ਕੀਤਾ ਕਰਾਇਆ ਆਪਣਾ .

ਕੋਰੋਨਾ ਨੂੰ ਹਰ ਕੋਈ

ਪ੍ਰਕੋਪ ਰੱਬ ਦਾ ਕਹੀ ਜਾਂਦਾ ਏ।

ਉਹ ਖੁਦ ਹੈਰਾਨ ਏ

ਇਨਸਾਨ ਕੀ ਕਰੀ ਜਾਂਦਾ ਏ।

ਆਪਣੀਆਂ ਗਲਤੀਆਂ ਤੋਂ ਆਪੇ ਡਰੀ ਜਾਂਦਾ ਏ।

ਕੀਤਾ ਕਰਾਇਆ ਆਪਣਾ,

ਦੋਸ਼ ਰੱਬ ਸਿਰ ਮੜ੍ਹੀ ਜਾਂਦਾ ਏ।


 ਨਜ਼ਰੋਂ ਸੀ ਓਝਲ ਹੋਣ ਲੱਗੀ ਕਾਇਨਾਤ ਜੋ 

ਦੇਖ ਹੁਣ ਸੋਹਣੀ ਨਜ਼ਰ ਆਈ ਏ ।

ਸਾਹ ਆਇਆ ਪਸ਼ੂ-ਪੰਛੀਆਂ ਨੂੰ

ਸੋਹਣੀ ਹਰਿਆਲੀ ਛਾਈ ਏ।

ਜ਼ਿੰਦਗੀ ਤਾਂ ਸ਼ਾਂਤ ਹੈ

ਕਿਉਂ ਭੱਜ-ਦੌੜ ਕਰੀ ਜਾਂਦਾ ਏ ।

ਕੀਤਾ ਕਰਾਇਆ ਆਪਣਾ

ਦੋਸ਼ ਰੱਬ ਸਿਰ ਮੜ੍ਹੀ ਜਾਂਦਾ ਏ।


ਨਾਮ ਉਸਦੇ 'ਤੇ ਕਰੇ ਸੇਵਾ 

ਫੋਟੋ ਆਪਣੀ ਪਾਈ ਜਾਂਦਾ ਏ ।

ਮੁੱਠ ਚੌਲਾਂ ਦੀ ਵੰਡ, ਖੁਦ ਨੂੰ ਦਾਨੀ ਕਹਾਈ ਜਾਂਦਾ ਏ ।

ਦੂਜਾ ਨਾ ਹੋ ਜਾਵੇ ਵੱਡਾ 

ਦੇਖ ਦੇਖ ਸੜੀ ਜਾਂਦਾ ਏ ।

ਕੀਤਾ ਕਰਾਇਆ ਆਪਣਾ

ਦੋਸ਼ ਰੱਬ ਸਿਰ ਮੜ੍ਹੀ ਜਾਂਦਾ ਏ।


ਇਨਸਾਨੀਅਤ ਤੇ ਸਮਾਂ ਆਇਆ ਮਾੜਾ,

ਤਕੜਾ ਹੋ ਸੰਭਾਲ।

ਤੂੰ ਕੁਦਰਤ ਦਾ,ਕੁਦਰਤ ਹੈ ਤੇਰੀ,

ਅੱਗੇ ਤੋਂ ਰੱਖ ਖਿਆਲ ।

ਭਿਆਨਕ ਹੋ ਸਕਦੀ ਏ ਧਰਤੀ, 

ਜੇ ਨਾ ਰੁਕਿਆ ਇਨਸਾਨ ।

ਦੁਸ਼ਮਣ ਕੋਈ ਨਹੀ ਤੂੰ ਖੁਦ

ਆਪਣੇ ਹੱਥੀ ਮਰੀ ਜਾਂਦਾ ਏੰ।

ਕੀਤਾ ਕਰਾਇਆ ਆਪਣਾ

ਦੋਸ਼ ਰੱਬ ਸਿਰ ਮੜ੍ਹੀ ਜਾਂਦਾ ਏੰ ।

 

              ✍ਪ੍ਭਦਿਆਲ ਸਿੱਧੂ