ਧੀ ਦੀ ਉਡਾਰੀ .

ਨੀਂ ਮਾਏ! ਮੈਂ ਪਰਿੰਦਾ ਬਣ ਅਕਾਸ਼ ਵਿੱਚ ਉਡਣਾ ਚਾਹਵਾਂ

ਵੇ ਬਾਬਲਾ ! ਤੂੰ ਸਾਥ ਦੇਈਂ ਮੇਰਾ


ਜਿਵੇਂ ਪਰਿੰਦਿਆਂ ਦਾ ਛੋਟਾ ਜਿਹਾ ਆਲ੍ਹਣਾ ਹੁੰਦਾ ਹੈ

ਮੇਰਾ ਬਾਬਲ ਘਰ ਮੈਨੂੰ ਪਾਲਦਾ ਹੁੰਦਾ ਹੈ


ਛੋਟੀਆਂ ਚਿੜੀਆਂ ਨੂੰ ਜਿਵੇਂ ਉੱਡਣਾ ਸਿਖਾਇਆ ਜਾਂਦਾ ਹੈ

ਮੇਰੀ ਉਡਾਰੀ ਲਈ ਮੈਨੂੰ ਸਕੂਲ ਪੜ੍ਹਾਇਆ ਜਾਂਦਾ ਹੈ


ਜਿਵੇਂ ਪਰਿੰਦੇ ਚੁੰਝਾਂ ਨਾਲ ਬੋਟ ਆਪਣੇ ਦਾ ਢਿੱਡ ਭਰਦੇ ਹਨ

ਮੇਰੇ ਅੱਲੜ੍ਹ ਚਾਵਾਂ ਦੀ ਪੂਰਤੀ ਲਈ ਮਾਂ ਬਾਪ ਜਿੱਦ ਕਰਦੇ ਹਨ


ਜਿਵੇਂ ਬਾਜ਼ਾਂ ਦੇ ਸਿਰ 'ਤੇ ਅਰਸ਼ਾਂ ਦਾ ਤਾਜ ਹੁੰਦਾ ਹੈ

ਮੇਰੀ ਇੱਜ਼ਤ ਤੇਰੇ ਘਰ ਪੱਕਾ ਈਮਾਨ ਹੁੰਦਾ ਹੈ


ਜਿਵੇਂ ਚਿੜੀਆਂ ਦੀ ਚੀਂ-ਚੀਂ ਸਭ ਨੂੰ ਪਿਆਰੀ ਹੁੰਦੀ ਹੈ

ਮੇਰੀ ਵੇਹੜੇ ਵਿੱਚ ਗੂੰਜਦੀ ਹੀ-ਹੀ ਸਭ ਤੋਂ ਨਿਆਰੀ ਹੁੰਦੀ ਹੈ


ਜਿਵੇਂ ਪੰਛੀਆਂ ਦੀ ਉਡਾਰੀ 'ਤੇ ਕੋਈ ਪਾਬੰਦੀ ਨਹੀਂ ਹੁੰਦੀ

ਮੇਰੇ ਸੁਪਨਿਆਂ ਦੀ ਕਿਆਰੀ ਕਦੇ ਵੀ ਗੰਦੀ ਨਹੀਂ ਹੁੰਦੀ


ਜਿਵੇਂ ਚਿੜੀ ਦਾ ਜਜ਼ਬਾ ਜੰਗਲ਼ ਦੀ ਅੱਗ ਬੁੱਝਾ ਸਕਦਾ

ਮੇਰਾ ਰੁਤਬਾ ਤੇਰੇ ਸਾਰੇ ਦੁੱਖ ਸੁਲਝਾ ਸਕਦਾ ਹੈ


ਲਾਜ ਸ਼ਰਮ ਛੱਡ ਸਮਾਜ ਲਈ ਕੁੱਝ ਕਰ ਜਾਵਾਂ ਮੈਂ

ਇੱਕ ਵਾਰ ਤੂੰ ਸਾਥ ਤਾਂ ਦੇ

ਪਰਿੰਦਾ ਬਣ ਅੰਬਰਾਂ ਵੱਲ ਉੱਡ ਜਾਵਾਂ ਮੈਂ


ਨੀ ਮਾਏ! ਮੈਂ ਪਰਿੰਦਾ ਬਣ ਅਕਾਸ਼ ਵਿੱਚ ਉਡਣਾ ਚਾਹਵਾਂ, ਵੇ ਬਾਬਲਾ ! ਤੂੰ  ਸਾਥ ਦੇਈਂ ਮੇਰਾ 

 

                                                                                     - ਸ਼ਿਵਮ ਮਹਾਜਨ