ਸੋਖੀ ਦੀ ਅਗਵਾਈ ਵਿਚ ਧਰਨੇ.

ਪੰਜਾਬ ਵਿੱਚ ਲੱਗ ਰਹੇ ਲੰਬੇ ਲੰਬੇ ਬਿਜਲੀ ਕੱਟਾ ਵਿਰੁੱਧ ਵਿੱਚ ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਪੱਧਰ ਦੇ ਰੋਸ ਧਰਨੇ ਭਲਕੇ

-ਹਲਕਾ ਆਤਮ ਨਗਰ ਦਾ ਜਨਤਾ ਨਗਰ ਮੰਡਲ ਸਾਹਮਣੇ ਜਗਬੀਰ ਸਿੰਘ ਸੋਖੀ ਦੀ ਅਗਵਾਈ ਹੇਠ ਲਗੇਗਾ ਵਿਸ਼ਾਲ ਧਰਨਾ

ਲੁਧਿਆਣਾ, 28 ਅਪ੍ਰੈਲ (ਵ.ਸ) ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਲੋਕਾਂ ਨੂੰ ਲਾਰੇ ਲਾਉਣ ਅਤੇ ਗੁੰਮਰਾਹ ਕਾਰਨ ਵਾਲੀਆਂ ਨੀਤੀਆਂ ਦੇ ਤਹਿਤ ਪੰਜਾਬ ਵਾਸੀਆਂ ਨੂੰ ਨਿਰਵਿਘਨ ਬਿਜਲੀ ਦੇਣ ਦੇ ਵਾਅਦੇ ਦੇ ਬ ਵਜੂਦ ਲੱਗ ਰਹੇ ਲੰਬੇ ਲੰਬੇ ਕੱਟਾ ਦੇ ਵਿਰੋਧ ਵਿੱਚ ਸਮੁੱਚੇ ਪੰਜਾਬ ਦੇ ਵਿਧਾਨ ਸਭ ਹਲਕਿਆਂ ਵਿਚ ਸਥਿਤ ਬਿਜਲੀ ਘਰਾ ਦੇ ਸਾਹਮਣੇ ਹਲਕਾ ਇੰਚਾਰਜਾਂ ਦੀ ਅਗਵਾਈ ਹੇਠ ਰੋਸ ਧਰਨੇ ਦਿੱਤੇ ਜਾ ਰਹੇ ਹਨ। ਇਸੇ ਲੜੀ ਤਹਿਤ ਵਿਧਾਨ ਸਭ ਹਲਕਾ ਆਤਮ ਨਗਰ ਦੇ ਇੰਚਾਰਜ ਅਤੇ ਜਨਰਲ ਸਕੱਤਰ ਪੰਜਾਬ ਸ਼੍ਰੋਮਣੀ ਅਕਾਲੀ ਦਲ ਸ. ਜਗਬੀਰ ਸਿੰਘ ਸੋਖੀ ਦੀ ਅਗਵਾਈ ਹੇਠ ਜਨਤਾ ਨਗਰ ਮੰਡਲ ਗਿੱਲ ਰੋਡ ਵਿਖੇ 30 ਅਪ੍ਰੈਲ ਦਿਨ ਵੀਰਵਾਰ ਸਵੇਰੇ 11 ਵਜੇ ਇਕ ਵਿਸ਼ਾਲ ਰੋਸ ਧਰਨਾ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਲਕਾ ਇੰਚਾਰਜ ਸ. ਜਗਬੀਰ ਸਿੰਘ ਸੋਖੀ ਨੇ ਦੱਸਿਆ ਕਿ ਇਸ ਵਿਸ਼ਾਲ ਰੋਸ ਧਰਨੇ ਵਿੱਚ ਮਾਨ ਸਰਕਾਰ ਦੇ ਝੂਠੇ ਵਾਅਦਿਆਂ ਦੀ ਪੋਲ ਸਰੇ ਬਾਜ਼ਾਰ ਖੋਲੀ ਜਾਵੇਗੀ ਕਿ ਕਿਸ ਤਰਾਂ ਪੰਜਾਬ ਵਾਸੀਆਂ ਨੂੰ ਬਦਲਾਅ ਦਾ ਨਾਅਰਾ ਦਿੰਦੇ ਹੋਏ ਝੂਠੀਆਂ ਗਰੰਟੀਆ ਦੇ ਕੇ ਸਤਾ ਹਾਸਲ ਕੀਤੀ ਅਤੇ ਸਤਾ ਹਾਸਲ ਕਰਦੇ ਹੀ ਕਿਸ ਤਰਾਂ ਕਥਿਤ ਕੱਟੜ ਇਮਾਨਦਾਰ ਸਰਕਾਰ ਭ੍ਰਿਸ਼ਟਾਚਾਰ ਵਿੱਚ ਗਲਤਾਨ ਹੋ ਗਈ। ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਇਮਾਨਦਾਰ ਦੱਸਣ ਵਾਲੇ ਆਪ ਮੰਤਰੀ ਅਤੇ ਵਿਧਾਇਕ ਸਕੂਟਰਾਂ ਮੋਟਰ ਸਾਈਕਲਾਂ ਤੋਂ ਲਗਜ਼ਰੀ ਗੱਡੀਆਂ ਤੇ ਆ ਗਏ ਅਤੇ 100 - 200 ਵਰਗ ਗਜ ਦੇ ਮਕਾਨ ਵਾਲੇ ਕਈ ਕਈ ਕਿਲਿਆਂ ਵਿੱਚ ਕੋਠੀਆਂ ਬਣਾ ਗਏ। ਸ. ਸੋਖੀ ਨੇ ਹੋਰ ਕਿਹਾ ਕਿ ਜਿਵੇਂ ਜਿਵੇਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਹਨ, ਪੰਜਾਬ ਵਾਸੀ ਆਪ ਆਗੂਆਂ ਦੀਆ ਧੱਕੇਸ਼ਾਹੀਆ ਦਾ ਵਿਰੋਧ ਕਰਨ ਲਗ ਪਏ ਹਨ ਅਤੇ ਚੋਣ ਜਾਬਤਾ ਲਗਦੇ ਹੀ ਲੋਕਾਂ ਨੇ ਇਨ੍ਹਾਂ ਨੂੰ ਆਪਣੇ ਗਲੀ ਮੁਹੱਲਿਆਂ ਵਿਚ ਵੜਨ ਨਹੀਂ ਦੇਣਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਤਰੱਕੀ ਲਈ ਪੰਜ ਵਾਸੀ ਦਿੱਲੀ ਵਾਲੀਆਂ ਸਿਆਸੀ ਪਾਰਟੀਆਂ ਨੂੰ ਛੱਡ ਕੇ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਪਹਿਲ ਦੇਣ ਅਤੇ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸਰਕਾਰ ਬਣਾਉਣ ਤਾਂ ਜੌ ਜਿੱਥੇ ਪੰਜਾਬ ਨੂੰ ਲੋਟੂ ਟੋਲੇ ਤੋਂ ਛੁਟਕਾਰਾ ਮਿਲੇਗਾ, ਉਥੇ ਪੰਜਾਬ ਮੁੜ ਤੋਂ ਤਰੱਕੀ ਦੀਆਂ ਲੀਹਾਂ ਤੇ ਤੁਰ ਸਕੇਗਾ।