ਗੁਲਜ਼ਾਰ ਗਰੁੱਪ ਨੇ ਉੱਨਤ ਭਾਰਤ ਅਭਿਆਨ ਤਹਿਤ ਮੁਫ਼ਤ ਮੈਡੀਕਲ ਸਿਹਤ ਕੈਂਪ ਲਾਇਆ
ਖੰਨਾ, 23 ਮਈ( ਮਨਜੀਤ ਸਿੰਘ ਧੀਮਾਨ )
--- ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਵੱਲੋਂ ਉੱਨਤ ਭਾਰਤ ਅਭਿਆਨ ਅਧੀਨ ਪੇਂਡੂ ਖੇਤਰਾਂ ਵਿਚ ਸਿਹਤ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਅਤੇ ਸੁਲਭ ਮੈਡੀਕਲ ਸੇਵਾਵਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਨੇਡ਼ਲੇ ਪਿੰਡ ਬਾਹੋਮਾਜਰਾ ਵਿਖੇ ਮੁਫ਼ਤ ਮੈਡੀਕਲ ਸਿਹਤ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਫੋਰਟਿਸ ਹਸਪਤਾਲ ਦੇ ਡਾਕਟਰਾਂ ਦੀ ਟੀਮ ਨੇ ਪਿੰਡ ਵਾਸੀਆ ਨੂੰ ਜਨਰਲ ਮੈਡੀਸਨ, ਹੱਡੀਆਂ, ਬਲੱਡ ਸ਼ੂਗਰ, ਈ ਸੀ ਜੀ ਵਰਗੀਆਂ ਟੈਸਟ ਸਹੂਲਤਾਂ ਮੁਫ਼ਤ ਮੁਹੱਈਆ ਕਰਵਾਈਆਂ। ਡਾਕਟਰਾਂ ਦੀ ਟੀਮ ਨੇ 80 ਓ ਪੀ ਡੀ ਰਜਿਸਟ੍ਰੇਸ਼ਨਾਂ ਕਰਦਿਆਂ ਮਰੀਜ਼ਾਂ ਨੂੰ ਵੱਖ ਵੱਖ ਬਿਮਾਰੀਆਂ ਸਬੰਧੀ ਜਾਣਕਾਰੀ ਦਿੰਦਿਆਂ ਇਨ੍ਹਾਂ ਤੋਂ ਬਚਾਅ, ਸਿਹਤਮੰਦ ਜੀਵਨਸ਼ੈਲੀ ਦੇ ਤਰੀਕਿਆਂ ਅਤੇ ਨਿਯਮਿਤ ਸਿਹਤ ਜਾਂਚ ਦੇ ਮਹੱਤਵ ਸਬੰਧੀ ਦੱਸਿਆ। ਡਾਇਰੈਕਟਰ ਗੁਰਕੀਰਤ ਸਿੰਘ ਨੇ ਸਮਾਜ ਪ੍ਰਤੀ ਬਹੁਮੁੱਲੀ ਸੇਵਾ ਲਈ ਡਾਕਟਰਾਂ ਦੀ ਟੀਮ ਦੀ ਸ਼ਲਾਘਾ ਕੀਤੀ।