ਸੁਪਰ ਪ੍ਰਫਾਰਮਰ .

ਮਹੀਨੇ ਦੀ ਬੱਚੀ ਤਨਿਸ਼ਕਾ ਪਾਂਧੀ ਨੇ ਰਾਸ਼ਟਰੀ ਕਵਿਜ਼ ਮੁਕਾਬਲੇ ਵਿੱਚ ਜਿੱਤਿਆ "ਸੁਪਰ ਪਰਫ਼ਾਰਮਰ" ਦਾ ਖਿਤਾਬ

ਲੁਧਿਆਣਾ (ਗੀਤਾ ਸਕਸੈਨਾ) : ਇੱਕ ਵਿਲੱਖਣ ਉਪਲਬਧੀ ਵਿੱਚ, 7 ਮਹੀਨੇ ਦੀ ਨੰਨੀ ਬੱਚੀ ਤਨਿਸ਼ਕਾ ਪਾਂਧੀ, ਜੋ ਕਿ ਇਕ ਲੈਕਚਰਾਰ ਸੁਸ਼ੀਲ ਕੋੜਾ ਦੀ ਬੇਟੀ ਪ੍ਰਿਯੰਕਾ ਅਤੇ ਉੱਪ ਜਿਲ੍ਹਾ ਸਿੱਖਿਆ ਅਫ਼ਸਰ ਰੰਜਨਾ ਕਟਿਆਲ ਦੇ ਬੇਟੇ ਸੂਰਜ ਪਾਂਧੀ ਦੀ ਧੀ ਹੈ, ਨੇ ਰਾਸ਼ਟਰੀ ਪੱਧਰ ਦੇ ਹੋਏ ਕਵਿਜ਼ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ "ਸੁਪਰ ਪ੍ਰਫ਼ਾਰਮਰ" ਦਾ ਖਿਤਾਬ ਜਿੱਤਦੇ ਹੋਏ ਪ੍ਰਮਾਣ ਪੱਤਰ, ਮੈਡਲ ਅਤੇ ਟ੍ਰਾਫੀ ਹਾਸਲ ਕੀਤੀ ਹੈ।

ਇਹ ਮੁਕਾਬਲਾ 26 ਅਪ੍ਰੈਲ ਨੂੰ ਚਾਈਲਡ ਡ੍ਰੀਮ ਬੂਸਟਰ ਹੱਬ ਵੱਲੋਂ ਕਰਵਾਇਆ ਗਿਆ ਸੀ, ਜਿਸ ਵਿੱਚ ਫਲੈਸ਼ ਕਾਰਡ ਪਛਾਣ ਅਤੇ ਸ਼ੁਰੂਆਤੀ ਸਿੱਖਣ ਦੀ ਯੋਗਤਾ ਦੀ ਜਾਂਚ ਕੀਤੀ ਗਈ। ਇਸ ਨੰਨੀ ਉਮਰ ਵਿੱਚ ਹੀ ਤਨਿਸ਼ਕਾ ਨੇ ਬੇਹਤਰੀਨ ਯੋਗਤਾ ਦਿਖਾਈ ਅਤੇ “ਸੁਪਰ ਪਰਫਾਰਮਰ” ਦਾ ਖਿਤਾਬ ਜਿੱਤਦਿਆਂ ਪਹਿਲਾ ਸਥਾਨ ਹਾਸਲ ਕੀਤਾ।
ਪਰਿਵਾਰ ਨੇ ਇਸ ਉਪਲਬਧੀ ’ਤੇ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਉਹਨਾਂ ਲਈ ਬਹੁਤ ਹੀ ਖਾਸ ਪਲ ਹੈ।
ਇਹ ਸਫਲਤਾ ਹੋਰ ਮਾਪਿਆਂ ਲਈ ਵੀ ਪ੍ਰੇਰਣਾ ਬਣ ਰਹੀ ਹੈ ਕਿ ਉਹ ਆਪਣੇ ਬੱਚਿਆਂ ਦੀ ਸ਼ੁਰੂਆਤੀ ਸਿੱਖਿਆ ’ਤੇ ਧਿਆਨ ਦੇਣ।