ਮਨ ਦਾ ਪੰਛੀ .

ਮੇਰੇ ਮਨ ਦਾ ਪੰਛੀ ਉਡਦਾ 

ਉਡਦਾ ਹੈ ਵਿੱਚ ਖਾਬਾਂ ਦੇ 

ਕੈਸਾ ਇਹ ਮੌਨ ਪਿਆ ਚੁਫੇਰਾ 

ਕਦੇ ਹੁੰਦਾ ਸੀ ਸ਼ੋਰ-ਸ਼ਰਾਬਾ ਵੇ

ਘੁੰਮ ਆਉਂਦਾ ਪੁਰਾਣਾ ਪੰਜਾਬ ਸਾਰਾ

ਮਨ ਹੁੰਦਾ ਪੰਛੀ ਜੇ ਇਹ ਉਕਾਬਾ ਏ

ਕੈਦਖਾਨੇ ਵਿੱਚ ਬੈਠਾ ਏ ਮਨੁੱਖ         

  ਦੇਖ ਪੰਛੀ ਘੁੰਮਦਾ ਵਾਂਗ ਨਵਾਬਾਂ ਦੇ 

ਮਨ ਦਾ ਪੰਛੀ ਕਹਿੰਦਾ ਕੁਝ

'ਹਰਵਿੰਦਰਾ' ਮੁੱਖ  'ਤੇ ਰੱਖਦੇ ਕਈ ਨਕਾਬਾਂ ਨੇ

                                                ਸ਼ਾਇਰ

                                            -ਹਰਵਿੰਦਰ ਬਾਜਵਾ