ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ .
ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਅਤੇ ਪਾਵਰਕਾਮ ਤੇ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਏਟਕ ਨੇ ਮਨਾਇਆ ਮਈ ਦਿਵਸ
ਚੀਫ ਇੰਜੀਨੀਅਰਜ ਦੇ ਦਫਤਰ ਲਾਲ ਝੰਡਾ ਲਹਿਰਾ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਕੀਤਾ ਯਾਦ
ਲੁਧਿਆਣਾ 1 ਮਈ (ਵਾਸੂ ਜੇਤਲੀ) : ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਅਤੇ ਪਾਵਰਕਾਮ ਤੇ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਏਟਕ ਸਾਂਝੇ ਤੌਰ 'ਤੇ ਮਈ ਦਿਵਸ ਮਨਾਇਆ ਅਤੇ ਚੀਫ ਇੰਜੀਨੀਅਰਜ ਦੇ ਦਫਤਰ ਸਮੇਤ ਕਈ ਹੋਰਨਾਂ ਥਾਵਾਂ ਉੱਤੇ ਲਾਲ ਝੰਡਾ ਲਹਿਰਾ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕੀਤਾ। ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਐਫ ਈ ਦੇ ਮੈਂਬਰ ਰਸ਼ਪਾਲ ਸਿੰਘ ਪਾਲੀ, ਚਮਕੌਰ ਸਿੰਘ ਤੇ ਕੇਵਲ ਸਿੰਘ ਬਨਵੈਤ ਦੋਵੇਂ ਪਾਵਰਕਾਮ ਤੇ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਏਟਕ ਦੇ ਸੂਬਾਈ ਆਗੂ ਅਤੇ ਗੁਰਪ੍ਰੀਤ ਸਿੰਘ ਮਹਿਦੂਦਾਂ ਸੂਬਾ ਸਕੱਤਰ ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਨੇ ਦੱਸਿਆ ਕਿ ਸ਼ਿਕਾਗੋ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਪੂਰਾ ਵਿਸ਼ਵ ਜਾਣਦਾ ਹੈ ਜਿਨ੍ਹਾਂ ਅਪਣੇ ਡਿਊਟੀ ਦਾ ਸਮਾਂ ਅੱਠ ਘੰਟੇ ਕਰਵਾਉਣ ਲਈ ਕਿਵੇਂ ਚਿੱਟੇ ਕੱਪੜੇ ਨੂੰ ਅਪਣੇ ਖੂਨ ਨਾਲ ਰੰਗ ਦਿੱਤਾ। ਪਰ ਅੱਜ ਕੇਂਦਰ ਦੀ ਮੋਦੀ ਸਰਕਾਰ ਨੇ 29 ਕਿਰਤ ਕਾਨੂੰਨਾਂ ਨੂੰ ਖਤਮ ਕਰਕੇ ਉਨ੍ਹਾਂ ਦੀ ਜਗਾ ਮੇਹਨਤਕਸ਼ ਲੋਕਾਂ ਨੂੰ ਮੁੜ 12/ 12 ਘੰਟੇ ਕੰਮ ਕਰਵਾਉਣ ਲਈ 4 ਲੇਬਰ ਕੋਡ ਲਿਆਂਦੇ ਹਨ ਜਿਨ੍ਹਾਂ ਨੂੰ ਵਾਪਸ ਕਰਵਾਉਣ ਲਈ ਦੇਸ਼ ਦੇ ਮਜਦੂਰਾਂ, ਮੁਲਾਜਮਾਂ ਨੂੰ ਟ੍ਰੇਡ ਯੂਨੀਅਨਾਂ ਵੱਲੋਂ ਸ਼ੁਰੂ ਕੀਤੇ ਸੰਘਰਸ਼ ਨੂੰ ਹੋਰ ਤੇਜ ਕਰਨਾ ਹੋਵੇਗਾ। ਪੂੰਜੀਪਤੀਆਂ ਦੇ ਪੱਖੀ ਤੇ ਮੇਨਹਤਕਸਾਂ ਦੇ ਵਿਰੋਧੀ ਇਸ ਮੋਦੀ ਸਰਕਾਰ ਨੂੰ ਚੱਲਦਾ ਕਰਨ ਲਈ ਹਰ ਪੱਧਰ 'ਤੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 4 ਲੇਬਰ ਕੋਡਾਂ ਨੂੰ ਵਾਪਸ ਕਰਵਾਉਣਾ ਹੀ ਸ਼ਿਕਾਗੋ ਦੇ ਸ਼ਹੀਦਾਂ ਨੂੰ ਸੱਚੀ ਸਰਧਾਂਜਲੀ ਹੋਵੇਗੀ। ਇਸ ਮੌਕੇ ਅਵਤਾਰ ਸਿੰਘ ਕੰਡਾ, ਸੋਬਨ ਸਿੰਘ ਠਾਕੁਰ, ਅਕਾਸ਼ਦੀਪ ਸ਼ਰਮਾ, ਅਸ਼ੋਕ ਬੰਗੜ, ਮੁਨੀਸ਼ ਕੁਮਾਰ, ਸਰਬਜੀਤ ਸਿੰਘ, ਦਵਿੰਦਰ ਸਿੰਘ, ਗੁਰਮੁੱਖ ਸਿੰਘ, ਜਸਵਿੰਦਰ ਰਾਮ, ਅਰਸ਼ਦੀਪ, ਬਲਜਿੰਦਰ ਸਿੰਘ, ਰਾਮੇਸ਼ ਕੁਮਾਰ ਅਤੇ ਹੋਰ ਹਾਜਰ ਸਨ।
