ਕੈਂਪ ਨੂੰ ਮਿਲਿਆ ਵੱਡਾ ਹੁੰਗਾਰਾ .

ਮੇਗਾ ਇੰਫਰਟੀਲਿਟੀ ਚੈਕ-ਅੱਪ ਕੈਂਪ ਨੂੰ ਮਿਲਿਆ ਭਰਪੂਰ ਸਹਿਯੋਗ

ਲੁਧਿਆਣਾ (ਗੀਤਾ ਸਕਸੈਨਾ) : ਸ਼ਹਿਰ ਦੇ ਪ੍ਰਸਿੱਧ ਡਾਇਗਨੋਸਟਿਕ ਸੈਂਟਰ ਦੀਦਾਰ ਹਾਰਟ ਬੀਟ ਡਾਇਗਨੋਸਟਿਕਸ, ਜਨਤਾ ਨਗਰ, ਗਿੱਲ ਰੋਡ ਵੱਲੋਂ ਵੂਮੈਨ ਇਮੇਜਿੰਗ ਕਲਿਨਿਕ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਮੇਗਾ ਇੰਫਰਟੀਲਿਟੀ ਚੈਕ-ਅੱਪ ਕੈਂਪ ਸਫਲਤਾਪੂਰਵਕ ਸੰਪੰਨ ਹੋਇਆ।

ਇਸ ਕੈਂਪ ਵਿੱਚ 100 ਤੋਂ ਵੱਧ ਮਰੀਜ਼ਾਂ ਨੇ ਭਾਗ ਲਿਆ ਅਤੇ ਮਾਹਿਰ ਡਾਕਟਰਾਂ ਤੋਂ ਜਾਂਚ ਅਤੇ ਸਲਾਹ ਦਾ ਲਾਭ ਪ੍ਰਾਪਤ ਕੀਤਾ। ਕੈਂਪ ਦੌਰਾਨ ਮਹਿਲਾਵਾਂ ਅਤੇ ਪੁਰਸ਼ਾਂ ਨਾਲ ਸੰਬੰਧਿਤ ਇੰਫਰਟੀਲਿਟੀ ਸਮੱਸਿਆਵਾਂ ਦੀ ਵਿਸਥਾਰ ਨਾਲ ਜਾਂਚ ਕੀਤੀ ਗਈ ਅਤੇ ਕਈ ਮਰੀਜ਼ਾਂ ਨੂੰ ਸਮੇਂ ਸਿਰ ਸਹੀ ਮਾਰਗਦਰਸ਼ਨ ਮਿਲਿਆ।

ਕੈਂਪ ਵਿੱਚ ਮਹਿਲਾਵਾਂ ਲਈ ਮੁਫ਼ਤ USG ਪੈਲਵਿਸ (TAS) ਅਤੇ ਪੁਰਸ਼ਾਂ ਲਈ ਮੁਫ਼ਤ USG ਲੋਅਰ ਐਬਡੋਮਨ (TAS) ਦੀ ਸਹੂਲਤ ਦਿੱਤੀ ਗਈ। ਇਸ ਤੋਂ ਇਲਾਵਾ Hormone Tests, Semen Analysis, Doppler, MRI ਅਤੇ ਹੋਰ ਵਿਸ਼ੇਸ਼ ਜਾਂਚਾਂ ‘ਤੇ 50% ਤੱਕ ਛੂਟ ਦਿੱਤੀ ਗਈ, ਜਿਸਦਾ ਲੋਕਾਂ ਨੇ ਵੱਡੇ ਪੱਧਰ ‘ਤੇ ਲਾਭ ਲਿਆ।

ਇਸ ਮੌਕੇ ‘ਤੇ ਡਾ. ਨਰਜੀਤ ਕੌਰ ਅਤੇ ਡਾ. ਅਨਖਵੀਰ ਗਿੱਲ ਵੱਲੋਂ ਮਰੀਜ਼ਾਂ ਨੂੰ ਇੰਫਰਟੀਲਿਟੀ ਨਾਲ ਸੰਬੰਧਿਤ ਜਾਗਰੂਕਤਾ ਅਤੇ ਇਲਾਜ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।

ਸੈਂਟਰ ਦੇ ਪ੍ਰਬੰਧਕਾਂ ਨੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਸਿਹਤ ਕੈਂਪ ਲਗਾਤਾਰ ਆਯੋਜਿਤ ਕੀਤੇ ਜਾਂਦੇ ਰਹਿਣਗੇ ਤਾਂ ਜੋ ਲੋਕਾਂ ਨੂੰ ਆਧੁਨਿਕ ਅਤੇ ਸਸਤੀ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ।