ਖੂਨਦਾਨ ਕੈਂਪ 24 ਨੂੰ.

ਪਿੰਡ ਗੋਪਾਲਪੁਰ ਵਿਖੇ 5ਵਾਂ ਵਿਸ਼ਾਲ ਖੂਨਦਾਨ ਕੈਂਪ ਭਲਕੇ


ਲੁਧਿਆਣਾ, 23 ਮਈ (ਜਿੰਮੀ)  - ਡੇਹਲੋਂ ਰੋਡ ’ਤੇ ਸਥਿਤ ਪਿੰਡ ਗੋਪਾਲਪੁਰ ਵਿਖੇ ਗੁਰੂ ਰਾਮਦਾਸ ਜੀ ਫਾਊਡੇਸ਼ਨ ਵਲੋਂ 5ਵਾਂ ਵਿਸ਼ਾਲ ਖੂਨਦਾਨ ਕੈਂਪ ਅੱਜ 24 ਮਈ 2026 ਦਿਨ ਐਤਵਾਰ ਨੂੰ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਕੈਂਪ ਦੀ ਸ਼ੁਰੂਆਤ ਸਵੇਰੇ 10 ਵਜੇ ਹੋਵੇਗੀ ਅਤੇ ਦੁਪਹਿਰ 2 ਵਜੇ ਤੱਕ ਖੂਨਦਾਨ ਕੈਂਪ ਜਾਰੀ ਰਹੇਗਾ। ਇਹ ਕੈਂਪ ਪਿੰਡ ਗੋਪਾਲਪੁਰ ਦੇ ਦਰਵਾਜ਼ੇ ਅੰਦਰ ਲਗਾਇਆ ਜਾਵੇਗਾ। ਪ੍ਰਬੰਧਕ ਕਮੇਟੀ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਿਸ਼ਾਲ ਖੂਨਦਾਨ ਕੈਂਪ ’ਚ ਵੱਧ ਤੋਂ ਵੱਧ ਪਹੁੰਚਕੇ ‘ਖੂਨਦਾਨ, ਮਹਾਂਦਾਨ’ ਦੀ ਕਹਾਵਤ ਨੂੰ ਸੱਚ ਸਿੱਧ ਕਰਨ ਅਤੇ ਇਸ ਵਿਸ਼ਾਲ ਯੱਗ ’ਚ ਆਪਣਾ ਯੋਗਦਾਨ ਦੇਣ।