ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦਾ ਦੂਜਾ ਦਿਨ.
ਜੇ ਐਸ ਟੀ ਟਰੱਕ ਪਰਮਿਟ--�"ਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦਾ ਦੂਜਾ ਦਿਨ
--------------------------------
ਸੀਨੀਅਰ ਵਰਗ ਵਿੱਚ ਜਰਖੜ ਅਕੈਡਮੀ ਅਤੇ ਘਵੱਦੀ ਵਲੋਂ,ਜੂਨੀਅਰ ਵਰਗ ਚ ਕਿਲ੍ਹਾ ਰਾਇਪੁਰ,ਅਤੇ ਚਚਰਾੜੀ ਵੱਲੋਂ ਜੇਤੂ ਸ਼ੁਰੂਆਤ
ਲੁਧਿਆਣਾ 11ਮਈ (ਵਾਸੂ ਜੇਤਲੀ)--- ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵੱਲੋਂ ਕਰਵਾਏ ਜਾ ਰਹੇ 16ਵੇਂ ਜੇ ਐਸ ਟੀ ਟਰੱਕ ਪਰਮਿਟ, �"ਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਦੂਜੇ ਦਿਨ ਬਹੁਤ ਹੀ ਰੋਮਾਂਚਿਕ ਅਤੇ ਸੰਘਰਸ਼ਪੂਰਨ ਹਾਕੀ ਮੁਕਾਬਲੇ ਵੇਖਣ ਨੂੰ ਮਿਲੇ। ਅੱਜ ਦੂਜੇ ਦਿਨ ਸੀਨੀਅਰ ਵਰਗ ਵਿੱਚ ਜਰਖੜ ਅਕੈਡਮੀ ਅਤੇ ਘਵੱਦੀ ਕਲੱਬ ਵੱਲੋਂ ਜੂਨੀਅਰ ਵਰਗ ਵਿੱਚ ਕਿਲਾ ਰਾਇਪੁਰ ਅਤੇ ਜੀ ਟੀ ਬੀ ਅਕੈਡਮੀ ਚਚਰਾੜੀ ਵੱਲੋਂ ਆਪੋ ਆਪਣੇ ਮੈਚਾ ਦੀ ਜੇਤੂ ਸ਼ੁਰੂਆਤ ਕੀਤੀ ਗਈ।
�"ਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਦੂਜੇ ਦਿਨ ਗੁਰਦੀਪ ਸਿੰਘ ਗਰੇਵਾਲ ਜਿਲ੍ਹਾ ਖੇਡ ਅਫਸਰ ਫਿਰੋਜ਼ਪੁਰ, ਅਮਰੀਕ ਸਿੰਘ ਮਿਨਹਾਸ ਏ ਆਈ ਜੀ ਪੁਲੀਸ, ਸਰਬਜੀਤ ਸਿੰਘ ਬੱਲ ਕੈਨੇਡਾ, ਨੇ ਮੁੱਖ ਮਹਿਮਾਨ ਵਜੋਂ
