ਗਾਨੀ .

 

"ਹਾਂ ਬਾਈ ! ਕਿੱਧਰ ਨੂੰ ਵੇਖੀ ਜਾਨਾਂ ਤੂੰ,ਐਥੇ ਰੋਹੀਆਂ ਚ' ਫੁੱਲ ਭਾਲਦਾ"ਜੀਤਾ ਮੇਲੇ ਵਿੱਚ ਐਧਰ �"ਧਰ ਦੇਖ ਰਹੇ ਆਪਨੇ ਆੜੀ ਧਰਮੇ ਦੇ ਮੋਢੇ ਤੇ ਹੱਥ ਰੱਖ ਹਾਸੇ ਵਿੱਚ �"ਹਨੂੰ ਕਹਿੰਦਾ ਹੈ।

ਓਏ ,ਜੀਤੇਆ ਫੁੱਲ ਤਾਂ ਟਿੱਬਿਆਂ ਤੇ ਵੀ ਵਿਖ ਜਾਂਦੇ ਆ ਬੱਸ ਅੱਖ ਵੇਖਣ ਵਾਲੀ ਚਾਹੀਦੀ ਆ"ਧਰਮਾ ਜੀਤੇ ਨੂੰ ਜਵਾਬ ਦਿੰਦਾ ਤੇ ਦੋਵੇਂ ਜਾਣੇ ਹੱਸਦੇ ਹੱਸਦੇ ਹਲਵਾਈ ਦੀ ਦੁਕਾਨ ਵੱਲ ਨੂੰ ਤੁਰ ਪੈਂਦੇ ਆ।

"ਹਾਂ ਹਲਵਾਈਆਂ, ਜਲੇਬੀਆਂ ਮਿੱਠੀਆਂ ਨੇ ਜਾਂ ਕਰਾਰੀਆਂ" ਜੀਤਾ ਅਪਨੇ ਸੁਭਾਅ ਤੋਂ ਮਜਬੂਰ ਹਲਵਾਈ ਨੂੰ ਛੇੜ ਬੈਠਦਾ ਹੈ। ਅਗਿਓਂ ਹਲਵਾਈ ਵੀ ਤੱਤਾ ਹੋ ਬੋਲ ਪੈਂਦਾ " ਜਵਾਨਾਂ ਅਸੀਂ ਤਾਂ ਮਿੱਠੀਆਂ ਹੀ ਲਾਹੁਦੇਂ ਆਂ ਹਾਂ ਜੇ ਤੇਰਾ ਕਰਾਰੀਆਂ ਖਾਣ ਨੂੰ ਜੀ ਕਰਦਾ ਉਹਦਾ ਵੀ ਪ੍ਰਬੰਧ ਹੈ ਸਾਡੇ ਕੋਲ" ਜੀਤਾ ਝੇਪ ਵਿੱਚ ਆ ਕੇ ਬੋਲਦਾ ਹੈ "ਚੱਲ ਪਾਈਆ ਤੋਲ ਦੇ। " ਐਡਾ ਮਾੜਾ ਹਾਜ਼ਮਾਂ ਕਰਾਰੀਆਂ ਖਾਣ ਆਲੇ ਦਾ" ਹਲਵਾਈ ਹੱਸਦਾ ਹੱਸਦਾ ਜੀਤੇ ਨੂੰ ਕਹਿੰਦਾ ਹੈ, ਓਏ ਖਾਣ ਨੂੰ ਤਾਂ ਤੇਰੀ ਪੂਰੀ ਦੁਕਾਨ ਖਾ ਜਾਈਏ ਅਸੀਂ"ਜੀਤਾ ਐਨਾ ਕਹਿੰਦਾਂ ਹੀ ਹੈ ਕਿ ਧਰਮਾਂ ਨੂੰ ਗਲਾਵੇਂ ਤੋਂ ਫੜ ਹਲਵਾਈ ਦੀ ਦੁਕਾਨ ਤੋਂ ਪਰਾਂ ਵੱਲ ਲੈ ਜਾਂਦਾ।

ਦੋਵੇਂ ਜਾਣੇ ਤੁਰਦੇ ਤੁਰਦੇ ਬਣਜਾਰਿਆਂ ਦੀਆਂ ਦੁਕਾਨਾਂ ਵੱਲ ਨੂੰ ਹੋ ਜਾਂਦੇ ਆ ,ਜਿੱਥੇ ਕੁੜੀਆਂ ਦੀ ਭੀੜ ਹੁੰਦੀ ਆ,"ਲੈ ਬਾਈ ਆ ਗੲੇ ਬਾਗਾਂ ਵਿੱਚ" ਜੀਤਾ ਜਵਾਨੀ ਦੇ ਜੋਸ਼ ਵਿੱਚ ਧਰਮੇ ਨੂੰ ਕਹਿੰਦਾ ਹੈ। ਪਰ ਧਰਮੇ ਦੀਆਂ ਅੱਖਾਂ ਇੰਝ ਅੱਡੀਆਂ ਹੋਈਆਂ ਸੀ ਜਿਵੇਂ ਓਹਨੇ ਕਿਸੇ ਹੂਰ ਪਰੀ ਨੂੰ ਵੇਖ ਲਿਆ ਹੋਵੇ। �"ਹਦੀਆਂ ਅੱਖਾਂ ਸਾਹਮਣੇ ਦੁਕਾਨ ਤੇ ਬੈਠੀ ਇੱਕ ਬਣਜਾਰਨ ਜਿਵੇਂ ਰੱਬ ਨੇ ਵਹਿਲੇ ਬੈਠ ਕੇ ਕੋਈ ਮੂਰਤ ਬਣਾਈ ਹੋਵੇ ਤੇ �"ਹ ਵਿੱਚ ਜਾਨ ਪਾ �"ਹਨੂੰ ਉਸ ਦੁਕਾਨ ਤੇ ਬਿਠਾ ਗਿਆ ਹੋਵੇ।

ਓਏ ਜੀਤੇ, ਔਹ ਵੇਖ ਓਏ  ਚੰਨ ਜ਼ਮੀਨ ਤੇ ਉੱਤਰ ਆਇਆ"ਜੀਤੇ ਨੂੰ ਲੱਗਿਆ ਧਰਮਾਂ ਉਂਝ ਹੀ ਬੋਲ ਰਿਹਾ,ਆਖਰ ਸਰਦਾਰਾਂ ਦਾ ਮੁੰਡਾ ਇੱਕ ਬਣਜਾਰਨ ਤੇ ਕਿੰਨਾ ਕ ਡੁੱਲ੍ਹ ਸਕਦਾ।ਪਰ ਇਹ ਸਿਰਫ ਧਰਮੇ ਨੂੰ ਹੀ ਪਤਾ ਸੀ ਉਸਦੇ ਦਿਲ ਤੇ ਕੀ ਬੀਤ ਰਹੀ ਸੀ।"ਤੂੰ ਜੀਤੇ ਐਥੇ ਹੀ ਖੜ ਮੈਂ ਹੁਣੇ ਆਇਆ" ਧਰਮਾ ਜੀਤੇ ਦੇ ਹਾਂ -ਨਾਂਹ ਕਹਿਣ ਤੋਂ ਪਹਿਲਾਂ ਹੀ ਓਹਦੇ ਕੋਲੋਂ ਤੁਰ ਉਸ ਬਣਜਾਰਨ ਦੀ ਦੁਕਾਨ ਤੇ ਜਾ ਬੈਠਾ।ਧਰਮਾ ਅੱਜ ਚੰਨ ਨੂੰ ਕੋਲੋਂ ਦੇਖ ਰਿਹਾ ਸੀ, ਇੱਕ ਗਾਨੀ ਵੱਲ ਇਸ਼ਾਰਾ ਕਰ ਕੇ ਧਰਮਾਂ ਬੋਲਿਆਂ "ਜੀ,ਆਹ ਗਾਨੀ ਦਾ ਕੀ ਮੁੱਲ ਆ", ਬਣਜਾਰਨ ਆਪਨੇ ਗੁਲਾਬ ਜਿਵੇਂ ਬੁੱਲ੍ਹਾਂ ਦੀ ਚੁੱਪੀ ਤੋੜਦੀ ਹੋਈ ਬੋਲੀ "ਸੀ,ਦੌ ਰੁਪਏ"। ਦੌ ਰੁਪਇਆਂ ਵਿੱਚ ਗਾਨੀ ਫੜ ਉਹ ਓਓਸੇ ਦੀ ਦੁਕਾਨ ਉੱਤੇ ਰੱਖ ਤੁਰਨ ਹੀ ਲੱਗਿਆ ਸੀ ਕੀ ਉਹ ਬੋਲ ਪਈ "ਸਰਦਾਰ ਜੀ ਆਹ ਆਪਨੀ ਗਾਨੀ ਤਾਂ ਲੈ ਓ ਗਿਓਂ! ਧਰਮੇ ਨੇ ਕਿਹਾ ਇਹ ਤੇਰੇ ਲਈ ਹੀ ਆ।ਇਹ ਸੁਣਦੇ ਸਾਰ ਬਣਜਾਰਨ ਨੇ ਗਾਨੀ ਪਰ੍ਹਾਂ ਵੱਲ ਨੂੰ ਸੁੱਟ ਦਿੱਤੀ ਤੇ ਗਾਨੀ ਦੇ ਮਣਕੇ ਲੋਕਾਂ ਦੇ ਪੈਰਾਂ ਥੱਲੇ ਫੈਲ ਗੲੇ।

‌ਜੀਤਾ ਦੂਰ ਖੜ੍ਹਾ ਸਭ ਦੇਖ ਰਿਹਾ ਸੀ ਤੇ ਧਰਮੇ ਨੂੰ ਹੱਸਦਾ ਹੋਇਆ ਬੋਲਿਆ ਇਹ ਕੀ ਮਖੌਲ ਹੋ ਗਿਆ," ਹਾਂ,ਬਾਈ ਮਖੌਲ ਹੀ ਹੋਇਆ"ਧਰਮਾ ਪੋਲੀ ਜਿਹੀ ਆਵਾਜ਼ ਵਿੱਚ ਜਵਾਬ ਦਿੰਦਾ ਤੇ ਗਾਨੀ ਦਾ ਇੱਕ ਮਨਕਾ ਹੱਥ ਵਿੱਚ ਫੜ ਢਲਦੇ ਸੂਰਜ ਦੀ ਲਾਲੀ ਨਾਲ ਮੇਲੇ ਤੋਂ ਪਿੰਡ ਵੱਲ ਨੂੰ ਤੁਰ ਪੈਂਦੇ ਆ।।