ਐਡਵਾਂਸ ਰੋਬੋਟਿਕ ਸਰਜਰੀ.

ਮਰੀਜ ਦੀ ਅਪੈਂਡਿਕਸ ਦੀ ਮਦਦ ਨਾਲ ਤਿਆਰ ਕੀਤੀ ਕਿਡਨੀ ਦੀ ਪਾਈਪ
ਇਕਾਈ ਹਸਪਤਾਲ ਵਿਚ ਹੋਈ ਅਡਵਾਂਸਡ ਰੋਬੋਟਿਕ ਸਰਜਰੀ
ਲੁਧਿਆਣਾ, 18 ਮਈ (ਕਵਿਤਾ ਖੁੱਲਰ)। ਇਕਾਈ ਹਸਪਤਾਲ ਦੇ ਡਾਕਟਰਾਂ ਨੇ ਦੁਰਲੱਭ ਅਤੇ ਜਟਿਲ ਰੋੋਬੋਟਿਕ ਸਰਜਰੀ ਕਰਦੇ ਹੋਏ ਮਰੀਜ ਦੀ ਅਪੈਂਡਿਕਸ ਤੋਂ ਖਰਾਬ ਹੋ ਚੁੱਕੀ ਕਿਡਨੀ ਦੀ ਪਾਈਪ ਤਿਆਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਟਰਾਂਸਪਲਾਂਟ ਸਰਜਨ ਡਾ. ਬਲਦੇਵ ਸਿੰਘ �"ਲਖ ਨੇ ਇਹ ਦੁਰਲੱਭ ਸਰਜਰੀ ਕੀਤੀ। ਮਰੀਜ਼ ਲੰਬੇ ਸਮੇਂ ਤੋਂ ਪੱਥਰੀ ਅਤੇ ਇੰਫੈਕਸ਼ਨ ਦੀ ਸਮੱਸਿਆ ਨਾਲ ਪੀੜਤ ਸੀ। ਜਿਸਦਾ ਕੈਨੇਡਾ ਵਿੱਚ ਤਿੰਨ ਵਾਰ ਅਪਰੇਸ਼ਨ ਹੋ ਚੁੱਕਿਆ ਸੀ। ਜਿਸ ਕਾਰਨ ਕਿਡਨੀ ਤੋਂ ਪਿਸ਼ਾਬ ਬਲੇਡਰ ਤੱਕ ਲਿਜਾਣ ਵਾਲੀ ਨਲੀ  ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਸੀ। ਡਾਕਟਰਾਂ ਮੁਤਾਬਕ ਕਿਡਨੀ ਦੀ ਨਲੀ ਦਾ ਵੱਡਾ ਹਿੱਸਾ ਨਸ਼ਟ ਹੋਣ ਕਾਰਨ ਆਮ ਢੰਗ ਨਾਲ ਇਸ ਦੀ ਮੁਰੰਮਤ ਸੰਭਵ ਨਹੀਂ ਸੀ। ਇਸ ਲਈ ਰੋਬੋਟਿਕ ਸਰਜਰੀ ਦੌਰਾਨ ਮਰੀਜ਼ ਦੀ ਆਪਣੀ ਅਪੈਂਡਿਕਸ ਦੀ ਵਰਤੋਂ ਕਰਕੇ ਨਵੀਂ ਕਿਡਨੀ ਪਾਈਪ ਬਣਾਈ ਗਈ ਅਤੇ ਕਿਡਨੀ ਤੋਂ ਬਲੇਡਰ ਤੱਕ ਪਿਸ਼ਾਬ ਦਾ ਰਸਤਾ ਮੁੜ ਚਾਲੂ ਕੀਤਾ ਗਿਆ। ਇਹ ਪੂਰੀ ਸਰਜਰੀ ਰੋਬੋਟਿਕ ਤਕਨੀਕ ਨਾਲ ਛੋਟੇ ਛੇਦਾਂ ਰਾਹੀਂ ਕੀਤੀ ਗਈ, ਜਿਸ ਨਾਲ ਮਰੀਜ਼ ਨੂੰ ਘੱਟ ਦਰਦ, ਘੱਟ ਖੂਨ ਦੀ ਹਾਨੀ ਅਤੇ ਤੇਜ਼ੀ ਨਾਲ ਠੀਕ ਹੋਣ ਦਾ ਫਾਇਦਾ ਮਿਲਿਆ। ਇਸ ਮੌਕੇ ਡਾ. �"ਲਖ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਦੁਰਲੱਭ ਰੋਬੋਟਿਕ ਸਰਜਰੀਆਂ ਬਹੁਤ ਘੱਟ ਕੇਂਦਰਾਂ ਵਿੱਚ ਹੁੰਦੀਆਂ ਹਨ ਅਤੇ ਇਸ ਲਈ ਉੱਚ ਪੱਧਰੀ ਮਹਾਰਤ ਦੀ ਲੋੜ ਹੁੰਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੱਥਰੀ ਦੀ ਸਮੱਸਿਆ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕੀਤਾ ਜਾਵੇ, ਕਿਉਂਕਿ ਲਾਪਰਵਾਹੀ ਨਾਲ ਕਿਡਨੀ ਅਤੇ ਪਿਸ਼ਾਬ ਦੀਆਂ ਨਲੀਆਂ ਨੂੰ ਸਥਾਈ ਨੁਕਸਾਨ ਹੋ ਸਕਦਾ ਹੈ। ਡਾ ਨਵਪ੍ਰੀਤ ਕੌਰ ਡਾਇਰੈਕਟਰ ਇਕਾਈ ਹਸਪਤਾਲ ਨੇ ਕਿਹਾ ਕਿ ਉਹਨਾਂ ਦੇ ਹਸਪਤਾਲ ਵਿੱਚ ਰੋਬੋਟਿਕ ਯੂਰੋਲੋਜੀ, ਕਿਡਨੀ ਦੀ ਪੱਥਰੀ ਦਾ ਇਲਾਜ, ਕਿਡਨੀ ਟਰਾਂਸਪਲਾਂਟ ਤੇ ਯੂਰੋ-�"ੰਕੋਲੋਜੀ ਦੀਆਂ ਆਧੁਨਿਕ ਸਹੂਲਤਾਂ ਨਾਲ ਮਰੀਜ਼ਾਂ ਦੀ ਜਾਨ ਬਚਾਈ ਜਾਂਦੀ ਹੈ। ਇੱਥੇ ਪੰਜਾਬ, ਹਰਿਆਣਾ, ਹਿਮਾਚਲ, ਯੂਪੀ, ਬਿਹਾਰ, ਰਾਜਸਥਾਨ ਆਦਿ ਸੂਬਿਆਂ ਅਤੇ ਬਾਹਰਲੇ ਮੁਲਕਾਂ ਤੋਂ ਮਰੀਜ਼ ਫ਼ਾਇਦਾ ਲੈ ਚੁੱਕੇ ਹਨ। ਡਾ. �"ਲਖ ਨਾਲ ਡਾ. ਅਮਿਤ ਤੁਲੀ, ਡਾ. ਅਭਿਸ਼ੇਕ, ਡਾ. ਨਰੇਸ਼, ਡਾ. ਕਰਿਸ਼ਨਾ, ਡਾ. ਹਿਮਾਂਸ਼ੂ, ਡਾ. ਝਾਅ, ਡਾ. ਕਰਮਵੀਰ ਅਤੇ ਡਾ ਨਾਰੰਗ ਨੇ ਵੀ ਸਹਿਯੋਗ ਦਿੱਤਾ।
ਫੋਟੋ ਕੈਪਸ਼ਨ - ਮਰੀਜ ਦੇ ਨਾਲ ਮੌਜੂਦ ਦੁਰਲੱਭ ਸਰਜਰੀ ਕਰਨ ਵਾਲੇ ਡਾਕਟਰਾਂ ਦੀ ਟੀਮ।