ਜਰਨੈਲ ਸਿੰਘ ਸ਼ਿਮਲਾਪੁਰੀ ਵੱਲੋਂ ਪਾਰਟੀ ਦੀ ਮਜ਼ਬੂਤੀ ਲਈ ਪਿੰਡਾਂ ਦਾ ਦੌਰਾ.
ਹਲਕਾ ਗਿੱਲ ਦੇ ਕਾਂਗਰਸੀਆਂ ਨੂੰ ਵਿਧਾਨ ਸਭਾ ਚੋਣਾਂ ਲਈ ਸ਼ਿਮਲਾਪੁਰੀ ਵਲੋਂ ਪਿੰਡਾਂ 'ਚ ਜਾ ਕੇ ਕੀਤਾ ਜਾ ਰਿਹੈ ਲਾਮਬੰਦ ਮਿਲ ਰਿਹੈ ਭਰਵਾਂ ਹੁੰਗਾਰਾ
ਲੁਧਿਆਣਾ, 22 ਅਪ੍ਰੈਲ (ਸਹਿਗਲ) : ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦਾ ਸਮਾਂ ਨਜ਼ਦੀਕ ਆਉਣ ਤੇ ਜਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਦੇ ਮੁੱਖ ਬੁਲਾਰੇ, ਡਿਪਟੀ ਮੇਅਰ ਪਤੀ ਅਤੇ ਵਿਧਾਨ ਸਭਾ ਹਲਕਾ ਗਿੱਲ ਤੋਂ ਸੰਭਾਵੀ ਉਮੀਦਵਾਰ ਸ. ਜਰਨੈਲ ਸਿੰਘ ਸ਼ਿਮਲਾਪੁਰੀ ਵਲੋਂ ਹਲਕੇ ਦੇ ਪਿੰਡਾਂ ਵਿਚ ਜਾ ਕੇ ਕਾਂਗਰਸੀ ਵਰਕਰਾਂ ਨੂੰ ਪਾਰਟੀ ਦੇ ਹੱਕ ਵਿੱਚ ਲਾਮਬੰਦ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਅੱਜ ਪਿੰਡ ਭੁੱਟਾ ਵਿਖੇ ਸ. ਜਰਨੈਲ ਸਿੰਘ ਸ਼ਿਮਲਾਪੁਰੀ ਨੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ ਕੀਤੀਆਂ ਅਤੇ ਉਨ੍ਹਾਂ ਨੂੰ ਕਾਂਗਰਸ ਪਾਰਟੀ ਦੀਆ ਲੋਕ ਪੱਖੀ ਨੀਤੀਆਂ ਅਤੇ ਆਪ ਸਰਕਾਰ ਦੀਆਂ ਪੰਜਾਬ ਨੂੰ ਲੁੱਟਣ ਵਾਲਿਆ ਚਾਲਾਂ ਸਬੰਧੀ ਜਾਣਕਾਰੀ ਦਿੱਤੀ। ਮੀਟਿੰਗ ਦੌਰਾਨ ਸ. ਸ਼ਿਮਲਾਪੁਰੀ ਨੇ ਕਿਹਾ ਕਿ ਪੰਜਾਬ ਵਾਸੀਆਂ ਨੂੰ ਬਦਲਾਅ ਦਾ ਲਾਰਾ ਲਾ ਕੇ ਜਦ ਦੀ ਆਮ ਆਦਮੀ ਪਾਰਟੀ ਸਤਾ ਵਿਚ ਆਈ ਹੈ, ਉਸ ਸਮੇਂ ਤੋਂ ਇਸ ਦੇ ਆਗੂਆਂ ਨੇ ਪੰਜਾਬ ਵਾਸੀਆਂ ਨੂੰ ਲੁੱਟਣ ਅਤੇ ਕੁੱਟਣ ਤੋਂ ਸਿਵਾ ਕੁਝ ਨਹੀਂ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਆਪ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਨੇ ਆਪਣੇ ਘਰ ਭਰਨ ਲਈ ਪੰਜਾਬ ਦੇ ਸਿਰ ਤੇ ਲੱਖਾਂ ਕਰੋੜ ਰੁਪਏ ਦਾ ਕਰਜ਼ਾ ਚੜ੍ਹਾ ਦਿੱਤਾ, ਜਿਹੜੇ ਵਿਧਾਇਕ ਸਾਈਕਲ ਜਾਂ ਸਕੂਟਰ ਤੇ ਸਵਾਰੀ ਕਰਦੇ ਸਨ ਉਨ੍ਹਾਂ ਕੋਲ ਲਗਜ਼ਰੀ ਕਾਰਾ ਆ ਗਈਆਂ, ਚਿੱਟੀ ਮੋਟੀ ਦੁਕਾਨਦਾਰੀ ਕਰਨ ਵਾਲੇ ਅਤੇ ਆਮ ਮਾਮੂਲੀ ਜਿਹੇ ਘਰਾਂ ਵਿਚ ਰਹਿਣ ਵਾਲਿਆਂ ਦੀਆ ਕਈ ਕਈ ਕਿਲਿਆਂ ਵਿੱਚ ਕੋਠੀਆਂ ਬਣ ਗਈਆਂ। ਸ਼ਿਮਲਾਪੁਰੀ ਨੇ ਹੋਰ ਕਿਹਾ ਕਿ ਪੰਜਾਬ ਦੇ ਪੈਸੇ ਨਾਲ ਆਮ ਆਦਮੀ ਪਾਰਟੀ ਸਾਰੇ ਦੇਸ਼ ਵਿੱਚ ਆਪਣਾ ਪ੍ਰਚਾਰ ਕਰਕੇ ਨਜ਼ਰ ਆ ਰਹੀ ਹੈ ਅਤੇ ਸਾਰਾ ਬੋਝ ਪੰਜਾਬ ਵਾਸੀਆਂ ਤੇ ਪੈ ਰਿਹਾ ਹੈ ਉਹਨਾਂ ਕਿਹਾ ਕਿ ਪੰਜਾਬ ਵਿੱਚ ਜਿਹੜੇ ਵੀ ਕੰਮ ਚੱਲ ਰਹੇ ਹਨ ਉਸਦੇ ਠੇਕੇ ਦਿੱਲੀ ਜਾਂ ਯੂਪੀ ਦੇ ਠੇਕੇਦਾਰਾਂ ਨੂੰ ਦਿੱਤੇ ਜਾ ਰਹੇ ਹਨ ਜੋ ਕਿ ਅੱਗੇ ਪੰਜਾਬ ਦੇ ਠੇਕੇਦਾਰਾਂ ਨੂੰ ਆਪਣਾ ਮੁਨਾਫਾ ਰੱਖ ਕੇ ਦੇ ਰਹੇ ਹਨ ਪੰਜਾਬ ਦਾ ਸਾਰਾ ਪੈਸਾ ਆਮ ਆਦਮੀ ਪਾਰਟੀ ਦੇ ਦਿੱਲੀ ਵਾਲੇ ਆਗੂਆਂ ਦੀਆਂ ਤਜੋਰੀਆਂ ਵਿੱਚ ਜਾ ਰਿਹਾ ਹੈ ਸਰਦਾਰ ਸ਼ਿਮਲਾਪੁਰੀ ਨੇ ਕਿਹਾ ਕਿ ਜੇਕਰ ਪੰਜਾਬ ਦਾ ਪੈਸਾ ਪੰਜਾਬ ਵਿੱਚ ਹੀ ਰੱਖਣਾ ਹੈ ਤਾਂ ਆਉਣ ਵਾਲੀ ਸਰਕਾਰ ਕਾਂਗਰਸ ਪਾਰਟੀ ਦੀ ਬਣਾਉਣੀ ਅਤੀ ਜਰੂਰੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਲੋਟੂ ਟੋਲੇ ਦੀਆ ਕੀਤੀਆਂ ਗਈਆਂ ਲੁੱਟਾਂ ਅਤੇ ਕਾਂਗਰਸ ਪਾਰਟੀ ਦੀਆ ਪੰਜਾਬ ਪੱਖੀ ਨੀਤੀਆਂ ਨੂੰ ਘਰ ਘਰ ਪੁਣਚਾਉਣ ਲਈ ਦਿਨ ਰਾਤ ਇਕ ਕਰ ਦਿਓ।
ਇਸ ਮੌਕੇ ਤੇ ਪਿੰਡ ਵਾਸੀਆਂ ਨੇ ਜਿਥੇ ਆਪ ਸਰਕਾਰ ਵਿਰੁੱਧ ਗੁਭ ਗੁਹਾੜ ਕਢਿਆ ਉਥੇ ਕਾਂਗਰਸੀ ਆਗੂਆਂ ਤੇ ਵੀ ਉਨ੍ਹਾਂ ਦੀ ਸਾਰ ਨਾ ਲੈਣ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਪਾਰਟੀ ਲਈ ਪਿੰਡਾਂ ਵਿਚ ਜੱਦੀ ਪੁਸ਼ਤੀ ਦੁਸ਼ਮਣੀਆਂ ਪੈ ਜਾਂਦੀਆਂ ਹਨ ਪ੍ਰੰਤੂ ਲੋੜ ਪੈਣ ਤੇ ਸਾਡੇ ਕਈ ਆਗੂ ਮਦਦ ਤਾਂ ਕੀ ਕਰਨੀ ਹੈ, ਫੋਨ ਵੀ ਨਹੀਂ ਚੁੱਕਦੇ। ਇਸ ਤੇ ਸ. ਸ਼ਿਮਲਾਪੁਰੀ ਨੇ ਵਿਸ਼ਵਾਸ਼ ਦੁਆਇਆ ਕਿ ਮੈਂ ਹਲਕਾ ਨਿਵਾਸੀਆਂ ਦੇ ਦੁੱਖ ਸੁੱਖ ਵਿਚ ਸਦਾ ਮੋਢੇ ਨਾਲ ਮੋਢਾ ਜੋੜ ਕੇ ਖੜਾ ਰਹਾਂਗਾ। ਇਸ ਮੌਕੇ ਸਾਬਕਾ ਸਰਪੰਚ ਜਗਮੇਲ ਸਿੰਘ, ਸਾਬਕਾ ਸਰਪੰਚ ਰਜਿੰਦਰਪਾਲ ਸਿੰਘ, ਸਾਬਕਾ ਸਰਪੰਚ ਪਿਆਰਾ ਸਿੰਘ, ਪ੍ਰਧਾਨ ਜਗਤਾਰ ਸਿੰਘ ਭੋਲਾ,ਅਮਨਾ ਪੰਚ, ਭਿੰਦਰ ਸਿੰਘ ਪੰਚ, ਪ੍ਰਭਜੋਤ ਸਿੰਘ ਪੰਚ, ਗੁਰਪ੍ਰੀਤ ਸਿੰਘ ਪੰਚ, ਜੀਵਨ ਸਿੰਘ, ਦਵਿੰਦਰ ਸਿੰਘ, ਕੁਲਦੀਪ ਸਿੰਘ ਕੀਪੀ, ਗੁਰਮੇਲ ਸਿੰਘ, ਬਲਰਾਜ ਸਿੰਘ, ਸੋਹਣ ਸਿੰਘ, ਲਵਪ੍ਰੀਤ ਸਿੰਘ, ਸੁਖਜੀਵਨ ਸਿੰਘ, ਨਰਿੰਦਰਪਾਲ ਸਿੰਘ, ਬਿੰਦਰ ਮੰਡ,ਨਿਰਮਲ ਸਿੰਘ, ਨਛੱਤਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜਰ ਸਨ।
