ਜਦੋਂ ਮੈਂ ਖੰਭ ਖਿਲਾਰਦਾ .

 

ਅਲੌਕਿਕ ਦ੍ਰਿਸ਼ ਪੇਸ਼ ਕਰਦੀ, ਸਾਡੇ ਆਲ਼ਣੇ ਦੀ ਜੂਹ

ਜਦ ਮੈਂ ਖੰਭ ਖਿਲਾਰਦਾ ,ਅੰਬਰ ਦੀ ਠਰ ਜਾਂਦੀ ਰੂਹ

ਕਦੇ ਥਲ 'ਤੇ, ਕਦੇ ਟਾਹਣੀਆਂ 'ਤੇ ਛੱਡ ਜਾਈਏ ਪੈੜਾਂ

ਅਸਮਾਨ ਦੀ ਹਿੱਕ ਤੇ ਉੱਡ ਕੇ ਕਰਦੇ ਦੁਨੀਆਂ ਦੀਆਂ ਸੈਰਾਂ

ਮਾਣੀ ਹੈ ਖੁਸ਼ਬੋ ਬਾਗਾਂ ਤੋਂ ਉੱਡਦੀਆਂ ਮਹਿਕਾਂ ਦੀ

ਕੁੱਲ ਧਰਤੀ ਤੇ ਹੂਕ ਸੁਣਦੀ ਸਾਡੀਆਂ ਚਹਿਕਾਂ ਦੀ

ਰੁੱਖ ਨੇ ਸਾਡੇ ਪਿਉ ਦਾਦੇ, ਜੋ ਕਰਨ ਦਿੰਦੇ ਬਸੇਰਾ

ਚੋਗ ਚੁੱਗਣ ਲਈ ਤੈਅ ਕਰੀਦਾ ਰਸਤਾ ਬੜਾ ਲੰਮੇਰਾ

ਹਰ ਸ਼ੈਅ ਵਿੱਚ ਫਰੋਲ ਦੇਖ, ਲੁੱਕੇ ਸਾਡੇ ਅਲ਼ਫਾਜ਼ ਨੇ

ਜ਼ਿੰਦਗੀ 'ਚ ਉੱਚਾ ਉੱਡਣ ਲਈ ਭਰੇ ਅਸੀਂ ਪਰਵਾਜ਼ ਨੇ

ਓਹ ਮਨੁੱਖ ਵੀ ਮੁਰਸ਼ਿਦ ਕਰ ਲੈਣੇ, ਜੋ ਹੋਏ ਨਾਸ਼ਾਦ ਨੇ

ਓਹਨਾਂ ਨੂੰ ਅਸੀਂ ਕੀ ਕਹਿਣਾ, ਜੋ ਆਪਣੇ ਆਪ ਦੇ ਸੱਯਾਦ ਨੇ।

                            - ਜਸਪ੍ਰੀਤ ਸਿੰਘ