ਭਾਜਪਾ ਆਗੂ ਪ੍ਰਵੀਨ ਬਾਂਸਲ ਨੇ ਕੀਤੀ ਮਮਤਾ ਆਸ਼ੂ ਦੇ ਬਿਆਨ ਦੀ ਆਲੋਚਣਾ.
ਲੁਧਿਆਣਾ : ਭਾਰਤੀ ਜਨਤਾ ਪਾਰਟੀ ਕਾਂਗਰਸ ਦੀ ਨੇਤਾ ਸ੍ਰੀਮਤੀ ਮਮਤਾ ਆਸ਼ੂ ਦੇ ਨਾਰੀ ਸ਼ਕਤੀ ਵੰਦਨ ਅਧਿਨੀਅਮ ਬਿਲ ਤੇ ਦਿੱਤੇ ਬਿਆਨ ਦੀ ਨਿਖੇਧੀ ਕਰਦੀ ਹੈ। ਤੁਸੀਂ ਵੇਖਿਆ ਕਿ ਕਿਸ ਤਰ੍ਹਾਂ ਮਹਿਲਾਵਾਂ ਵਿਰੋਧੀ ਕਾਂਗਰਸ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਨੇ ਲੋਕਸਭਾ ਅੰਦਰ ਭੈਣਾਂ ਮਾਤਾਵਾਂ ਲਈ 33 ਪਰਸੈਂਟ ਰਿਜ਼ਰਵੇਸ਼ਨ ਬਿੱਲ ਨੂੰ ਪਾਸ ਨਹੀਂ ਹੋਣ ਦਿੱਤਾ। ਇਸ ਬਿਲ ਰਾਹੀਂ ਜਿੱਥੇ ਮਹਿਲਾਵਾਂ ਨੂੰ ਜਿਆਦਾ ਨੁਮਾਇੰਦਗੀ ਮਿਲ਼ਦੀ ਉੱਸ ਦੇ ਨਾਲ ਨਾਲ ਐਸਸੀ, �"ਬੀਸੀ ਅਤੇ ਹੋਰ ਕੈਟੀਗਰੀ ਦੀ ਨੁਮਾਇੰਦਗੀ ਵਿੱਚ ਵਾਧਾ ਹੁੰਦਾ। ਕਾਂਗਰਸ ਹਮੇਸ਼ਾ ਸੁਧਾਰ ਅਤੇ ਸ਼ੁਸ਼ਾਸ਼ਨ ਦੀ ਵਿਰੋਧੀ ਰਹੀ ਹੈ ਉਹ ਭਾਵੇਂ 370 ਧਾਰਾ, ਜੀਐਸਟੀ, ਤੀਨ ਤਲਾਕ, ਰਾਮ ਮੰਦਿਰ ਯੂ ਸੀ ਸੀ ਆਦਿ ਕੋਈ ਵੀ ਮੁੱਦਾ ਹੋਵੇ।
ਅਫ਼ਸੋਸ ਤਾਂ ਉਦੋਂ ਹੁੰਦਾ ਜਦੋਂ ਕਾਂਗਰਸ ਅਤੇ ਵਿਰੋਧੀ ਧਿਰ ਵਿੱਚ ਮਮਤਾ ਆਸ਼ੂ ਵਰਗੀਆਂ ਸਮਝਦਾਰ ਭੈਣਾ ਵੀ ਅਜੀਹੀ ਗੱਲ ਕਰਨ। ਇਹ ਕਮਜ਼ੋਰ ਅਤੇ ਗ਼ੁਲਾਮ ਮਾਨਸਿਕਤਾ ਦਾ ਵੱਡਾ ਉਦਾਹਰਣ ਹੈ ਕਿ ਲੋਕਾਂ ਦੇ ਹੱਕਾਂ ਲਈ ਲੜਨ ਦੇ ਦਾਅਵੇ ਅਤੇ ਵਾਦੇ ਕਰਨ ਵਾਲ਼ੇ ਆਪਣੇ ਹੱਕਾਂ ਲਈ ਵੀ ਸੰਘਰਸ਼ ਤਾਂ ਛੱਡੋ ਗੱਲ ਵੀ ਨਹੀਂ ਕਰ ਸੱਕਦੇ। ਉਲਟੇ ਆਪਣੇ ਸੀਨਿਅਰ ਨੇਤਾਵਾਂ ਦੇ ਪਾਪਾਂ ਤੇ ਪਰਦਾ ਪਾਉਂਦੇ ਹਨ। ਭਾਜਪਾ ਦੀ ਲੀਡਰਸ਼ਿਪ ਦੀ ਨੀਅਤ ਅਤੇ ਨੀਤੀ ਦਾ ਅੱਜ ਪੂਰੇ ਵਿਸ਼ਵ ਵਿੱਚ ਗੁਣਗਾਨ ਹੁੰਦਾ। ਅਜ ਬੇਟੀ ਬਚਾ�" ਬੇਟੀ ਪੜ੍ਹਾ�" ਤੋਂ ਸ਼ੁਰੂਆਤ ਕਰਕੇ ਸਿਲੰਡਰ, ਸ਼ੌਚਾਲਿਆ, ਮਕਾਨ, ਲੱਖਪਤੀ ਦੀਦੀ, ਪ੍ਰਧਾਨਮੰਤਰੀ ਮਾਤਰੀ ਵੰਦਨ ਯੋਜਣਾ, ਸੁਕਨਯਾ ਸਮਰਿਧੀ ਯੋਜਨਾ ਅਤੇ ਚਾਰ ਸੂਬਿਆਂ ਵਿੱਚ ਪਹਿਲੀ ਵਾਰ ਮੁੱਖਮੰਤਰੀ ਅਤੇ ਦੇਸ਼ ਦੀ ਸਤਿਕਾਰਯੋਗ ਰਾਸ਼ਟਰਪਤੀ ਇੱਕ ਮਹਿਲਾ ਨੂੰ ਬਣਾਉਣ ਦਾ ਕੰਮ ਸਤਿਕਾਰਯੋਗ ਸ੍ਰੀ ਨਰਿੰਦਰ ਮੋਦੀ ਜੀ ਨੇ ਕੀਤਾ। ਮੈਂ ਇਨ੍ਹਾਂ ਨੇਤਾਵਾਂ ਨੂੰ ਪੁੱਛਣਾ ਚਾਹੁੰਨਾ ਕਿ ਸੱਤਰ ਸਾਲਾਂ ਵਿੱਚ ਤੁਸੀਂ ਕਿਉਂ ਨਹੀਂ ਭੈਣਾਂ ਲਈ ਰਿਜਰਵੇਸ਼ਨ ਕੀਤੀ।
ਭੈਣ ਜੀ ਤੁਹਾਡੀ ਜਾਣਕਾਰੀ ਲਈ ਕਈ ਸਾਂਸਦ ਦੇ ਇਲਾਕ਼ੇ ਵਿੱਚ 39 ਲੋਖ ਵੋਟਰ ਹੈ। ਇੱਕ ਐਮ ਐਲ ਏ ਨੂੰ ਦੋ ਲੱਖ ਵੋਟਰਾਂ ਤੱਕ ਪਹੁੰਚ ਰੱਖਣਾ �"ਖਾ ਲਗਦਾ ਹੈ ਤਾਂ ਇੱਕ ਸਾਂਸਦ ਕਿੱਦਾਂ 40 ਲੱਖ ਵੋਟਰਾਂ ਦੀਆਂ ਸਮਸਿਆਵਾਂ ਸੁਣ ਸਕਦਾ ਹੈ। ਇਸ ਲਈ ਨਵੀਂ ਹਦਬੰਦੀ ਜ਼ਰੂਰੀ ਨਹੀਂ ਮਜਬੂਰੀ ਹੈ। ਜਿਆਦਾ ਸਾਂਸਦ ਦੇਸ਼ ਹਿੱਤ ਲਈ ਬਹੁਤਾ ਸੁਝਾਵ ਦੇ ਸਕਦੇ ਹਨ।
ਭਾਜਪਾ ਦੀ ਮਨਸ਼ਾ ਤੇ ਉੰਗਲ ਚੁੱਕਣ ਤੋਂ ਪਹਿਲਾਂ ਆਪਣੇ ਪਿਛੋਕੜ ਵੱਲ ਝਾਤ ਮਾਰਨ ਦੀ ਲੋੜ ਹੈ।
ਨਾਰੀ ਸ਼ਕਤੀ ਵੰਦਨ ਅਧਿਨਿਯਮ ਬਿੱਲ ਦੀ ਵਿਰੋਧ ਕਰਕੇ ਤੁਸੀਂ ਦੇਸ਼ ਦੀ ਤਰੱਕੀ, ਭੈਣਾਂ, ਦਲਿਤ, �"ਬੀਸੀ, ਦਾ ਵਿਰੋਧ ਕੀਤਾ ਹੈ। ਦੇਸ਼ ਤੁਹਾਨੂੰ ਕਦੇ ਮੁਆਫ਼ ਨਹੀਂ ਕਰੇਗਾ। ਦੇਸ਼ ਦੀ ਨਾਰੀ ਹੁਣ ਕਾਂਗਰਸ ਮੁਕਤ ਭਾਰਤ ਬਣਾ ਕੇ ਰਹੇਗੀ।
