ਜਰਖੜ ਖੇਡ ਸਟੇਡੀਅਮ ਵਿਖੇ ਓਲੰਪੀਅਨ ਪ੍ਰਿਥੀਪਾਲ ਸਿੰਘ ਦੀ ਬਰਸੀ ਖੇਡ ਭਾਵਨਾ ਨਾਲ ਮਨਾਈ .
ਸੀਨੀਅਰ ਵਰਗ ਵਿੱਚ ਘਵੱਦੀ ਅਤੇ ਰਾਮਪੁਰ ਜੂਨੀਅਰ ਵਰਗ ਵਿੱਚ ਜਰਖੜ ਅਤੇ ਚਚਰਾੜੀ ਰਹੇ ਜੇਤੂ
ਲੁਧਿਆਣਾ 18 ਮਈ (ਤਮੰਨਾ ਬੇਦੀ) : )--- ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਦੇ ਸਮੂਹ ਅਹੁਦੇਦਾਰਾਂ ਅਤੇ ਖਿਡਾਰੀਆਂ ਵੱਲੋਂ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਦੇ ਚੌਥੇ ਦਿਨ ਅੱਜ ਓਲੰਪੀਅਨ ਪ੍ਰਿਥੀਪਾਲ ਸਿੰਘ ਹੋਰਾਂ ਦੀ 43ਵੀਂ ਬਰਸੀ ਖੇਡ ਭਾਵਨਾ ਦੇ ਸਤਿਕਾਰ ਦੇ ਨਾਲ ਮਨਾਈ ਗਈ। ਇਸ ਮੌਕੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਓਲੰਪੀਅਨ ਪ੍ਰਿਥੀਪਾਲ ਸਿੰਘ ਦੇ ਆਦਮ ਕਦ ਬੁੱਤ ਉੱਤੇ ਹਾਰ ਅਤੇ ਫੁੱਲ ਭੇਟ ਕਰਕੇ ਉਹਨਾਂ ਦੀਆਂ ਪ੍ਰਾਪਤੀਆਂ ਨੂੰ ਨਮਨ ਕੀਤਾ।
ਇਸ ਮੌਕੇ ਜਗਰੂਪ ਸਿੰਘ ਜਰਖੜ ਨੇ ਸਮੂਹ ਖਿਡਾਰੀਆਂ ਨੂੰ ਓਲੰਪੀਅਨ ਪ੍ਰਿਥੀਪਾਲ ਸਿੰਘ ਦੇ ਜੀਵਨ ਬਾਰੇ ਅਤੇ ਉਹਨਾਂ ਦੀਆਂ ਖੇਡ ਪ੍ਰਾਪਤੀਆਂ ਬਾਰੇ ਜਾਗਰੂਕ ਕੀਤਾ ਅਤੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ। ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਜਰਖੜ ਸਟੇਡੀਅਮ ਦੀ ਸੜਕ ਨੂੰ ਨਵੇਂ ਸਿਰੇ ਤੋਂ ਬਣਾਉਣ ਦਾ ਮੌਕੇ ਤੇ ਹੀ ਐਲਾਨ ਕੀਤਾ।
ਹਾਕੀ ਸੀਨੀਅਰ ਵਿੱਚ ਘਵੱਦੀ ਕਲੱਬ ਅਤੇ ਰਾਮਪੁਰ ਰਹੇ ਜੇਤੂ
---------------------------------
ਸੀਨੀਅਰ ਵਰਗ ਵਿੱਚ ਅੱਜ ਗਿੱਲ ਕਲੱਬ ਘਵੱਦੀ ਨੇ ਸ਼ਾਨਦਾਰ ਖੇਡ ਦਾ ਵਿਖਾਵਾ ਕਰਦਿਆਂ ਜਰਖੜ ਹਾਕੀ ਅਕੈਡਮੀ ਨੂੰ 9-4 ਗੋਲਾਂ ਨਾਲ ਹਰਾ ਕੇ ਆਪਣੇ ਜੇਤੂ ਕਦਮ ਸੈਮੀ ਫਾਈਨਲ ਵੱਲ ਨੂੰ ਵਧਾਏ ਜਦ ਕਿ ਨੀਟਾ ਕਲੱਬ ਰਾਮਪੁਰ ਨੇ ਸੰਤ ਬਾਬਾ ਗੁਲਾਬ ਸਿੰਘ ਕਲੱਬ ਘੋਲੀਆ ਖ਼ੁਰਦ ਮੋਗਾ ਨੂੰ ਕਰੜੇ ਮੁਕਾਬਲੇ ਬਾਅਦ 4-2 ਨਾਲ ਹਰਾਇਆ ।
ਜੂਨੀਅਰ ਵਰਗ ਵਿੱਚ ਗੁਰੂ ਤੇਗ ਬਹਾਦਰ ਅਕੈਡਮੀ ਚਚਰਾੜੀ ਜਗਰਾਉਂ ਨੇ ਘਵੱਦੀ ਸੈਂਟਰ ਨੂੰ 6-2 ਨਾਲ ਹਰਾ ਕੇ ਸੈਮੀ ਫਾਈਨਲ ਵਿੱਚ ਪ੍ਰਵੇਸ਼ ਕੀਤਾ ਜਦਕਿ ਦੂਸਰੇ ਮੈਚ ਵਿੱਚ ਜਰਖੜ ਹਾਕੀ ਅਕੈਡਮੀ ਨੇ ਐਚਟੀਸੀ ਰਾਮਪੁਰ ਹਾਕੀ ਸੈਂਟਰ ਨੂੰ 5-3 ਹਰਾ ਕੇ ਪਹਿਲੀ ਜਿੱਤ ਹਾਸਿਲ ਕੀਤੀ।
ਅੱਜ ਦੇ ਸਮਾਗਮ ਦੌਰਾਨ ਸੁਖਬੀਰ ਕੌਰ ਸੁੱਖੀ ਬਲ ਫਿਲਮ ਕਲਾਕਾਰ ਅਤੇ ਮੌਂਟੇਨਰ , ਗੁਰਜੀਤ ਸਿੰਘ ਗਿੱਲ ਚੇਅਰਮੈਨ ਮਾਰਕੀਟ ਕਮੇਟੀ ਲੁਧਿਆਣਾ ਹਰਨੇਕ ਸਿੰਘ ਲਾਦੀਆਂ ਮੈਂਬਰ ਜਿਲ੍ਹਾ ਪ੍ਰਸਿੱਧ , ਪੁਸ਼ਪਿੰਦਰ ਕੌਰ ਨਾਗੀ, ਅਕਵਿੰਦਰ ਕੌਰ ਅਮਨਦੀਪ ਕੌਰ ਡੰਗੋਰਾ, ਨੇ ਵਿਸ਼ੇਸ਼ ਮਹਿਮਾਨ ਵਜੋਂ ਵੱਖ-ਵੱਖ ਟੀਮਾਂ ਨਾਲ ਜਾਣ ਪਹਿਚਾਣ ਕੀਤੀ।ਅੰਤਰਰਾਸ਼ਟਰੀ ਵੇਟ ਲਿਫਟਰ ਹਰਦੀਪ ਸਿੰਘ ਬੀਰਮਪੁਰ , ਅਮਰੀਕ ਸਿੰਘ ਮਿਨਹਾਸ ਰਿਟਾਇਰਡ ਏ ਆਈਜੀ ਪੰਜਾਬ ਪੁਲਿਸ, ਸੁਖਵਿੰਦਰ ਸਿੰਘ ਚੇਅਰਮੈਨ ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ, ਸਾਬਕਾ ਕੌਮੀ ਖਿਡਾਰੀ ਰਛਪਾਲ ਸਿੰਘ ਨਾਗੀ, ਸਾਹਿਬ ਜੀਤ ਸਿੰਘ ਸਾਬੀ ਜਰਖੜ ਚੇਅਰਮੈਨ ਬਲਾਕ ਸੰਮਤੀ ਡੇਹਲੋਂ, ਬਲਰਾਜ ਸਿੰਘ ਸੋਨੂ ਗਿੱਲ ਮੈਂਬਰ ਜ਼ਿਲ੍ਹਾ ਪਰਿਸ਼ਦ , ਅਜੀਤ ਸਿੰਘ ਲਾਦੀਆ , ਗੁਰਸਤਿੰਦਰ ਸਿੰਘ ਪਰਗਟ, ਬਾਬਾ ਰੁਲਦਾ ਸਿੰਘ, ਕੁਲਦੀਪ ਸਿੰਘ ਘਵੱਦੀ,ਸ਼ਿੰਗਾਰਾ ਸਿੰਘ ਜਰਖੜ, , ਬੂਟਾ ਸਿੰਘ ਸਿੱਧੂ, ਦਲਵੀਰ ਸਿੰਘ ਜਰਖੜ , ਪਵਨਪ੍ਰੀਤ ਸਿੰਘ ਡੰਗੋਰਾ , ਕੋਚ ਹਰਮੀਤ ਸਿੰਘ ਜਰਖੜ ਅਕੈਡਮੀ ਆਦਿ ਹੋਰ ਪ੍ਰਬੰਧਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਅਗਲੇ ਗੇੜ ਦੇ ਮੁਕਾਬਲੇ 23 ਅਤੇ 24 ਮਈ ਨੂੰ ਹੋਣਗੇ।
