ZIKAR PUNJAB ਵਿਰੋਧ ਰੈਲੀ.

ਬਿਜਲੀ ਕਾਮਿਆਂ ਕਿਸਾਨਾਂ ਮਜ਼ਦੂਰਾਂ ਅਤੇ ਠੇਕਾ ਕਾਮਿਆਂ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਕੇ ਸਾਮਰਾਜ ਵਿਰੋਧੀ ਰੈਲੀ ਕੀਤੀ

 
                            ਖੰਨਾ, 24 ਮਈ (ਮਨਜੀਤ ਸਿੰਘ ਧੀਮਾਨ )--ਟੈਕਨੀਕਲ ਸਰਵਿਸਜ਼ ਯੂਨੀਅਨ ਰਜਿ.ਮੰਡਲ ਕਮੇਟੀ ਖੰਨਾ ਦੇ ਆਗੂ ਕੁਲਵਿੰਦਰ ਸਿੰਘ ਅਤੇ ਪਾਵਰਕਾਮ ਅਤੇ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਖੰਨਾ ਦੇ ਆਗੂ ਜਾਮੀਲ ਮਹੁੰਮਦ ਨੇ ਪ੍ਰੈੱਸ ਨੂੰ ਸਾਝੇ ਰੂਪ ਵਿੱਚ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ132ਕੇ.ਵੀ.ਏ. ਸਬਸਟੇਸ਼ਨ ਪਿੰਡ ਸੇਹ ਦੇ ਗੇਟ ਅੱਗੇ  ਬਿਜਲੀ ਮੁਲਾਜਮਾ,  ਠੇਕਾ ਕਾਮਿਆਂ ,ਪਿੰਡ ਦੇ ਕਿਸਾਨਾਂ ਅਤੇ ਮਨਰੇਗਾ ਮਜ਼ਦੂਰਾਂ ਨੇ ਇਕੱਠੇ ਹੋ ਕੇ ਸਾਮਰਾਜ ਦੀਆਂ ਲੋਕ ਵਿਰੋਧੀ ਨੀਤੀਆਂ,ਨਿੱਜੀਕਰਨ ਦੀ ਨੀਤੀ ਤਹਿਤ 1991ਦੌਰਾਨ ਕੀਤੇ ਸਮਝੌਤੇ ਲਾਗੂ ਕਰਨ ਖਿਲਾਫ ਵੱਡੀ ਗਿਣਤੀ ਵਿੱਚ ਇਕੱਠੇ ਹੋਕੇ ਸਿਕਾਗੋ ਦੇ ਸਹੀਦਾ ਨੂੰ ਸਰਧਾਜ਼ਲੀ ਭੇਟ ਕਰਦੇ ਹੋਏ ਅਕਾਸ਼ ਗੂੰਜਾਓੁੋ ਨਾਹਰੇ ਲਾਕੇ ਟੈਕਨੀਕਲ ਸਰਵਿਸਜ਼ ਯੂਨੀਅਨ ਦਾ ਲਾਲ ਫਰੇਰਾ ਲਹਿਰਾਓੁਣ ਦੀ ਰਸਮ ਕਰਦੇ ਹੋਏ ਰੈਲੀ ਕੀਤੀ.ਰੈਲੀ ਵਿੱਚ ਖੰਨਾ ਤੋਂ ਮੰਡਲ ਕਮੇਟੀ ਦੇ ਆਗੂਆਂ ਨੇ ਵਿਸ਼ੇਸ਼ ਤੌਰ ਤੇ ਸਮੂਲੀਅਤ ਕੀਤੀ.ਲੋਕ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਆਗੂਆਂ ਨੇ  ਕੇਂਦਰ, ਪੰਜਾਬ ਸਰਕਾਰ ਅਤੇ ਪਾਵਰਕਾਮ ਅਤੇ ਟਰਾਂਸਕੋ ਦੀ ਮਨੈਜਮੈਟ ਤੋਂ ਮੰਗ ਕੀਤੀ ਕਿ ਬਿਜਲੀ ਅਤੇ ਸੀਡ ਬਿੱਲ 2025 ਦੀ ਤਜਵੀਜ਼ ਨੂੰ ਰੱਦ ਕੀਤਾ ਜਾਵੇ .