ਚੁਪਹਿਰਾ ਸਮਾਗਮ.
ਜਵੱਦੀ ਟਕਸਾਲ ਵਿਖੇ ਜਪ-ਤਪ ਚੁਪਹਿਰਾ ਸਮਾਗਮ ਕਰਵਾਇਆ ਗਿਆ
ਭਾਈ ਅਮਨਦੀਪ ਸਿੰਘ ਅਤੇ ਮਾਤਾ ਵਿਪਨਪ੍ਰੀਤ ਸਮੇਤ ਸਮੇਤ ਸ਼ਖਸ਼ੀਅਤਾਂ ਨੇ ਕੀਤੀ ਸਮੂਲੀਅਤ
ਲੁਧਿਆਣਾ,25 ਮਈ (ਪ੍ਰਿਤਪਾਲ ਸਿੰਘ ਪਾਲੀ )- ਪਰਮ ਸੰਤ ਬਾਬਾ ਸੁੱਚਾ ਸਿੰਘ ਜੀ ਵਲੋਂ ਸਿਰਜਿਤ ਜਵੱਦੀ ਟਕਸਾਲ ਵਿਖੇ ਵਿਖੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਦੇ ਸਹਿਯੋਗ ਸਦਕਾ ਬਹੁਤ ਹੀ ਸ਼ਰਧਾ ਭਾਵਨਾ ਨਾਲ ਜਪ-ਤਪ ਚੁਪਹਿਰਾ ਸਮਾਗਮ ਕਰਵਾਇਆ ਗਿਆ। ਗੁਰਬਾਣੀ ਸ਼ਬਦਾਂ ਦੇ ਜਾਪ ਹੋਏ, ਸਮਾਗਮ ਵਿੱਚ ਪੁੱਜੀਆਂ ਸੰਗਤਾਂ ਨੇ ਖਿੰਡੀਆਂ ਬਿਰਤੀਆਂ ਨੂੰ ਸ਼ਬਦਾਂ ਨਾਲ ਜੋੜਦਿਆਂ, ਇਕਾਗਰਤਾ ਬਣਾਈ ਅਤੇ ਸਮਾਗਮ ਵਿੱਚ ਉਚੇਚੇ ਤੌਰ ਤੇ ਪੁੱਜੇ ਭਾਈ ਅਮਨਦੀਪ ਸਿੰਘ ਬੀਬੀ ਕੌਲਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲਿਆਂ ਪਾਸੋਂ ਗੁਰਮਤਿ ਵਿਚਾਰਾਂ ਨੂੰ ਸਰਵਣ ਕੀਤਾ। ਕੀਰਤਨ ਦੀ ਹਜ਼ਰੀ ਭਰਦਿਆਂ ਤੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਭਾਈ ਸਾਹਿਬ ਨੇ ਸਮਝਾਇਆ ਕਿ ਗੁਰੂ ਦੀ ਸੰਗਤ ਕਰਦਿਆਂ ਜਿਸ ਨੇ ਵੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪਾ ਲਿਆ, ਉਸੇ ਨੂੰ ਹੀ ਇਸ ਸੰਸਾਰ ਉਪਰ ਆਇਆ ਗਿਣੀਏ। ਕਹਿਣ ਤੋਂ ਭਾਵ ਵਾਹਿਗੁਰੂ ਜੀ ਨੂੰ ਰੀਝਾਉਣ ਤੋਂ ਬਿਨ੍ਹਾਂ ਮਨੁੱਖੀ ਸਰੀਰ ਨੂੰ ਪਾਉਣ ਦਾ ਕੋਈ ਅਰਥ ਨਹੀਂ। ਜਿਹੜਾ ਵਾਹਿਗੁਰੂ ਜੀ ਨੂੰ ਪਛਾਣ ਲੈਂਦਾ ਹੈ, ਉਹ ਤਾਂ ਉਸਦੀ ਯਾਦ ਬਿਨ੍ਹਾਂ, ਉਸਨੂੰ ਚਿਤਵਣ ਬਿਨਾਂ ਨਹੀਂ ਰਹਿੰਦਾ। ਭਾਈ ਸਾਹਿਬ ਨੇ ਸਮਝਾਇਆ ਕਿ ਅਕਾਲ ਪੁਰਖ ਵਾਹਿਗੁਰੂ ਜੀ ਦਾ ਪਸਾਰਾ ਸਾਰੇ ਪਾਸੇ, ਜਲ-ਥਲ ਅਤੇ ਬਨਸਪਤੀ ਵਿਚ ਵੇਖਦਾ ਹੈ। ਦੂਜੇ ਪਾਸੇ ਜਿਸ ਨੂੰ ਉਹ ਵਾਹਿਗੁਰੂ ਜੀ ਯਾਦ ਨਹੀਂ ਆਉਂਦਾ, ਉਸਦਾ ਦੁੱਖ ਬਹੁਤ ਹੀ ਵੱਡਾ ਹੈ। ਜਿੰਨ੍ਹਾ ਮਨੁੱਖਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਿਮਰਿਆ ਹੈ, ਉਹਨਾਂ ਦੇ ਵੱਡੇ ਭਾਗ ਹਨ। ਭਾਈ ਨੇ ਸਮਝਾਇਆ ਕਿ ਇਨ੍ਹਾਂ ਦੋਨਾਂ ਪ੍ਰਕਾਰ ਦੇ ਮਿਿਲਆਂ ਅਤੇ ਵਿੱਛੜਿਆਂ ਮਨੁੱਖਾਂ ਨੂੰ ਵੇਖ-ਜਾਂਚ ਕੇ ਹਿਰਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਮਿਲ-ਪੈਣ ਦੀ ਇੱਛਾ ਉਪਜਦੀ ਹੈ, ਹਿਰਦੇ ਅੰਦਰੋਂ ਇਕ ਪਿਆਸ ਲੱਗਦੀ ਹੈ।ਇਸ ਤਰ੍ਹਾਂ ਦੁਰਲੱਭ ਮਨੁੱਖਾ ਜੀਵਨ ਦੇ ਇਕ ਇਕ ਪਲ ਨੂੰ ਵਾਹਿਗੁਰੂ ਜੀ ਨਾਲ ਮਿਲਣ ਦੀ ਆਸ ਬਣਾਈਏ, ਉਸਦੇ ਚਰਨੀ ਲੱਗੀਏ। ਸੰਤ ਬਾਬਾ ਅਮੀਰ ਸਿੰਘ ਜੀ ਨੇ ਚੁਪਹਿਰਾ ਸਮਾਗਮ 'ਚ ਸਮੂਲੀਅਤ ਕਰਨ ਵਾਲੇ ਭਾਈ ਅਮਨਦੀਪ ਸਿੰਘ ਸਮੇਤ ਅਹਿਮ ਸ਼ਖਸ਼ੀਅਤਾਂ ਨੂੰ ਟਕਸਾਲ ਵਲੋਂ ਗੁਰ ਮਰਿਯਾਦਾ ਅਨੁਸਾਰ ਸਨਮਾਨਿਤ ਕੀਤਾ। ਟਕਸਾਲ ਵਲੋਂ ਗਰਮੀ ਦੇ ਮੱਦੇਨਜ਼ਰ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਰੌਸ਼ਨੀ ਦੇ ਉਚੇਚੇ ਪ੍ਰਬੰਧ ਕੀਤੇ ਗਏ ਸਨ। ਗੁਰੂ ਕਾ ਲੰਗਰ ਅਤੁੱਟ ਵਰਤਿਆ।