ਕਰਾਮਾਤ ਹੈ.

ਕਰਾਮਾਤ  ਹੈ


ਸੁੱਕੇ ਫੁੱਲਾਂ ਦੇ ਵਿਚ,

ਖ਼ੁਸ਼ਬੂ ਦਾ ਆ ਜਾਣਾ,

ਪਸੀਨੇ ਦੇ ਤੁਪਕੇ ਨਾਲ ਖੇਤਾਂ 'ਚ,

ਫ਼ਸਲਾਂ ਦਾ ਲਹਿਰਾ ਜਾਣਾ।

ਖੁਲ੍ਹੇ ਆਸਮਾਨ 'ਚ ਲਿਸ਼ਕੀ ਬਿਜਲੀ,

ਡਾਢੇ ਦੀ ਕੀਤੀ ਝਾਤ ਹੈ।

ਤੂੰ ਫਿਰਦਾ ਏੰ ਜਿਸ ਨੂੰ  ਭਾਲਦਾ,

ਇਹ �"ਹੀ ਕਰਾਮਾਤ ਹੈ। 


ਧੁੱਪ ਚੜ੍ਹੀ ਤੋਂ ਬੱਦਲ਼ਾਂ ਦਾ,

ਆਪਣਾ ਰੰਗ ਦਿਖਾ ਦੇਣਾ। 

ਚਾੜ੍ਹ ਘਟਾਵਾਂ ਕਾਲੀਆਂ,

ਵਾਅ ਪੱਛਮ ਵੱਲੋਂ ਵਗ੍ਹਾ ਦੇਣਾ। 

ਚੰਨ ਦੀ ਚਾਨਣੀ ਦਿਨ ਚਾੜ੍ਹਿਆ,

ਭਾਵੇਂ! ਇਹ ਰਾਤ ਹੈ। 

ਤੂੰ ਫਿਰਦਾ ਏੰ ਜਿਸ ਨੂੰ ਭਾਲਦਾ,

ਇਹ �"ਹੀ ਕਰਾਮਾਤ ਹੈ। 


ਤਿਤਲੀਆਂ ਦੇ ਰੰਗਾਂ ਦਾ,

ਮਨਾਂ ਨੂੰ ਭਾਅ ਜਾਣਾ। 

ਸੂਰਜ ਦੀ ਲਾਲੀ ਦਾ,

ਕੁੱਲੀਆਂ ਤੱਕ ਆ ਜਾਣਾ। 

ਹੋਣੀ ਸ਼ਬਦਾਂ ਦੀ ਆਮਦ,

ਕਵੀ ਲਈ ਸੋਹਣੀ ਪ੍ਰਭਾਤ ਹੈ। 

ਤੂੰ ਫਿਰਦਾ ਏੰ  ਜਿਸ ਨੂੰ ਭਾਲਦਾ,

ਇਹ �"ਹੀ ਕਰਾਮਾਤ ਹੈ। 


ਭੁੱਖੇ ਢਿੱਡ ਤੇ ਸੱਚ ਦਾ ਹੋਕਾ,

ਸਭ ਨੂੰ ਸਬਕ ਸਿੱਖਾ ਦੇਣਾ।

ਪੱਲੇ ਜੋ ਹੈ ਇਨਸਾਨੀਅਤ ਨਾਤੇ,

ਗ਼ਰੀਬ ਦੀ ਝੋਲੀ ਪਾ ਦੇਣਾ। 

ਭਾਵੇਂ ਇਹ ਸਭ ਹੁੁੰਦਾ ਘੱਟ ਹੈ,

ਪਰ ਇਹ ਸੋਹਣੀ ਬਾਤ ਹੈ। 

ਤੂੰ ਫਿਰਦਾ ਏੰ ਜਿਸ ਨੂੰ ਭਾਲਦਾ,

ਇਹ �"ਹੀ ਕਰਾਮਾਤ ਹੈ। 


ਮੁਸ਼ਕਲਾਂ ਲੰਘ ਕੇ ਚਿੱਕੜ ਵਿਚ ਵੀ,

ਕਮਲਾਂ ਦਾ ਖਿਲ ਜਾਣਾ। 

ਆਪੇ ਨਾਲ ਕਰ ਗੱਲਾਂ ਸਾਨੂੰ, 

ਸਾਡੇ ਸਵਾਲਾਂ ਦਾ ਮਿਲ ਜਵਾਬ ਜਾਣਾ। 

 

'ਹਰਪ੍ਰੀਤ' ਕੀ ਗੱਲਾਂ ਕਰਦਾ,

ਇਹ ਹਾਲੇ ਸ਼ੁਰੂਆਤ ਹੈ। 

ਤੂੰ ਫਿਰਦਾ ਏੰ ਜਿਸ ਨੂੰ ਭਾਲਦਾ,

ਇਹ �"ਹੀ ਕਰਾਮਾਤ ਹੈ।

ਇਹ �"ਹੀ ਕਰਾਮਾਤ ਹੈ !!

 

              -ਹਰਪ੍ਰੀਤ ਸਿੰਘ "ਅਖਾੜਾ"