ਬਿਜਲੀ ਅੇੈਕਟ 2003 ਸਮੇਤ ਸਾਰੇ ਨਿੱਜੀਕਰਨ ਦੀ ਨੀਤੀ ਨੂੰ ਲਾਗੂ ਕਰਨ ਅਤੇ ਸਰਮਾਏਦਾਰਾ ਨੂੰ ਮੁਨਾਫ਼ਾ ਕਮਾਓੁੋਣ ਲਈ ਚੁੱਕੇ ਸਾਰੇ ਸਰਕਾਰੀ ਅਰਧ ਸਰਕਾਰੀ ਅਦਾਰਿਆਂ  ਨੂੰ ਤੋੜਨ ਦੇ ਕਦਮ ਰੱਦ ਕੀਤੇ ਜਾਣ.ਮਨਰੇਗਾ ਸਕੀਮ ਨੂੰ ਬੰਦ ਕਰਨ ਦੇ ਮਨਸੂਬੇ ਰੱਦ ਕੀਤੇ ਜਾਣ. ਵੱਧ ਰਹੀ ਮਹਿੰਗਾਈ ਨੂੰ ਨੱਥ ਪਾਈ ਜਾਵੇ। ਸਰਮਾਏਦਾਰੀ ਦੀ ਆਪਣੀ ਅੰਦਰੂਨੀ ਖਹਿਬਾਜੀ ਰੋਕਦੇ ਹੋਏ  ਮਿਹਨਤੀ ਲੋਕਾਂ ਨੂੰ ਵੱਖ ਵੱਖ ਦੇਸ਼ਾ ਵਿੱਚ  ਨਿਹੱਕੀਆ ਜੰਗਾਂ ਲਾਕੇ ਸਰਮਾਏਦਾਰੀ ਦੀ ਧੌਸ ਨੂੰ ਲੋਕਾਂ ਤੇ ਜਬਰੀ ਲਾਗੂ ਕਰਨਾ ਬੰਦ ਕੀਤਾ ਜਾਵੇ. ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ. ਹਰ ਮਹਿਕਮੇ ਵਿੱਚ ਪੱਕੀ ਭਰਤੀ ਕਰਕੇ ਲੋਕਾਂ ਨੂੰ ਪੱਕਾ ਰੁਜ਼ਗਾਰ ਦਿੱਤਾ ਜਾਵੇ। ਛੇਵੇਂ ਤਨਖਾਹ ਕਮਿਸ਼ਨ ਦਾ ਬਕਾਇਆ ਸਮੇਤ 18% ਡੀ.ਏ. ਛੇਤੀ ਤੋਂ ਛੇਤੀ ਮੁਲਾਜ਼ਮਾ ਅਤੇ ਪੈਨਸ਼ਨਰਾ ਨੂੰ ਦਿੱਤਾ ਜਾਵੇ।ਚਾਰ ਲੇਬਰ ਕੋਡ ਰੱਦ ਕੀਤੇ ਜਾਣ। ਲੋਕਾਂ ਨੂੰ ਫਿਰਕਾਪ੍ਰਸਤੀ ਤਹਿਤ ਵੰਡਣਾ ਬੰਦ ਕੀਤਾ ਜਾਵੇ .ਅਮਰੀਕਾ ਅਤੇ ਹੋਰ ਸਰਮਾਏਦਾਰ ਦੇਸ਼ਾਂ ਨਾਲ ਮੁਕਤ ਵਪਾਰ ਸਮੌਝਤੇ ਕਰਨੇ ਬੰਦ ਕੀਤੇ ਜਾਣ ਆਦਿ.
      ਅੰਤ ਵਿੱਚ ਆਗੂਆਂ ਨੇ ਸਾਮਰਾਜ ਵਿਰੋਧੀ ਰੈਲੀ ਵਿੱਚ ਹਾਜ਼ਰੀ ਲਗਾਉਂਦੇ ਵਿਧੀ ਚੰਦ   ਚਰਨਜੀਤ ਸਿੰਘ ਤੇਜਵੰਤ ਸਿੰਘ ਬਹਾਦਰ ਸਿੰਘ ਨਵਜੋਤ ਸਿੰਘ ਸੁਦਾਗਰ ਸਿੰਘ ਰਣਜੋਧ ਸਿੰਘ  ਮਨੀਸ਼ ਕੁਮਾਰ ਸਮੇਤ ਸਾਰੇ ਹਾਜ਼ਰ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਨੇ ਪ੍ਰਣ ਕੀਤਾ ਕਿ ਸ਼ਹੀਦਾਂ ਦੇ ਅਧੂਰੇ ਸੁਪਨੇ ਸੰਘਰਸ਼ ਤੇਜ਼ ਕਰਕੇ ਪੂਰੇ ਕੀਤੇ ਜਾਣਗੇ।