ਬਾਬਾ ਮੋਤੀ ਰਾਮ ਮਹਿਰਾ ਅਤੇ ਦੀਵਾਨ ਟੋਡਰ ਮੱਲ ਦੇ ਸਥਾਨ ਤੇ ਸੰਗਤਾਂ ਹੋਈਆਂ ਨਤਮਸਤਕ.

ਸਰਹਿੰਦ ਦੀ ਇਤਿਹਾਸਿਕ ਧਰਤੀ 'ਤੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਬੁੱਤ 'ਤੇ ਹਾਰ ਪਾਉਣ ਉਪਰੰਤ ਸੈਮੀਨਾਰ ਤੋਂ ਬਾਅਦ ਫਤਿਹ ਦਾ ਝੰਡਾ ਲਹਿਰਾਇਆ ਗਿਆ

ਬਾਬਾ ਮੋਤੀ ਰਾਮ ਮਹਿਰਾ ਅਤੇ ਦੀਵਾਨ ਟੋਡਰ ਮੱਲ ਦੇ ਸਥਾਨ 'ਤੇ ਸੰਗਤਾਂ ਹੋਈਆਂ ਨਤਮਸਤਕ

           ਅੱਜ 14 ਮਈ 1710 ਸਰਹਿੰਦ "ਫਤਿਹ ਦਿਵਸ" ਦਾ 316ਵਾਂ ਇਤਿਹਾਸਿਕ ਦਿਹਾੜਾ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ ਇਸ ਸਮੇਂ ਤਖਤ ਸ਼੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਰਣਜੀਤ ਸਿੰਘ ਜੀ, ਉੱਘੇ ਵਿਦਵਾਨ ਡਾ. ਪਿਆਰੇ ਲਾਲ ਗਰਗ, ਨੁਸਰਤ ਇਕਰਾਮ ਬੱਗੇ ਖਾਂ ਸਾਬਕਾ ਮੰਤਰੀ, ਸੰਤ ਸੁਖਬੀਰ ਸਿੰਘ, ਰਿਟਾ. ਆਈ.ਪੀ.ਐੱਸ ਇਕਬਾਲ ਸਿੰਘ ਗਿੱਲ, ਸੰਤ ਬਾਬਾ ਭੁਪਿੰਦਰ ਸਿੰਘ ਜੀ ਪਟਿਆਲੇ ਵਾਲੇ, ਸਾਰੇ ਸਮਾਗਮ ਦੇ ਕਨਵੀਨਰ ਜਸਵੰਤ ਸਿੰਘ ਛਾਪਾ, ਪ੍ਰਿੰ. ਲਖਵੀਰ ਸਿੰਘ ਇੰਜੀ. ਕਾਲਜ ਬਾਬਾ ਬੰਦਾ ਸਿੰਘ ਬਹਾਦਰ, ਕੋ-ਕਨਵੀਵਰ ਤਰਨਜੀਤ ਸਿੰਘ ਨਿਮਾਣਾ, ਬੀਬੀ ਕਰਮਜੀਤ ਕੌਰ ਢਿੱਲੋਂ ਪ੍ਰਧਾਨ ਫਾਊਂਡੇਸ਼ਨ ਪੰਜਾਬ, ਬੀਬੀ ਸੋਨੀਆ ਅਰੋੜਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ ਇਸ ਸਮੇਂ ਸਨਮਾਨਿਤ ਸ਼ਖਸ਼ੀਅਤਾਂ ਵਿੱਚ ਜਗਦੀਸ਼ ਬਾਵਾ ਦੀਆਂ ਸੇਵਾਵਾਂ ਬਦਲੇ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਸਮਾਗਮ ਵਿੱਚ ਉਮਰਾਓ ਸਿੰਘ ਛੀਨਾ ਵਾਈਸ ਪ੍ਰਧਾਨ ਅੰਤਰਰਾਸ਼ਟਰੀ ਫਾਊਂਡੇਸ਼ਨ, ਹਰਿਆਣਾ ਫਾਊਂਡੇਸ਼ਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਵੀ ਹਾਜ਼ਰ ਹੋਏ

