ਬਿਜਲੀ ਮੁਲਾਜ਼ਮ ਜਥੇਬੰਦੀਆਂ ਅੱਗੇ ਝੁਕੀ ਮੈਨੇਜਮੈਂਟ.
JE ਬਲਬੀਰ ਚੰਦ ਬਹਾਲ
ਦੋ ਦਿਨ ਤੋਂ ਚੀਫ ਦਫਤਰ ਚ ਧਰਨਾ ਲਗਾਈ ਬੈਠੇ ਸਨ ਬਿਜਲੀ ਮੁਲਾਜਮ
ਲੁਧਿਆਣਾ 29 ਅਪ੍ਰੈਲ (ਗੀਤਾ ਸਕਸੈਨਾ) : ਬਿਜਲੀ ਨਿਗਮ ਦੀ ਮੈਨੇਜਮੈਂਟ ਨੇ ਬਿਜਲੀ ਮੁਲਾਜਮ ਜੱਥੇਬੰਦੀਆਂ ਦੇ ਸਾਂਝੇ ਸੰਘਰਸ਼ ਅੱਗੇ ਝੁਕਦਿਆਂ ਬਿਨਾ ਕਸੂਰ ਤੋਂ ਮੁਅੱਤਲ ਕੀਤੇ 66 ਕੇਵੀ ਸਬ ਸਟੇਸ਼ਨ ਨੂਰੇਵਾਲ ਦੇ ਇੰਚਾਰਜ ਜੇਈ ਬਲਬੀਰ ਚੰਦ ਨੂੰ ਆਖਰਕਾਰ ਬਹਾਲ ਕਰ ਦਿੱਤਾ। ਜੇਈ ਬਲਬੀਰ ਚੰਦ ਦੀ ਮੁਅਤਲੀ ਨੂੰ ਰੱਦ ਕਰਵਾਉਣ ਲਈ ਕੱਲ ਰੋਹ ਚ ਆਏ ਬਿਜਲੀ ਮੁਲਾਜਮ ਆਗੂਆਂ ਨੇ ਜੁਆਇੰਟ ਫੋਰਮ ਅਤੇ ਬਿਜਲੀ ਏਕਤਾ ਮੰਚ ਦੀ ਅਗਵਾਈ ਹੇਠ ਤਿੱਖਾ ਸੰਘਰਸ਼ ਸ਼ੁਰੂ ਕਰ ਦਿੱਤਾ ਗਿਆ ਸੀ। ਸਿਟੀ ਸੈਂਟਰ ਡਵੀਜ਼ਨ ਚ ਗੇਟ ਰੈਲੀ ਕਰਨ ਉਪਰੰਤ ਜਿਓ ਹੀ ਉਹ ਪੁਨਰਦੀਪ ਸਿੰਘ ਬਰਾੜ ਚੀਫ ਇੰਜੀਨੀਅਰ ਪੀ ਐਂਡ ਐਮ ਪੰਜਾਬ ਦੇ ਦਫਤਰ ਚ ਪੁੱਜੇ ਤਾਂ ਉਨ੍ਹਾਂ ਵੱਲੋਂ ਕੀਤੇ ਵਿਵਹਾਰ ਤੋਂ ਗੁਸਾਏ ਬਿਜਲੀ ਮੁਲਾਜਮਾਂ ਨੇ ਉਨ੍ਹਾਂ ਦਾ ਘਿਰਾਓ ਕਰਨ ਉਪਰੰਤ ਮੁੱਖ ਗੇਟ ਉੱਤੇ ਹੀ ਧਰਨਾ ਲਗਾ ਦਿੱਤਾ ਸੀ ਜੋ ਦੇਰ ਰਾਤ ਸਾਢੇ ਸੱਤ ਵਜੇ ਤੱਕ ਜਾਰੀ ਰਿਹਾ। ਏਸੀਪੀ ਸਰਬਜੀਤ ਸਿੰਘ ਚੀਮਾ ਸਮੇਤ ਬਿਜਲੀ ਨਿਗਮ ਦੇ ਹੋਰਨਾ ਉੱਚ ਅਧਿਕਾਰੀਆਂ ਦੀ ਹਾਜਰੀ ਚ ਬਿਜਲੀ ਮੁਲਾਜਮਾਂ ਦੀਆਂ ਜੱਥੇਬੰਦੀਆਂ ਦੇ ਆਗੂਆਂ ਨਾਲ ਪੁਨਰਦੀਪ ਸਿੰਘ ਬਰਾੜ ਵੱਲੋਂ ਕੀਤੀ ਮੀਟਿੰਗ ਵਿੱਚ ਮਿਲੀ ਹਾਂ ਪੱਖੀ ਕਾਰਵਾਈ ਦੇ ਸਮਝੌਤੇ ਤਹਿਤ ਧਰਨਾ ਚੁੱਕ ਦਿੱਤਾ ਗਿਆ ਸੀ। ਪਰ ਅੱਜ ਸਵੇਰੇ 9 ਵਜੇ ਤੋਂ ਹੀ ਬਿਜਲੀ ਏਕਤਾ ਮੰਚ ਦੇ ਆਗੂ ਰਸ਼ਪਾਲ ਸਿੰਘ ਪਾਲੀ ਅਤੇ ਜੁਆਇੰਟ ਫੋਰਮ ਦੇ ਆਗੂ ਰਘਵੀਰ ਸਿੰਘ ਦੀ ਸਾਂਝੀ ਅਗਵਾਈ ਹੇਠ ਮੁੜ ਤੋਂ ਧਰਨਾ ਲਗਾ ਦਿੱਤਾ ਗਿਆ। ਇਸ ਧਰਨੇ ਚ ਵਿਸ਼ੇਸ਼ ਤੌਰ ਤੇ ਪੁੱਜੇ ਪਾਵਰਕਾਮ ਐੱਡ ਟਰਾਂਸਕੋ ਪੈਨਸ਼ਨਰਜ ਯੂਨੀਅਨ ਏਟਕ ਦੇ ਸੂਬਾ ਮੀਤ ਪ੍ਰਧਾਨ ਕੇਵਲ ਸਿੰਘ ਬਨਵੈਤ, ਸਤੀਸ਼ ਭਾਰਦਵਾਜ, ਸੋਬਨ ਸਿੰਘ ਠਾਕੁਰ, ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਸੂਬਾ ਸਕੱਤਰ ਗੁਰਪ੍ਰੀਤ ਸਿੰਘ ਮਹਿਦੂਦਾਂ, ਇੰਪਲਾਈਜ ਫੈਡਰੇਸ਼ਨ ਪਹਿਲਵਾਨ ਦੇ ਸੂਬਾ ਮੀਤ ਪ੍ਰਧਾਨ ਗਗਨਦੀਪ ਸ਼ਰਮਾ, ਇੰਟਕ ਦੇ ਸੂਬਾ ਪ੍ਰਧਾਨ ਗੁਰਦੀਪ ਸਿੰਘ ਤੇ ਸਵਰਨ ਸਿੰਘ, ਗਰਿੱਡ ਯੂਨੀਅਨ (ਭਾਰਦਵਾਜ) ਦੇ ਸੂਬਾ ਪ੍ਰੈਸ ਸਕੱਤਰ ਵਿੱਕੀ ਕੁਮਾਰ, ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਜੋਨ ਸਕੱਤਰ ਅਕਾਸ਼ਦੀਪ ਸ਼ਰਮਾ ਤੋਂ ਇਲਾਵਾ ਕਨਵੀਨਰ ਅਸ਼ੋਕ ਕੁਮਾਰ ਬੰਗੜ, ਸਬ ਅਰਬਨ ਸਰਕਲ ਦੇ ਪ੍ਰਧਾਨ ਹਰਵਿੰਦਰ ਸਿੰਘ ਲਾਲੂ, ਸਰਕਲ ਪੂਰਬੀ ਦੇ ਖਜਾਨਚੀ ਮੁਨੀਸ਼ ਕੁਮਾਰ, ਟੀਐਸਯੂ ਦੇ ਸਰਕਲ ਸਕੱਤਰ ਸੋਬਨ ਸਿੰਘ, ਟੀਐਸਯੂ ਦੇ ਡਵੀਜ਼ਨ ਪ੍ਰਧਾਨ ਧਰਮਪਾਲ, ਵਲਦੀਪ ਸਿੰਘ ਗਰੇਵਾਲ, ਜਸਵਿੰਦਰ ਸਿੰਘ ਕਾਕਾ, ਜਗਜੀਤ ਸਿੰਘ ਭੱਠਾ ਧੂਆ, ਸਰਤਾਜ ਸਿੰਘ, ਰਵਿੰਦਰ ਸਿੰਘ ਖੰਨਾ, ਕਮਲਦੀਪ ਸਿੰਘ ਰਣੀਆ ਨੇ ਸੰਬੋਧਨ ਕੀਤਾ। ਧਰਨੇ ਤੋਂ ਘਬਰਾਇਆ ਚੀਫ ਇੰਜੀਨੀਅਰ ਪੁਨਰਦੀਪ ਸਿੰਘ ਬਰਾੜ ਅਪਣੇ ਦਫ਼ਤਰ ਨਹੀਂ ਵੜਿਆ ਪਰ ਐਕਸੀਅਨ ਹਰਪ੍ਰੀਤ ਸਿੰਘ ਸੰਧੂ ਨੇ ਮੁਲਾਜਮ ਆਗੂਆਂ ਨਾਲ ਗੱਲਬਾਤ ਕਰਨ ਉਪਰੰਤ ਮਸਲੇ ਦਾ ਕਰਵਾਇਆ।ਜਿਸ ਬਾਰੇ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਬੇਕਸੂਰ ਜੇਈ ਬਲਵੀਰ ਚੰਦ ਬਿਨਾ ਕਿਸੇ ਸ਼ਰਤ ਤੋਂ ਬਹਾਲ ਹੋਇਆ ਹੈ ਅਤੇ ਉਸਦੀ ਅਪਣੀ ਸਹਿਮਤੀ ਨਾਲ ਹੁਣ ਉਹ 66 ਕੇਵੀ ਸਿੰਗਲਾ ਸਾਈਕਲ ਗਰਿੱਡ ਵਿਖੇ ਡਿਊਟੀ ਦੇਣਗੇ। ਆਗੂਆਂ ਨੇ ਸਾਫ ਕੀਤਾ ਕਿ ਭਵਿੱਖ ਚ ਵੀ ਅਜਿਹੀ ਵਧੀਕੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਕਮਲਜੀਤ ਸਿੰਘ ਐਸਡੀਓ, ਸ਼ਿਵਰਾਜ ਸਿੰਘ ਐਸਡੀਓ, ਰਤਨ ਚੰਦ, ਅਕਾਸ਼ਦੀਪ ਸਿੰਘ, ਦੀਪਕ ਕੁਮਾਰ, ਕਰਤਾਰ ਸਿੰਘ, ਹਿਰਦੇ ਰਾਮ, ਅਮਰਜੀਤ ਸਿੰਘ, ਕੇਵਲ ਸਿੰਘ, ਹਰਜੀਤ ਸਿੰਘ, ਪਿ੍ੰਸ ਕੁਮਾਰ, ਹਰਜਿੰਦਰ ਸਿੰਘ ਸਰੀਂਹ, ਪਰਮਪਾਲ ਸਿੰਘ, ਰਾਕੇਸ਼ ਕੁਮਾਰ, ਰਮਨਦੀਪ ਸਿੰਘ, ਗੁਰਮੀਤ ਸਿੰਘ ਅਤੇ ਹੋਰ ਹਾਜਰ ਸਨ।
