕਰ,
ਦੂਰ ਕਿਤੇ ਪਗਡੰਡੀਆਂ ਵੀ ,
ਸੁਹਾਨਾ ਸਫਰ ਹੋ ਜਾਵਣ।
-ਡਾ ਲਖਵਿੰਦਰ ਕੌਰ
(ਸੀ.ਟੀ. ਯੂਨੀਵਰਸਿਟੀ ਲੁਧਿਆਣਾ)
