ਨਾਰੰਗਵਾਲ ਨਰਸਿੰਗ ਕਾਲਜ ਵਿੱਚ ਨਰਸਿੰਗ ਡੇ ਮਨਾਇਆ .
ਨਾਈਟਿੰਗੇਲ ਨਰਸਿੰਗ ਕਾਲਜ ਨਰੰਗਵਾਲ ਵਿਖੇ ਅੰਤਰਰਾਸ਼ਟਰੀ ਨਰਸਿੰਗ ਦਿਵਸ ਮਨਾਇਆ
ਲੁਧਿਆਣਾ (ਸੁਰਜੀਤ ਸਿੰਘ) ਨਾਈਟਿੰਗੇਲ ਕਾਲਜ ਆਫ ਨਰਸਿੰਗ ਨਰੰਗਵਾਲ ਵਿਖੇ ਨਰਸਿੰਗ ਕਿੱਤੇ ਨੂੰ ਸਮਰਪਿਤ ਅੰਤਰਰਾਸ਼ਟਰੀ ਨਰਸਿੰਗ ਦਿਵਸ ਸੰਸਥਾ ਦੇ ਚੇਅਰਮੈਨ ਡਾ. ਸਰਬਜੀਤ ਸਿੰਘ ਦੀ ਅਗਵਾਈ ਹੇਠ ਬੜੀ ਹੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਮਾਗਮ ਦੀ ਸ਼ੁਰੂਆਤ ਚੇਅਰਮੈਨ ਡਾ. ਸਰਬਜੀਤ ਸਿੰਘ ਨੇ ਸਮਾ ਰੌਸ਼ਨ ਕਰਕੇ ਕੀਤੀ। ਪ੍ਰਿੰਸੀਪਲ ਸਾਹਿਬ ਅਤੇ ਵਿਦਿਆਰਥੀਆਂ ਨੇ ਨਰਸਿੰਗ ਦੀਏ, ਪ੍ਰਿੰਸੀਪਲ ਅਤੇ ਸਮੂਹ ਸਟਾਫ ਵੱਲੋਂ ਨਾਈਟਿੰਗੇਲ ਦੇ ਜਨਮ ਦਿਨ ਨੂੰ ਅੰਤਰਰਾਸ਼ਟਰੀ ਨਰਸ ਦਿਵਸ ਵਜੋਂ ਮਨਾਉਣ ਸਬੰਧੀ ਅਤੇ ਨਰਸਿੰਗ ਕਿੱਤੇ ਬਾਰੇ ਲੋੜੀਂਦੀ ਜਾਣਕਾਰੀ ਨਾਲ ਸਭ ਨੂੰ ਨਰਸਿੰਗ ਵਿਦਿਆਰਥੀਆਂ ਨੂੰ ਨਰਸਿੰਗ ਕਿੱਤੇ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਦੇ ਪੋਸਟਰ ਮੁਕਾਬਲੇ ਅਤੇ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਦੌਰਾਨ ਨਰਸਿੰਗ ਵਿਦਿਆਰਥੀਆਂ ਨੇ ਗੁਣਾਤਮਕ ਸਿੱਖਿਆ ਅਤੇ ਕਾਲਜ ਸਹੂਲਤਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਨਰਸਿੰਗ ਕਿੱਤਾ ਸਮਾਜ ਸੇਵਾ ਦਾ ਸਭ ਤੋਂ ਵੱਡਾ ਸਾਧਨ ਹੈ ਅਤੇ ਨਰਸ ਮਰੀਜ਼ਾਂ ਦੀ ਦੇਖਭਾਲ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਇਸ ਮੌਕੇ ਕਾਲਜ ਦਾ ਸਮੂਹ ਸਟਾਫ ਹਾਜ਼ਰ ਰਿਹਾ, ਜਿਨ੍ਹਾਂ ਵਿੱਚ ਸਟਾਫ ਨਰਸ, ਸੀਨੀਅਰ ਨਰਸਿੰਗ ਸਟਾਫ, ਕਾਊਂਸਲਰ ਸਟਾਫ, ਲੈਬੋਰਟਰੀ ਸਟਾਫ, ਹਰਦੀਪ ਕੌਰ, ਅਮਨਦੀਪ ਕੌਰ, ਅਮਨਦੀਪ ਕੌਰ, ਗਗਨਦੀਪ ਸ਼ਰਮਾ, ਪਰਮਜੀਤ ਕੌਰ, ਹਰਪ੍ਰੀਤ ਕੌਰ, ਵਿਦਿਆਰਥੀ ਅਤੇ ਹੋਰ ਹਾਜ਼ਰ ਸਨ।
