ਲੋੜਵੰਦ ਬੱਚਿਆਂ ਨੂੰ ਸਟੇਸ਼ਨਰੀ ਵੰਡੀ .

ਲੁਧਿਆਣਾ (ਸੁਰਜੀਤ ਸਿੰਘ) : ਜਮਾਲਪੁਰ ਦੀ ਐਮ.ਆਈ.ਜੀ. ਕਾਲੋਨੀ ਵਿੱਚ ਏਡੀਐਸ ਇੰਟਰਨੈਸ਼ਨਲ ਸੋਸਾਇਟੀ ਵੱਲੋਂ ਲੋੜਵੰਦ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ। ਸੰਸਥਾ ਵੱਲੋਂ ਹਰ ਮਹੀਨੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਕਾਪੀਆਂ, ਪੈਂਸਲਾਂ ਅਤੇ ਹੋਰ ਵਿਦਿਅਕ ਸਮੱਗਰੀ ਮੁਹੱਈਆ ਕਰਵਾ ਕੇ ਉਨ੍ਹਾਂ ਦੀ ਪੜ੍ਹਾਈ ਵਿੱਚ ਸਹਿਯੋਗ ਦਿੱਤਾ ਜਾਂਦਾ ਹੈ।

ਇਸ ਮੌਕੇ ਸੰਸਥਾ ਵੱਲੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਪ੍ਰੇਮ ਸਾਗਰ ਅਗਰਵਾਲ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਸਮਾਗਮ ਦੌਰਾਨ ਪਰਮਜੀਤ ਸਿੰਘ, ਖਜ਼ਾਨ ਸਿੰਘ, ਵੀਰ ਸਿੰਘ ਅਤੇ ਰਮਨਜੀਤ ਸਿੰਘ ਹਾਜ਼ਰ ਸਨ।