ਟੀਮਾਂ ਦੇ ਨਾਲ ਜਾਣ ਪਹਿਚਾਣ ਕੀਤੀ। ਇਸ ਮੌਕੇ ਸਾਹਿਬ ਜੀਤ ਸਿੰਘ ਸਾਬੀ ਚੇਅਰਮੈਨ ਬਲਾਕ ਸੰਮਤੀ ਡੇਹਲੋਂ, ਕੁਲਦੀਪ ਸਿੰਘ ਘਵੱਦੀ, ਗੁਰਸਤਿੰਦਰ ਸਿੰਘ ਪਰਗਟ, ਸ਼ਿੰਗਾਰਾ ਸਿੰਘ ਜਰਖੜ, ਤੇਜਿੰਦਰ ਸਿੰਘ ਜਰਖੜ, ਬੂਟਾ ਸਿੰਘ ਸਿੱਧੂ, ਦਲਵੀਰ ਸਿੰਘ ਜਰਖੜ , ਪਵਨਪ੍ਰੀਤ ਸਿੰਘ ਡੰਗੋਰਾ ਰਘਵੀਰ ਸਿੰਘ ਡੰਗੋਰਾ, ਪਰਮਜੀਤ ਸਿੰਘ ਗਰੇਵਾਲ ਗੁਰਵਿੰਦਰ ਸਿੰਘ ਗਰੇਵਾਲ, ਅਜੀਤਪਾਲ ਸਿੰਘ ਨਾਰੰਗਵਾਲ ਆਦਿ ਹੋਰ ਪ੍ਰਬੰਧਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
�"ਲੰਪੀਅਨ ਪ੍ਰਿਥੀਪਾਲ ਹਾਕੀ ਫੈਸਟੀਵਲ ਦੇ ਵਿੱਚ ਜੂਨੀਅਰ ਅਤੇ ਸੀਨੀਅਰ ਵਰਗ ਦੇ ਵਿੱਚ 16 ਟੀਮਾਂ ਹਿੱਸਾ ਲੈ ਰਹੀਆਂ ਹਨ । ਅੱਜ ਦੇ ਮੁੱਢਲੇ ਮੈਚ ਵਿੱਚ ਜੂਨੀਅਰ ਵਰਗ ਵਿੱਚ ਕਿਲ੍ਹਾ ਰਾਇਪੁਰ ਨੇ ਸੰਗਰੂਰ ਨੂੰ 3-3 ਗੋਲਾਂ ਦੀ ਬਰਾਬਰੀ ਤੋਂ ਬਾਅਦ ਸ਼ੂਟ ਆਊਟ ਵਿੱਚ 4-2 ਨਾਲ ਹਰਾਇਆ। ਦੂਜੇ ਮੈਚ ਵਿੱਚ ਗੁਰੂ ਤੇਗ਼ ਬਹਾਦਰ ਅਕਾਦਮੀ ਚਚਰਾੜੀ ਨੇ ਜਰਖ਼ੜ ਅਕੈਡਮੀ ਨੂੰ 7-3 ਗੋਲਾਂ ਹਰਾਇਆ। ਸੀਨੀਅਰ ਵਰਗ ਵਿੱਚ ਜਰਖੜ ਹਾਕੀ ਅਕੈਡਮੀ ਨੇ ਯੰਗ ਕਲੱਬ ਉਟਾਲਾ ਨੂੰ 10-4 ਗੋਲਾਂ ਦੀ ਕਰਾਰੀ ਮਾਤ ਦਿੱਤੀ, ਮਨਵਦੀਪ ਸਿੰਘ ਜਿੱਤ ਦਾ ਪ੍ਰਮੁੱਖ ਹੀਰੋ ਰਿਹਾ। ਦੂਜੇ ਮੈਚ ਵਿੱਚ ਗਿੱਲ ਕਲੱਬ ਘਵੱਦੀ ਨੇ ਲੁਧਿਆਣਾ ਸਪੋਰਟਸ ਕਲੱਬ ਨੂੰ 8-2 ਗੋਲਾਂ ਨਾਲ ਹਰਾਇਆ।
ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਦੂਸਰੇ ਗੇੜ ਦੇ ਮੁਕਾਬਲੇ 16 ਅਤੇ 17 ਮਈ ਦਿਨ ਸਨਿਚਰਵਾਰ ਅਤੇ ਐਤਵਾਰ ਨੂੰ ਹੋਣਗੇ । ਦੋਨੋਂ ਦਿਨ 4-4 ਮੈਚ ਖੇਡੇ ਜਾਣਗੇ । 17 ਮਈ ਨੂੰ �"ਲੰਪੀਅਨ ਪ੍ਰਿਥੀਪਾਲ ਸਿੰਘ ਹੋਰਾਂ ਦੇ 43ਵੀਂ ਬਰਸੀ ਬਹੁਤ ਹੀ ਸ਼ਰਧਾ ਅਤੇ ਖੇਡ ਭਾਵਨਾ ਦੇ ਸਤਿਕਾਰ ਨਾਲ ਮਨਾਈ ਜਾਵੇਗੀ।
