ਕਿਰਨਦੀਪ ਕੌਰ ਨਾਫਰੇ ਬਣਨਾ ਚਾਹੁੰਦੀ ਹੈ ਜੱਜ .
ਕਿਰਨਦੀਪ ਕੌਰ ਨਾਫਰੇ ਨੇ ਬਾਰਵੀਂ ਚੋਂ 96.4% ਅੰਕ ਪ੍ਰਾਪਤ ਕਰਕੇ ਮਹਿਦੂਦਾਂ ਪਰਿਵਾਰ ਦਾ ਚਮਕਾਇਆ ਨਾਮ
ਬੀਸੀਐਮ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਕਿਰਨਦੀਪ ਬਣਨਾ ਚਾਹੁੰਦੀ ਹੈ ਜੱਜ - ਮਹਿਦੂਦਾਂ
ਲੁਧਿਆਣਾ 13 ਮਈ () ਪੰਜਾਬ ਸਕੂਲ ਸਿਖਿਆ ਬੋਰਡ ਦੇ ਅੱਜ ਆਏ ਨਤੀਜਿਆਂ ਚ ਕੁੜੀਆਂ ਨੇ ਫੇਰ ਬਾਜੀ ਮਾਰ ਦਿੱਤੀ। ਮਹਿਦੂਦਾਂ ਪਰਿਵਾਰ ਦੀ ਧੀ ਕਿਰਨਦੀਪ ਕੌਰ ਨਾਫਰੇ ਨੇ 482/500 (96.4%) ਅੰਕ ਪ੍ਰਾਪਤ ਕਰਕੇ ਜਿੱਥੇ ਮਹਿਦੂਦਾਂ ਪਰਿਵਾਰ ਦਾ ਨਾਮ ਚਮਕਾਇਆ ਉੱਥੇ ਹੀ ਅਪਣੇ ਬੀਸੀਐਮ ਸੀਨੀਅਰ ਸੈਕੰਡਰੀ ਸਕੂਲ ਦਾ ਨਾਮ ਵੀ ਚਮਕਾਇਆ। ਇਸ ਪ੍ਰਾਪਤੀ 'ਤੇ ਕਿਰਨਦੀਪ ਕੌਰ ਨਾਫਰੇ ਨੇ ਸਕੂਲ ਦੀ ਪਿ੍ੰਸੀਪਲ ਸਿੰਪਲ ਵਰਮਾ, ਸਾਬਕਾ ਪਿ੍ੰਸੀਪਲ ਨੀਰੂ ਕੌੜਾ ਅਤੇ ਕਲਾਸ ਇੰਚਾਰਜ ਸ਼ਿਲਪੀ ਗਾਂਧੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਕਰਵਾਈ ਮੇਹਨਤ ਦੇ ਬਲਬੂਤੇ ਉਹ ਏਥੇ ਤੱਕ ਪੁੱਜੀ ਹੈ। ਅਪਣੀ ਜਮਾਤ ਦੀ ਪੰਜਾਬ ਚੋਂ ਅੱਵਲ ਰਹੀ ਸੁਹਾਨੀ ਚੌਹਾਨ ਨੂੰ ਵੱਡੀ ਪ੍ਰਾਪਤੀ ਉੱਤੇ ਵਧਾਈ ਦਿੰਦਿਆਂ ਉਸਨੇ ਕਿਹਾ ਕਿ ਉਸ ਦੀ ਦੌੜ ਵੀ ਪੰਜਾਬ ਦੀ ਟਾਪਰ ਬਣਨ ਦੀ ਜਿਸਨੂੰ ਭਾਵੇਂ ਉਹ ਪ੍ਰਾਪਤ ਨਹੀਂ ਕਰ ਪਾਈ ਪਰ ਅਗਲੀ ਪ੍ਰਾਪਤੀਆਂ ਲਈ ਉਸ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਕਿ ਬੱਚੇ ਮਕਾਮ ਹਾਸਿਲ ਕਰਨ ਲਈ ਹਰ ਛੋਟੀ ਤੋਂ ਛੋਟੀ ਗੱਲ ਵੱਲ ਵੀ ਧਿਆਨ ਦੇਣ। ਮੌਕੇ ਤੇ ਹਾਜਰ ਕਿਰਨਦੀਪ ਦੇ ਮਾਤਾ ਤੇ ਪਿਤਾ ਗੁਰਿੰਦਰ ਕੌਰ ਮਹਿਦੂਦਾਂ ਅਤੇ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਕਿਹਾ ਕਿ ਉਨ੍ਹਾਂ ਦੀ ਧੀ ਦਾ ਸੁਪਨਾ ਜੱਜ ਬਣਨ ਦਾ ਹੈ ਜਿਸਨੂੰ ਪੂਰਾ ਕਰਨ ਲਈ ਅਸੀਂ ਹਰ ਵਾਅ ਲਗਾ ਦਿਆਂਗੇ। ਉਨ੍ਹਾਂ ਸਮੇਤ ਕਿਰਨਦੀਪ ਦੇ ਅਧਿਆਪਕਾਂ ਨੇ ਦੱਸਿਆ ਕਿ ਉਹ ਪੜਾਈ ਦੇ ਨਾਲ ਨਾਲ ਹੋਰਨਾਂ ਖੇਤਰਾਂ ਵਿੱਚ ਵੀ ਮੋਹਰੀ ਰਹੀ ਹੈ। ਜਿਕਰਯੋਗ ਹੈ ਕਿ ਕਿਰਨਦੀਪ ਨੇ ਸੋਲਾਂ ਸਾਲਾਂ ਦੀ ਉਮਰ ਵਿੱਚ ਅਪਣੀ ਅੰਗਰੇਜ਼ੀ ਦੀ ਪਹਿਲੀ ਕਿਤਾਬ ਲਿਖ ਦਿੱਤੀ ਸੀ ਜੋ ਕਿ ਜਲਦ ਪਬਲਿਸ਼ ਹੋਣ ਜਾ ਰਹੀ ਹੈ। ਇਸਤੋਂ ਪਹਿਲਾਂ ਉਸਦਾ ਭਰਾ ਹਰਸ਼ਦੀਪ ਵੀਹ ਸਾਲ ਦੀ ਉਮਰ ਵਿੱਚ ਅਪਣੀ ਪੰਜਾਬੀ ਦੀ ਪਹਿਲੀ ਬਹੁ ਚਰਚਿਤ ਕਿਤਾਬ ਮੂਲ ਮੈਂ ਲਿਖ ਕੇ ਮਹਿਦੂਦਾਂ ਪਰਿਵਾਰ ਦਾ ਨਾਮ ਰੋਸ਼ਨ ਕਰ ਚੁੱਕਾ ਹੈ।