           ਇਸ ਸਮੇਂ ਸੈਮੀਨਾਰ ਵਿੱਚ ਬੋਲਦੇ ਜਥੇਦਾਰ ਰਣਜੀਤ ਸਿੰਘ, ਪਿਆਰੇ ਲਾਲ ਗਰਗ ਅਤੇ ਬਾਬਾ ਭੁਪਿੰਦਰ ਸਿੰਘ ਪਟਿਆਲਾ, ਨੁਸਰਤ ਇਕਰਾਮ ਬੱਗੇ ਖਾਂ ਨੇ ਕਿਹਾ ਕਿ ਮਹਾਨ ਯੋਧੇ, ਸੂਰਵੀਰ ਸਮੁੱਚੀ ਮਨੁੱਖਤਾ ਲਈ ਸੱਚ ਦੀ ਲੜਾਈ ਲੜਦੇ ਹਨ ਇਹਨਾਂ ਦੇ ਦਿਹਾੜੇ ਸਭ ਨੂੰ ਮਿਲ ਕੇ ਮਨਾਉਣੇ ਚਾਹੀਦੇ ਹਨ ਉਹਨਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਜ਼ੁਲਮ ਦਾ ਖਾਤਮਾ ਕੀਤਾ ਲੋਕਾਂ ਨੂੰ ਹੱਕ ਸੱਚ ਇਨਸਾਫ ਦਾ ਰਾਜ ਦਿੱਤਾ ਬਾਜ ਸਿੰਘ ਨੂੰ ਸਰਹਿੰਦ ਦਾ ਸੂਬੇਦਾਰ ਬਣਾਇਆ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ 'ਤੇ ਸਿੱਕਾ ਅਤੇ ਮੋਹਰ ਚਲਾਈ ਜਿਸ 'ਤੇ ਉਕਰਿਆ ਸੀ --

"ਦੇਗ ਤੇਗ ਫਤਹਿ, ਨੁਸਰਤ ਬੇਦਰੰਗ

ਯਾਵਤ ਅੱਜ ਨਾਨਕ, ਗੁਰੂ ਗੋਬਿੰਦ ਸਿੰਘ"

           ਉਹਨਾਂ ਕਿਹਾ ਕਿ ਅੱਜ ਦੇ ਕਿਸਾਨਾਂ ਨੂੰ ਮੁਜ਼ਾਰਿਆਂ ਤੋਂ ਜਮੀਨਾਂ ਦੇ ਮਾਲਕ ਬਾਬਾ ਬੰਦਾ ਸਿੰਘ ਬਹਾਦਰ ਨੇ ਬਣਾਇਆ ਉਹਨਾਂ ਕਿਹਾ ਕਿ ਅੱਜ ਖੁਸ਼ੀਆਂ ਸਾਂਝੇ ਕਰਦੇ ਹੋਏ ਹਰ ਘਰ ਵਿਚ ਦੇਸੀ ਘਿਓ ਦਾ ਦੀਵਾ ਬਾਲਿਆ ਜਾਵੇ ਇਸ ਸਮੇਂ ਉਹਨਾਂ ਬਾਵਾ ਅਤੇ ਛਾਪਾ ਦੀ ਮਿਹਨਤ ਦੀ ਸਰਾਹਨਾ ਕੀਤੀ

           ਸੈਮੀਨਾਰ ਤੋਂ ਬਾਅਦ ਇਤਿਹਾਸਿਕ ਅਸਥਾਨ 'ਤੇ ਫਾਊਂਡੇਸ਼ਨ ਦੇ ਸਮੂਹ ਅਹੁਦੇਦਾਰਾਂ ਨੇ ਫਤਿਹ ਦਾ ਝੰਡਾ ਤਖਤ ਸ਼੍ਰੀ ਪਟਨਾ ਸਾਹਿਬ ਦੇ ਸਾਬਕਾ ਮੁਖੀ ਜਥੇਦਾਰ ਰਣਜੀਤ ਸਿੰਘ ਦੀ ਸਰਪ੍ਰਸਤੀ ਹੇਠ ਲਹਿਰਾਇਆ ਇਸ ਤੋਂ ਬਾਅਦ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਗੁਰਦੁਆਰਾ ਸਾਹਿਬ ਅਤੇ ਦੀਵਾਨ ਟੋਡਰ ਮਲ ਦੀ ਹਵੇਲੀ ਵਿਖੇ ਹਾਜ਼ਰੀ ਭਰੀ

           ਇਸ ਸਮੇਂ ਹਰਜੀਤ ਸਿੰਘ ਲੰਬੜਦਾਰ, ਲਖਬੀਰ ਸਿੰਘ, ਮੋਹਣ ਦਾਸ ਬਾਵਾ, ਹਰਭਜਨ ਦਾਸ ਬਾਵਾ, ਬਲਦੇਵ ਬਾਵਾ, ਦਾਰਾ ਦਾਸ ਬਾਵਾ, ਸੁਖਬੀਰ ਸਿੰਘ, ਮੇਹਰ ਸਿੰਘ ਫੌਜੀ, ਬਾਬਾ ਦਵਿੰਦਰ ਸਿੰਘ, ਅਨਿਲ ਕੁਮਾਰ ਵਰਮਾ, ਰਣਜੀਤ ਸਿੰਘ ਸਾਹਨੇਵਾਲ, ਸਾਧੂ ਰਾਮ ਭੱਟਮਾਜਰਾ ਆਦਿ ਹਾਜ਼ਰ ਸਨ।